ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਾਰਡ-6 ਦੇ ਕਈ ਕਾਂਗਰਸੀ, ਬਸਪਾ ਤੇ ਭਾਜਪਾ ਆਗੂਆਂ ਨੂੰ ਕੋਹਲੀ ਨੇ ਪਾਰਟੀ 'ਚ ਕਰਵਾਇਆ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 02-05-2026
ਜਲੰਧਰ, 1 ਮਈ (ਜਤਿੰਦਰ ਪੰਮੀ)-ਵਾਰਡ ਨੰਬਰ 6 ਦੇ ਕਈ ਕਾਂਗਰਸੀ, ਬਸਪਾ ਤੇ ਭਾਜਪਾ ਦੇ ਆਗੂਆਂ ਨੂੰ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਆਪਣੀ ਪਾਰਟੀ 'ਚ ਸ਼ਾਮਿਲ ਕੀਤਾ | 'ਆਪ' 'ਚ ਸ਼ਾਮਿਲ ਹੋਣ ਵਾਲਿਆਂ 'ਚ ਭਾਜਪਾ ਤੋਂ ਰਾਜਵਿੰਦਰ ਸਿੰਘ (ਐੱਸ. ਸੀ. ਮੋਰਚਾ ਜਨਰਲ ਸਕੱਤਰ), ਨਿਰਮਲ ਸਿੰਘ (ਸੀਨੀਅਰ ਲੀਡਰ), ਵਿਜੇ ਕੁਮਾਰ (ਬੂਥ ਪ੍ਰਧਾਨ), ਕਾਂਗਰਸ ਤੋਂ ਦਲਬੀਰ ਸਿੰਘ (ਵਾਈਸ ਪ੍ਰਧਾਨ), ਪ੍ਰਭਜੋਤ ਸਿੰਘ (ਵਾਈਸ ਪ੍ਰਧਾਨ), ਬੀ. ਐੱਸ. ਪੀ. ਤੋਂ ਸਰਬਜੀਤ ਸਿੰਘ ਝੱਮਟ, ਮੋਹਨ ਸਿੰਘ (ਵਾਰਡ ਪ੍ਰਧਾਨ), ਰਾਜਵੀਰ ਸਿੰਘ, ਸੰਦੀਪ ਕੁਮਾਰ, ਅਸ਼ੋਕ ਕੁਮਾਰ, ਕਰਨਪ੍ਰੀਤ, ਅਰਸ਼ਪ੍ਰੀਤ, ਕੁਲਦੀਪ ਸਿੰਘ, ਕਿ੍ਸ਼ਨ ਪ੍ਰਕਾਸ਼ (ਸਾਰੇ ਮੈਂਬਰ) ਸਮੇਤ ਹੋਰ ਪ੍ਰਮੁੱਖ ਚਿਹਰੇ ਚਰਨਜੀਤ ਸਿੰਘ ਮਿਨਹਾਸ (ਸਮਾਜ ਸੇਵੀ), ਗੁਰਮੁਖ ਸਿੰਘ, ਰਜਿੰਦਰ ਸਿੰਘ, ਗੁਰਬਚਨ ਸਿੰਘ, ਜਗਦੀਸ ਕੁਮਾਰ, ਹੈਪੀ, ਕਮਲ ਕਮਲ ਅਤੇ ਯੂਥ ਵਰਗ ਤੋਂ ਹਰਮਨਦੀਪ ਸਿੰਘ, ਹਰਸ਼ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਭੋਗਲ, ਜਤਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਦਮਨ ਤੇ ਉਨ੍ਹਾਂ ਦੇ ਹੋਰ ਸਾਥੀ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਿਲ ਹਨ | ਸਮਾਗਮ ਵਿਚ ਵਾਰਡ ਇੰਚਾਰਜ ਤਿ੍ਲੋਕ ਸਿੰਘ ਸਰਾਂ ਵੀ ਮੌਜੂਦ ਰਹੇ | ਇਸ ਮੌਕੇ ਨਿਤਿਨ ਕੋਹਲੀ ਨੇ 'ਆਪ' 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਦਿਆਂ ਇਲਾਕੇ ਦੀਆਂ ਮੁਸ਼ਕਿਲਾਂ, ਵਿਕਾਸ ਕਾਰਜਾਂ ਤੇ ਬੁਨਿਆਦੀ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਹੀ ਉਨ੍ਹਾਂ ਦੀ ਰਾਜਨੀਤੀ ਦਾ ਮੂਲ ਮਕਸਦ ਹੈ ਅਤੇ ਉਹ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ 'ਤੇ ਕਰਦੇ ਆਏ ਹਨ | ਨਿਤਿਨ ਕੋਹਲੀ ਨੇ ਕੇਂਦਰੀ ਹਲਕੇ ਵਿਚ ਹੋ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ, ਸਫਾਈ ਪ੍ਰਬੰਧਾਂ ਵਿਚ ਸੁਧਾਰ, ਸਟ੍ਰੀਟ ਲਾਈਟਾਂ ਦੀ ਸਥਾਪਨਾ ਤੇ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ | ਹਰ ਗਲੀ ਤੇ ਹਰ ਘਰ ਤੱਕ ਵਿਕਾਸ ਪਹੁੰਚਾਉਣਾ ਉਨ੍ਹਾਂ ਦੀ ਪਹਿਲ ਹੈ | 'ਆਪ' ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਜਦੋਂ ਵੀ ਉਹ ਆਪਣੇ ਇਲਾਕੇ ਦੇ ਕੰਮਾਂ ਲਈ ਨਿਤਿਨ ਕੋਹਲੀ ਕੋਲ ਗਏ, ਉਨ੍ਹਾਂ ਨੇ ਕਦੇ ਵੀ ਸਿਆਸੀ ਮਤਭੇਦ ਨੂੰ ਵਿਚਕਾਰ ਨਹੀਂ ਆਉਣ ਦਿੱਤਾ ਅਤੇ ਹਮੇਸ਼ਾ ਲੋਕ ਹਿੱਤ ਨੂੰ ਤਰਜੀਹ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਗਰੀਨ ਮਾਡਲ ਟਾਊਨ ਦੇ ਕੋਲ ਸੜਕ ਟੁੱਟੀ ਹੋਣ ਕਰਕੇ ਲੋਕ ਪ੍ਰੇਸ਼ਾਨ <br/>
Ad Position 24
No active advertisement