13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਨਜੀਤ ਸਿੰਘ ਸੇਠੀ ਦੇ ਬੇਟੇ ਦਾ ਅੰਤਿਮ ਸੰਸਕਾਰ ਅੱਜ

Ad Position 21
No active advertisement
ਅਜੀਤ ਡੈਸਕ 04-05-2026
ਜਲੰਧਰ, 3 ਮਈ (ਜਸਪਾਲ ਸਿੰਘ)-ਉੱਘੇ ਕਾਰੋਬਾਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਮਨਜੀਤ ਸਿੰਘ ਸੇਠੀ ਦੇ ਬੇਟੇ ਸ. ਇੰਦਰਪ੍ਰੀਤ ਸਿੰਘ (ਗਿੰਨੀ) ਸੇਠੀ, ਜਿਨਾਂ ਦਾ ਪਿਛਲੇ ਦਿਨੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਰਨ ਦੇਹਾਂਤ ਹੋ ਗਿਆ ਸੀ ਉਹਨਾਂ ਦਾ ਅੰਤਿਮ ਸੰਸਕਾਰ 4 ਮਈ ਦਿਨ ਸੋਮਵਾਰ ਨੂੰ ਹਰਨਾਮਦਾਸ ਪੁਰਾ ਸਥਿਤ ਸ਼ਮਸ਼ਾਨ ਘਾਟ ਵਿਖੇ ਸਵੇਰੇ 11:30 ਵਜੇ ਕੀਤਾ ਜਾਵੇਗਾ ਇਨ ਦ ਪ੍ਰੀਤ ਸਿੰਘ ਸੇਠੀ ਦੇ ਮਿ੍ਤਕ ਦੇ ਨੂੰ ਅੱਜ ਕੈਨੇਡਾ ਤੋਂ ਉਹਨਾਂ ਦੇ ਜਲੰਧਰ ਸਥਿਤ ਘਰ ਵਿਖੇ ਲਿਆਂਦਾ ਗਿਆ ਦੱਸਣਯੋਗ ਹੈ ਕਿ ਇੰਦਰਪ੍ਰੀਤ ਸਿੰਘ ਗਿੰਨੀ ਸੇਠੀ ਅੱਜ ਤੋਂ ਕੋਈ 10 ਸਾਲ ਪਹਿਲਾਂ ਪਰਿਵਾਰ ਸਮੇਤ ਕਨੇਡਾ ਵਿਖੇ ਜਾ ਵਸੇ ਸਨ ਪਰ ਪਿਛਲੇ ਦਿਨੀ ਉਨ੍ਹਾਂ ਨੂੰ ਆਪਣੇ ਦਫਤਰ ਵਿੱਚ ਹੀ ਦਿਲ ਦਾ ਦੌਰਾ ਪਿਆ ਜੋ ਜਾਨ ਲੇਵਾ ਸਾਬਤ ਹੋਇਆ ਇੰਦਰਪ੍ਰੀਤ ਸਿੰਘ ਸੇਠੀ ਦੇ ਪਿੱਛੇ ਪਰਿਵਾਰ ਵਿੱਚ ਪਤਨੀ ਹਰਨੂਰ ਕੌਰ ਸੇਠੀ ਦੋ ਧੀਆਂ ਇਬਾਦਤ ਕੌਰ ਸੇਠੀ ਅਤੇ ਨੇਹਮਤ ਕੌਰ ਸੇਠੀ ਤੇ ਹੋਰ ਮੈਂਬਰ ਹਨ | ਇੰਦਰਪ੍ਰੀਤ ਸਿੰਘ ਸੇਠੀ ਸ਼ਹਿਰ ਦੇ ਉੱਘੇ ਆਗੂ ਮਹਿੰਦਰ ਸਿੰਘ ਗੁੱਲੂ ਅਤੇ ਕੌਂਸਲਰ ਕਮਲਜੀਤ ਕੌਰ ਗੁੱਲੂ ਦੇ ਦਮਾਦ ਸਨ | ਇਸ ਦੌਰਾਨ ਵੱਖ-ਵੱਖ ਰਾਜਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਗਿੰਨੀ ਸੇਠੀ ਦੀ ਮੌਤ 'ਤੇ ਉਨਾਂ ਦੇ ਪਿਤਾ ਸ. ਮਨਜੀਤ ਸਿੰਘ ਸੇਠੀ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਸੇਠੀ ਦੇ ਬੇਟੇ ਦਾ ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਹਾੜਾ ਮਨਾਇਆ ਸੀਨੀਅਰ ਪੱਤਰਕਾਰ ਜਤਿੰਦਰ ਪੰਨੂੰ ਅਤੇ ਸਤਨਾ...
Ad Position 24