ਜਲੰਧਰ 1 ਮਈ (ਸ਼ਿਵ)-ਸ਼ਹਿਰ ਦੀਆਂ ਕਈ ਸੜਕਾਂ ਦੀ ਹਾਲਤ ਅਜੇ ਵੀ ਕਾਫੀ ਖਰਾਬ ਚੱਲ ਰਹੀ ਹੈ ਜਿਨ੍ਹਾਂ ਨੂੰ ਠੀਕ ਕਰਵਾਉਣ ਲਈ ਲੋਕਾ ਵਲੋਂ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ | ਗਰੀਨ ਮਾਡਲ ਟਾਊਨ ਤੋਂ ਮਾਡਲ ਟਾਊਨ ਸ਼ਮਸ਼ਾਨਘਾਟ ਰੋਡ ਨੂੰ ਮੁੜਦੇ ਹੋਏ, ਜਿਸ ਨੂੰ 120 ਫੁੱਟੀ ਰੋਡ ਵੀ ਕਿਹਾ ਜਾਂਦਾ ਹੈ ਉਥੇ ਵਾਟਰ ਸਪਲਾਈ ਦੀ ਪਾਈਪ ਪਿਛਲੇ ਦੋ ਮਹੀਨਿਆਂ ਤੋਂ ਟੁੱਟੀ ਪਈ ਹੈ ਨਾ ਤਾਂ ਕੋਈ ਉਥੇ ਨਗਰ ਨਿਗਮ ਦਾ ਧਿਆਨ ਜਾ ਰਿਹਾ ਹੈ ਤੇ ਨਾ ਹੀ ਕਿਸੇ ਕੌਂਸਲਰ ਵਲੋਂ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਕੋਈ ਯਤਨ ਕੀਤਾ ਜਾ ਰਿਹਾ | ਪਿਛਲੇ ਦੋ ਮਹੀਨਿਆਂ ਤੋਂ ਵਾਟਰ ਸਪਲਾਈ ਦੀ ਪਾਈਪ ਫਟਣ ਨਾਲ ਰੋਜਾਨਾ ਪਾਣੀ ਜੋ ਪੀਣ ਵਾਲਾ ਜੋ ਲੋਕ ਵਰਤੋਂ ਕਰਦੇ ਹਨ, ਉਹ ਬਰਬਾਦ ਹੋ ਰਿਹਾ ਹੈ | ਨਗਰ ਨਿਗਮ ਨਗਰ ਨਿਗਮ ਵਲੋਂ ਲੰਬੇ ਸਮੇਂ ਤੋਂ ਫਟੀ ਹੋਈ ਪਾਈਪ ਨੂੰ ਠੀਕ ਨਾ ਕਰਨ ਕਰਕੇ ਜਿਹੜਾ ਪਾਣੀ ਨਿਕਲਦਾ ਉਸ ਨਾਲ ਸੜਕਾਂ ਵਿਚ ਵੀ ਵੱਡੇ-ਵੱਡੇ ਖੱਡੇ ਪੈ ਗਏ ਹਨ | ਨਗਰ ਨਿਗਮ ਦੇ ਅਧਿਕਾਰੀ ਜਾਂ ਕੌਂਸਲਰ ਇਧਰ ਧਿਆਨ ਨਹੀਂ ਮਾਰਦੇ ਜਾਂ ਕਦੀ ਇਧਰ ਗੇੜਾ ਨਹੀਂ ਮਾਰਦੇ | ਸੜਕਾਂ ਵਿਚ ਖੱਡੇ ਪੈਣ ਕਰਕੇ ਲੋਕਾਂ ਨੂੰ ਆਉਣ ਜਾਣ ਲਈ ਦਿੱਕਤ ਹੋ ਰਹੀ ਹੈ ਤੇ ਉਨ੍ਹਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਕ ਤਾਂ ਇਸ ਪਾਣੀ ਦੀ ਫਟੀ ਹੋਈ ਪਾਈਪ ਨੂੰ ਠੀਕ ਕਰਵਾਇਆ ਜਾਵੇ ਅਤੇ ਸੜਕ ਦੀ ਮਾੜੀ ਹਾਲਤ ਵੀ ਠੀਕ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਤਾਂ ਉਨ੍ਹਾਂ ਨਾਲ ਕਰਨਾ ਪਵੇ |