15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਨਿਗਮ ਦੇ ਸਿਹਤ ਅਫਸਰ ਡਾ. ਕ੍ਰਿਸ਼ਨ ਬਹਾਲ, ਸਫ਼ਾਈ ਦੇ ਕੰਮ ਵਿਚ ਆਏਗੀ ਤੇਜ਼ੀ

Ad Position 21
No active advertisement
ਅਜੀਤ ਡੈਸਕ 06-05-2026
ਜਲੰਧਰ, 5 ਮਈ (ਸ਼ਿਵ)-ਜਲੰਧਰ ਵਿਚ ਸਫ਼ਾਈ ਵਿਵਸਥਾ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਪੰਜਾਬ ਸਰਕਾਰ ਨੇ ਨਿਗਮ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਮੁਅੱਤਲ ਕੀਤੇ ਗਏ ਸਿਹਤ ਸ਼ਾਖਾ ਦੇ ਸਹਾਇਕ ਸਿਹਤ ਅਫ਼ਸਰ ਸ੍ਰੀ ਕ੍ਰਿਸ਼ਨ ਨੂੰ ਅੱਜ ਬਹਾਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ | ਐਨ. ਜੀ. ਟੀ. ਵਿਚ ਸਮਾਜ ਸੇਵੀ ਵਲੋਂ ਵਰਿਆਣਾ ਡੰਪ 'ਤੇ ਪਏ ਕੂੜੇ ਬਾਰੇ ਇਕ ਪਟੀਸ਼ਨ ਪਾਈ ਸੀ ਤਾਂ ਉਸ ਵੇਲੇ ਨਿਗਮ ਵਲੋਂ ਕੂੜੇ ਦੇ ਢੇਰ ਬਾਰੇ ਨਿਗਮ ਨੂੰ ਹਲਫ਼ੀਆ ਬਿਆਨ ਦੇਣ ਲਈ ਕਿਹਾ ਸੀ | ਦੱਸਿਆ ਜਾਂਦਾ ਹੈ ਕਿ ਇਸ ਹਲਫ਼ੀਆ ਵਿਚ ਸਹੀ ਜਾਣਕਾਰੀ ਨਹੀਂ ਸੀ ਤੇ ਐਨ. ਜੀ. ਟੀ. ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਤਾਂ ਦਾ ਨਜ਼ਲਾ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ 'ਤੇ ਡਿਗ ਗਿਆ ਸੀ ਜਿਨਾਂ ਨੂੰ ਮੁਅੱਤਲ ਕਰਕੇ ਉਨਾਂ ਦਾ ਹੈਡਕਵਾਟਰ ਚੰਡੀਗੜ੍ਹ ਬਣਾ ਦਿੱਤਾ ਗਿਆ ਸੀ | ਦੱਸਿਆ ਜਾਂਦਾ ਹੈ ਕਿ ਇਹ ਹਲਫ਼ੀਆ ਬਿਆਨ ਸਿਹਤ ਅਫ਼ਸਰ ਵਲੋਂ ਨਹੀਂ ਦਿੱਤਾ ਗਿਆ ਸੀ ਜਦਕਿ ਇਸ ਬਾਰੇ ਅੰਕੜੇ ਓ. ਐਂਡ. ਐਮ. ਨੇ ਉਪਲਬਧ ਕਰਵਾਏ ਸਨ | ਬਾਅਦ ਵਿਚ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਪੰਜਾਬ ਸਰਕਾਰ ਨੂੰ ਸ੍ਰੀ ਕਿ੍ਸ਼ਨ ਦੇ ਹੱਕ ਵਿਚ ਸਿਫ਼ਾਰਸ਼ ਕਰਦੇ ਹੋਏ ਪੱਤਰ ਲਿਖਿਆ ਸੀ ਤੇ ਇਸ ਮਾਮਲੇ ਵਿਚ ਸ੍ਰੀ ਕ੍ਰਿਸ਼ਨ ਦਾ ਕੋਈ ਕਸੂਰ ਨਹੀਂ ਹੈ ਤੇ ਸ੍ਰੀ ਕ੍ਰਿਸ਼ਨ ਨੂੰ ਦੁਬਾਰਾ ਜਲੰਧਰ ਵਿਚ ਲਗਾਉਣ ਲਈ ਕਿਹਾ ਗਿਆ ਸੀ ਤਾਂ ਜੋ ਸਫ਼ਾਈ ਦੇ ਕੰਮ ਵਿਚ ਹੋਰ ਸੁਧਾਰ ਕੀਤਾ ਜਾ ਸਕੇ | ਪੰਜਾਬ ਸਰਕਾਰ ਨੇ ਅੱਜ ਅਹਿਮ ਆਦੇਸ਼ ਜਾਰੀ ਕਰਦੇ ਹੋਏ ਕਮਿਸ਼ਨਰ ਦੀ ਰਿਪੋਰਟ, ਸਿਫ਼ਾਰਸ਼ ਨੂੰ ਵਿਚਾਰਨ ਤੋਂ ਬਾਅਦ ਸ੍ਰੀ ਕ੍ਰਿਸ਼ਨ ਨੂੰ ਪੈਂਡਿੰਗ ਇਨਕੁਆਰੀ ਬਹਾਲ ਕਰਦੇ ਹੋਏ ਜਲੰਧਰ ਨਿਗਮ ਵਿਚ ਉਨਾਂ ਦੀ ਨਿਯੁਕਤੀ ਕਰ ਦਿੱਤੀ ਹੈ | ਸ੍ਰੀ ਕ੍ਰਿਸ਼ਨ ਦੀ ਬਹਾਲੀ ਹੋਣ 'ਤੇ ਨਿਗਮ ਪ੍ਰਸ਼ਾਸਨ ਵੀ ਸੁਖ ਦਾ ਸਾਹ ਲਿਆ ਹੈ ਕਿਉਂਕਿ ਇਕ ਤਾਂ ਕੁੱਝ ਦਿਨਾਂ ਵਿਚ ਇਸ ਸਾਲ ਦਾ ਸਵੱਛਤਾ ਸਰਵੇਖਣ ਸ਼ੁਰੂ ਹੋਣਾ ਹੈ ਤੇ ਇਸ ਤੋਂ ਇਲਾਵਾ ਸੁੱਕੇ ਗਿੱਲੇ ਕੂੜੇ ਨੂੰ ਅਲੱਗ-ਅਲੱਗ ਕਰਨ ਦੇ ਪ੍ਰਾਜੈਕਟਾਂ ਅਤੇ ਕਈ ਕੇਸਾਂ ਦੇ ਮਾਮਲੇ ਵੀ ਸ੍ਰੀ ਕ੍ਰਿਸ਼ਨ ਵਲੋਂ ਦੇਖੇ ਜਾਂਦੇ ਹਨ ਤਾਂ ਹੁਣ ਇਨ੍ਹਾਂ ਕੰਮਾਂ ਵਿਚ ਤੇਜ਼ੀ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਜਿੱਤ ਮੋਦੀ-ਸ਼ਾਹ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ-ਬਿੱਟਾ, ਢਿੱਲੋਂ <br/> ਅਗਲੀ ਖ਼ਬਰ 7 ਮਈ ਨੂੰ ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਨੂੰ ਲੈ ਕੇ ਦਿਹਾਤੀ ਪੁਲਿਸ ਹੋਈ ਮੁਸਤੈਦ
Ad Position 24