15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਤਾਰਾਂ ਦੇ ਵਾਧੂ ਭਾਰ ਕਰਕੇ ਕਈ ਪਿੰਡਾਂ ਦੇ ਖੰਬੇ ਡਿੱਗਣ ਦੀ ਕਗਾਰ 'ਤੇ, ਪ੍ਰਸ਼ਾਸਨ ਸੁੱਤਾ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਲਾਂਬੜਾ, 25 ਅਪ੍ਰੈਲ (ਗੁਰਮੇਲ ਸਿੰਘ)-ਕਸਬਾ ਲਾਬੜਾ ਦੇ ਆਸ-ਪਾਸ ਦੇ ਪਿੰਡਾਂ ਪ੍ਰਤਾਪੁਰਾ ਕਲਿਆਣਪੁਰ ਬਸੇਸਰਪੁਰ ਲਲੀਆ ਕਲਾਂ ਤੇ ਹੋਰ ਪਿੰਡਾਂ 'ਚੋਂ ਜਾਣਕਾਰੀ ਪ੍ਰਾਪਤ ਹੋਈ ਬਿਜਲੀ ਵਿਭਾਗ ਵਲੋਂ ਲਗਾਏ ਖੰਭਿਆਂ 'ਤੇ ਤਾਰਾਂ ਦੇ ਜਾਣ ਨੂੰ ਖਤਮ ਕਰਨ ਲਈ ਜੋ ਨਿੱਜੀ ਕੇਵਲ ਨੈਟਵਰਕ ਕੰਪਨੀ ਦੀਆਂ ਤਾਰਾਂ ਦਾ ਵਾਧੂ ਭਾਰ ਵੀ ਇਨ੍ਹਾਂ ਖੰਬਿਆਂ 'ਤੇ ਪਾਇਆ ਹੋਇਆ ਹੈ | ਇਸ ਵਾਧੂ ਲਟਕ ਰਹੀਆਂ ਤਾਰਾਂ ਦੀ ਗਿਣਤੀ ਘਟਾਈ ਜਾਵੇ ਇਸ ਦੀ ਪ੍ਰੇਸ਼ਾਨੀ ਆਮ ਜਨਤਾ ਨੂੰ ਝੱਲਣੀ ਪੈ ਰਹੀ ਹੈ | ਕਈ ਲੋਕਾਂ ਦੇ ਘਰਾਂ ਅੱਗੇ ਜਾਂ ਆਸ-ਪਾਸ ਬਿਜਲੀ ਦੇ ਬਾਕਸ ਬਣੇ ਹੋਏ ਹਨ ਪਰ ਬਾਕਸ ਖੁੱਲੇ੍ਹ ਹੋਣ ਕਰਕੇ ਤਾਰਾਂ ਬਾਹਰ ਲਟਕ ਰਹੀਆਂ ਹੁੰਦੀਆਂ ਹਨ ਕਈ ਵਾਰ ਖਰਾਬ ਮÏਸਮ ਹਨੇਰੀਆਂ ਕਾਰਨ ਕਈ ਵਾਰ ਤਾਰਾਂ ਟੁੱਟ ਕੇ ਥੱਲੇ ਡਿੱਗ ਪੈਂਦੀਆਂ ਹਨ ਤਾਂ ਫਿਰ ਆਮ ਲੋਕ ਇਸ ਹਾਦਸੇ ਦਾ ਸ਼ਿਕਾਰ ਬਣਦੇ ਹਨ | ਬਿਜਲੀ ਦੇ ਖੰਭਿਆਂ ਉੱਪਰੋਂ ਇੰਨੀਆਂ ਤਾਰਾਂ ਪਾਈਆਂ ਹੋਈਆਂ ਹਨ ਖੰਭਿਆਂ ਨੂੰ ਤਾਰਾਂ ਦਾ ਭਾਰ ਚੱਕਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਟੇਢੇ ਹੋਏ ਡਿੱਗਣ ਕਿਨਾਰੇ ਪਏ ਹਨ | ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ | ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਪਿੰਡਾਂ ਦੀਆਂ ਗਲੀਆਂ ਖੰਭਿਆਂ ਨਾਲ ਤਾਰਾਂ ਦੇ ਲਟਕਦੇ ਵੱਡੇ-ਵੱਡੇ ਲਟਕਦੇ ਗੁੱਛੇ ਦਿਖਾਈ ਦੇਣਗੇ ਪਰ ਲੋਕਾਂ ਵਿਚ ਇਸ ਗੱਲ ਦਾ ਰੋਸ ਦੂਜੇ ਪਾਇਆ ਗਿਆ ਹੈ ਜੇਕਰ ਪ੍ਰਸ਼ਾਸਨ ਨੇ ਇਸ ਦਾ ਕੋਈ ਹੱਲ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਆਪ ਹੀ ਇਸ ਮਸਲੇ ਦਾ ਹੱਲ ਕਰਨਾ ਪਊ |
Ad Position 22
No active advertisement
ਪਿਛਲੀ ਖ਼ਬਰ ਖੇਡ ਪ੍ਰਮੋਟਰ ਸੁਰਿੰਦਰ ਭਾਪਾ ਵਲੋਂ ਡੀ. ਸੀ. ਨਾਲ ਮੁਲਾਕਾਤ <br/> ਅਗਲੀ ਖ਼ਬਰ ਨਵੀਂ ਫ੍ਰੀਹੋਲਡ ਪਾਲਿਸੀ ਸੰਬੰਧੀ ਲਾਏ ਕੈਂਪ ਦਾ ਉਦਯੋਗਪਤੀਆਂ ਨੇ ਲਿਆ ਲਾਭ
Ad Position 24