ਜਮਸ਼ੇਰ ਖਾਸ/ਲਾਂਬੜਾ, 1 ਮਈ (ਹਰਵਿੰਦਰ ਕੁਮਾਰ, ਗੁਰਮੇਲ ਸਿੰਘ)-ਖਾੜੀ ਖੇਤਰ ਵਿੱਚ ਜਾਰੀ ਅਮਰੀਕਾ ਈਰਾਨ ਤਣਾਅ ਦਾ ਅਸਰ ਹੁਣ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਰਸੋਈ ਗੈਸ ਅਤੇ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਤੇ ਸਾਫ ਦਿਖਾਈ ਦੇਣ ਲੱਗਾ ਹੈ ¢ਗੈਸ ਏਜੰਸੀਆਂ ਦੇ ਬਾਹਰ ਖਪਤਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ¢ ਰਸੋਈ ਗੈਸ ਖਪਤਕਾਰਾਂ ਨੂੰ ਸਿਲੰਡਰ ਸਮੇਂ ਸਿਰ ਉਪਲਬਧ ਨਹੀਂ ਹੋ ਰਿਹਾ, ਜਿਸ ਕਾਰਨ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ, ਖਾਸ ਕਰਕੇ ਦਿਹਾਤੀ ਇਲਾਕਿਆਂ ਵਿੱਚ ਹਾਲਾਤ ਜਿਆਦਾਤਰ ਚਿੰਤਾਜਨਕ ਹੋ ਰਹੇ ਹਨ¢ ਜਿੱਥੇ ਕਈ ਪਰਿਵਾਰਾਂ ਨੂੰ ਰੋਜ਼ਾਨਾ ਦਾ ਖਾਣਾ ਬਣਾਉਣ ਤੱਕ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਗੈਸ ਏਜੰਸੀਆਂ ਵਿੱਚ ਮੰਗ ਅਤੇ ਸਪਲਾਈ ਵਿਚਾਲੇ ਵੱਡਾ ਪਾੜਾ ਬਣਿਆ ਹੋਇਆ ਹੈ ¢ਖਪਤਕਾਰਾਂ ਦਾ ਦੋਸ਼ ਹੈ ਕਿ ਏਜੰਸੀਆਂ ਵਿੱਚ ਆਨਲਾਈਨ ਬੁਕਿੰਗ ਦੇ ਬਾਵਜੂਦ ਸਿਲੰਡਰ ਕਈ ਕਈ ਦਿਨਾਂ ਤੱਕ ਨਹੀਂ ਪਹੁੰਚ ਰਹੇ ¢ ਅੱਜ ਸਵੇਰੇ 6 ਵਜੇ ਕਰੀਬ ਜਦੋਂ 'ਅਜੀਤ' ਅਖਬਾਰ ਦੀ ਟੀਮ ਵੱਲੋਂ ਇੱਕ ਘਰੇਲੂ ਗੈਸ ਸਪਲਾਈ ਵਾਲੀ ਇੰਡੀਅਨ ਗੈਸ ਏਜੰਸੀ ਦੇ ਗੋਦਾਮ ਜਗਰਾਲ ਦਾ ਦÏਰਾ ਕੀਤਾ ਗਿਆ ਤਾਂ ਦੇਖਿਆ ਗਿਆ ਕੀ ਗੋਦਾਮ ਦੇ ਬਾਹਰ ਗੈਸ ਖਪਤਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ¢ ਗੈਸ ਏਜੰਸੀ ਦੇ ਮੇਨ ਗੇਟ ਤੇ ਲਿਖ ਕੇ ਇੱਕ ਬੋਰਡ ਲਗਾਇਆ ਹੋਇਆ ਸੀ ਕੀ 120 ਖਪਤਕਾਰਾਂ ਨੂੰ ਸਿਲੰਡਰ ਪ੍ਰਾਪਤ ਕਰਵਾਏ ਜਾਣਗੇ, ਜਦ ਕਿ ਸਿਲੰਡਰ ਲੈਣ ਵਾਲਿਆਂ ਦੀ ਗਿਣਤੀ ਲਗਭਗ 300 ਦੇ ਕਰੀਬ ਸੀ¢ ਤਿੰਨ ਚਾਰ ਦਿਨ ਪਹਿਲਾਂ ਸਿਲੰਡਰਾਂ ਵਾਲੀ ਗੱਡੀ ਨਾ ਆਉਣ ਕਾਰਨ ਸਿਲੰਡਰ ਲੈਣ ਵਾਲਿਆਂ ਦਾ ਇੰਨਾ ਇਕੱਠ ਸੀ ¢ ਅੱਤ ਦੀ ਗਰਮੀ ਵਿੱਚ ਲੋਕ ਧੁੱਪ ਵਿੱਚ ਬਾਹਰ ਖੜੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਇੱਥੇ ਜ਼ਿਕਰਯੋਗ ਹੈ ਕਿ ਜੋ ਲੋਕ ਸਵੇਰ ਦੇ ਕਰੀਬ ਪੰਜ ਵਜੇ ਦੇ ਆ ਕੇ ਖੜੇ ਹਨ ਉਨਾਂ ਨੂੰ ਲੰਬੀ ਉਡੀਕ ਤੋਂ ਬਾਅਦ ਕਰੀਬ 10 ਵਜੇ ਤੋਂ ਗੈਸ ਏਜੰਸੀ ਦੇ ਕਰਿੰਦਿਆਂ ਵੱਲੋਂ ਗੈਸ ਸਪਲਾਈ ਦਾ ਕੰਮ ਸ਼ੁਰੂ ਕੀਤਾ ਗਿਆ¢ਕਈ ਗੈਸ ਖਪਤਕਾਰਾਂ ਨੂੰ ਗੈਸ ਸਿਲੰਡਰ ਵਾਊਚਰ ਲੈਣ ਤੋਂਾ ਬਾਅਦ ਵੀ ਨਿਰਾਸ਼ ਹੀ ਘਰਾਂ ਨੂੰ ਵਾਪਸ ਮੁੜਨਾ ਪਿਆ¢ ਗੈਸ ਏਜੰਸੀ ਦੇ ਬਾਹਰ ਲੋਕਾਂ ਨੂੰ ਆਪਸ ਵਿੱਚ ਲੜਦੇ ਝਗੜਦੇ ਵੀ ਦੇਖਿਆ ਗਿਆ¢ਲੋਕ ਏਜੰਸੀਆਂ ਦੇ ਚੱਕਰ ਕੱਟਣ ਲਈ ਮਜਬੂਰ ਹਨ ¢ਅÏਰਤਾਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਮੁਸ਼ਕਿਲ ਝੱਲਣੀ ਪੈ ਰਹੀ ਹੈ ਕਿਉਂਕਿ ਰਸੋਈ ਦਾ ਪੂਰਾ ਕੰਮ ਕਾਜ ਪ੍ਰਭਾਵਿਤ ਹੋ ਚੁੱਕਾ ਹੈ ਅਤੇ ਲੋਕਾਂ ਦੇ ਸਾਹਮਣੇ ਘਰੇਲੂ ਰਸੋਈ ਚਲਾਉਣੀ ਮੁਸ਼ਕਿਲ ਹੋ ਗਈ ਹੈ¢ ਗੈਸ ਏਜੰਸੀਆਂ ਨੇ ਇਹ ਦਾਅਵਾ ਕੀਤਾ ਸੀ ਕਿ ਆਨਲਾਈਨ ਬੁਕਿੰਗ ਲਾਗੂ ਹੋਣ ਨਾਲ ਗੈਸ ਖਪਤਕਾਰਾਂ ਨੂੰ ਘਰ ਬੈਠੇ ਸਮੇਂ ਸਿਰ ਸਿਲੰਡਰ ਉਪਲਬਧ ਕਰਵਾਇਆ ਜਾਵੇਗਾ ਪਰ ਮÏਜੂਦਾ ਹਾਲਾਤਾਂ ਚ ਇਹ ਸਾਰੇ ਦਾਵੇ ਪੂਰੀ ਤਰਹਾਂ ਖੋਖਲੇ ਸਾਬਿਤ ਹੋਏ ਹਨ¢ ਗੈਸ ਖਪਤਕਾਰਾਂ ਨੇ ਏਜੰਸੀ ਵਿਰੁੱਧ ਦੋਸ਼ ਲਗਾਇਆ ਹੈ ਕਿ ਕਈ ਵਾਰੀ ਗੈਸ ਏਜੰਸੀ ਕਰਮਚਾਰੀਆਂ ਵੱਲੋਂ ਫੋਨ ਉਠਾਣਾ ਤਾਂ ਦੂਰ ਦੀ ਗੱਲ ਹੈ ਇਹਨਾਂ ਵਲੋ ਫੋਨ ਬੰਦ ਹੀ ਕਰ ਦਿੱਤਾ ਜਾਂਦੇ ਹਨ¢ ਜਿਨਾਂ ਗੈਸ ਖਪਤਕਾਰਾਂ ਦੇ ਘਰ ਸਿਰਫ ਇੱਕ ਸਿਲੰਡਰ ਹੈ ਉਹਨਾਂ ਲਈ ਸਥਿਤੀ ਹੋਰ ਵੀ ਜਿਆਦਾ ਗੰਭੀਰ ਬਣੀ ਹੋਈ ਹੈ¢ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕੀ ਗੈਸ ਸਿਲੰਡਰ ਦੀ ਨਿਯਮਤ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ¢