15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬਰਮ ਨਾ ਪੂਰੇ ਜਾਣ ਕਾਰਨ ਲਗਾਤਾਰ ਛੋਟੀਆਂ ਹੁੰਦੀਆਂ ਜਾ ਰਹੀਆਂ ਪਿੰਡਾਂ ਦੀਆਂ ਸੰਪਰਕ ਸੜਕਾਂ

Ad Position 21
No active advertisement
ਅਜੀਤ ਡੈਸਕ 06-05-2026
ਜਲੰਧਰ, 5 ਮਈ (ਜਸਪਾਲ ਸਿੰਘ)-ਬਰਮ ਨਾ ਪੂਰੇ ਜਾਣ ਕਰਕੇ ਪਿੰਡਾਂ ਦੀਆਂ ਸੰਪਰਕ ਸੜਕਾਂ ਲਗਾਤਾਰ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ | ਪਹਿਲਾਂ ਹੀ 10-11 ਫੁੱਟ ਚੌੜੀਆਂ ਇਹ ਸੜਕਾਂ ਬਰਮ ਨਾ ਪੂਰੇ ਜਾਣ ਕਾਰਨ ਹੋਰ ਤੰਗ ਹੁੰਦੀਆਂ ਜਾ ਰਹੀਆਂ ਹਨ, ਜਿਸ ਕਾਰਨ ਇਨ੍ਹਾਂ ਸੜਕਾਂ ਤੋਂ ਬਰੋ-ਬਰਾਬਰ ਦੋ ਗੱਡੀਆਂ ਕਿਸੇ ਵੀ ਹਾਲਤ 'ਚ ਨਹੀਂ ਲੰਘ ਸਕਦੀਆਂ ਤੇ ਇਹ ਸੜਕਾਂ ਇਕ ਤਰ੍ਹਾਂ ਨਾਲ ਨਿੱਤ ਲੜਾਈ-ਝਗੜਿਆਂ ਨੂੰ ਸੱਦਾ ਦਿੰਦੀਆਂ ਹਨ | ਇਕ ਦੂਸਰੇ ਤੋਂ ਪਹਿਲਾਂ ਲੰਘਣ ਦੀ ਕੋਸ਼ਿਸ਼ 'ਚ ਗੱਡੀ ਸਵਾਰ ਲੋਕ ਆਪਸ 'ਚ ਖਹਿਬੜਦੇ ਆਮ ਦੇਖੇ ਜਾ ਸਕਦੇ ਹਨ | ਕਈ ਪਿੰਡਾਂ 'ਚ ਕਿਸਾਨਾਂ ਵਲੋਂ ਸੜਕਾਂ ਦੇ ਬਰਮਾਂ ਨੂੰ ਆਪਣੇ ਖੇਤਾਂ 'ਚ ਮਿਲਾ ਲਿਆ ਗਿਆ ਹੈ ਤੇ ਕਈਆਂ ਨੇ ਇਨ੍ਹਾਂ ਬਰਮਾਂ ਦੀ ਥਾਂ 'ਤੇ ਆੜਾਂ ਬਣਾਈਆਂ ਹਨ | ਜਦਕਿ ਸੜਕਾਂ ਦੇ ਦੋਵੇਂ ਪਾਸੇ ਘੱਟੋ-ਘੱਟ ਸਾਢੇ 5 ਫੁੱਟ ਤੱਕ ਥਾਂ ਬਰਮਾਂ ਲਈ ਛੱਡਣੀ ਜ਼ਰੂਰੀ ਹੁੰਦੀ ਹੈ ਪਰ ਇਸ ਸਰਕਾਰੀ ਜ਼ਮੀਨ ਨੂੰ ਖੇਤਾਂ 'ਚ ਮਿਲਾਉਣਾ ਕੁੱਝ ਲੋਕਾਂ ਵਲੋਂ ਆਪਣਾ ਅਧਿਕਾਰ ਸਮਝਿਆ ਜਾਣ ਲੱਗਾ ਹੈ | ਜਦਕਿ ਬਰਮ ਨਾ ਛੱਡੇ ਜਾਣ ਕਾਰਨ ਇਹ ਸੜਕਾਂ ਜਿੱਥੇ ਬਹੁਤ ਹੀ ਛੋਟੀਆਂ ਹੁੰਦੀਆਂ ਉੱਥੇ ਬਰਸਾਤਾਂ ਦੇ ਦਿਨਾਂ 'ਚ ਪਾਣੀ 'ਚ ਹੀ ਆਸਾਨੀ ਨਾਲ ਬਹਿ ਜਾਂਦੀਆਂ ਹਨ | ਬਰਮ ਨਾ ਹੋਣ ਕਾਰਨ ਮਾਮੂਲੀ ਜਿਹੇ ਮੀਂਹ ਨਾਲ ਹੀ ਇਨ੍ਹਾਂ ਸੜਕਾਂ 'ਤੇ ਵੱਡੇ-ਵੱਡੇ ਘੜਲ (ਪਾੜੇ) ਪੈ ਜਾਂਦੇ ਹਨ ਤੇ ਜ਼ਿਆਦਾ ਨੁਕਸਾਨ ਉਨ੍ਹਾਂ ਪਿੰਡਾਂ 'ਚ ਹੁੰਦਾ ਹੈ, ਜਿੱਥੇ ਲੋਕਾਂ ਵਲੋਂ ਆਪਣੇ ਖੇਤਾਂ ਵਿਚੋਂ ਕਈ-ਕਈ ਫੁੱਟ ਡੂੰਘੀ ਮਿੱਟੀ ਪੁਟਾਈ ਗਈ ਹੁੰਦੀ ਹੈ, ਉੱਥੇ ਤਾਂ ਬਰਮ ਨਾ ਹੋਣ ਕਾਰਨ ਸੜਕਾਂ ਦਾ ਤਾਂ ਵਧੇਰੇ ਨੁਕਸਾਨ ਹੁੰਦਾ ਹੈ, ਉੱਥੇ ਰਾਹਗੀਰ ਵੀ ਆਪਣੀ ਜਾਨ ਜ਼ੋਖਮ ਪਾ ਕੇ ਲੰਘਣ ਲਈ ਮਜ਼ਬੂਰ ਹੁੰਦੇ ਹਨ | ਅਜੇ ਪਿਛਲੇ ਦਿਨੀਂ ਸ਼ਾਹਕੋਟ ਨੇੜੇ ਅਜਿਹੀ ਹੀ ਸੜਕ ਤੋਂ ਲੰਘਦੇ ਸਮੇਂ ਵਾਪਰੇ ਇਕ ਹਾਦਸੇ 'ਚ ਇਕ ਵਿਅਕਤੀ ਨੂੰ ਆਪਣੀ ਜਾਨ ਗੁਆਉਣੀ ਪਈ ਸੀ | ਇਸੇ ਤਰ੍ਹਾਂ ਹੋਰਨਾਂ ਪਿੰਡਾਂ 'ਚ ਵੀ ਕਿਸਾਨਾਂ ਵਲੋਂ ਕਈ-ਕਈ ਫੁੱਟ ਡੂੰਘੀ ਮਿੱਟੀ ਤਾਂ ਪੁਟਾ ਲਈ ਗਈ ਹੈ ਪਰ ਸੜਕਾਂ ਦੇ ਬਰਮ ਤੱਕ ਨਹੀਂ ਪੂਰੇ ਗਏ | ਅਜਿਹੇ ਪਿੰਡਾਂ 'ਚ ਹਰ ਸਾਲ ਬਰਸਾਤਾਂ ਦੇ ਦਿਨਾਂ 'ਚ ਕਰੋੜਾਂ ਰੁਪਏ ਨਾਲ ਬਣੀਆਂ ਇਹ ਸੜਕਾਂ ਬਰਮ ਨਾ ਪੂਰੇ ਜਾਣ ਕਾਰਨ ਮੀਂਹ ਦੇ ਪਾਣੀ ਦੇ ਨਾਲ ਹੀ ਵਹਿ ਜਾਂਦੀਆਂ ਹਨ | ਡੂੰਘੇ ਖੇਤਾਂ ਦੇ ਨਾਲ ਲੰਘਦੀਆਂ ਸੜਕਾਂ ਦੇ ਬਰਮ ਨਾ ਹੋਣ ਕਾਰਨ ਦਿਨ ਵੇਲੇ ਤਾਂ ਲੋਕ ਔਖੇ-ਸੌਖੇ ਉੱਥੋਂ ਲੰਘ ਜਾਂਦੇ ਹਨ ਪਰ ਰਾਤ ਦੇ ਸਮੇਂ ਹਨ੍ਹੇਰੇ 'ਚ ਇਨ੍ਹਾਂ ਸੜਕਾਂ ਤੋਂ ਲੰਘਣਾ ਕਿਸੇ ਵੀ ਤਰ੍ਹਾਂ ਖਤਰੇ ਤੋਂ ਖਾਲੀ ਨਹੀਂ ਹੈ | ਹਾਲਾਂਕਿ ਪਿਛਲੇ ਦਿਨੀਂ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਭਰੋਸਾ ਦਿੱਤਾ ਸੀ ਕਿ ਸੜਕ ਦੇ ਬਰਮ ਖੁਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਉਹ ਖੁਦ ਵੀ ਚਾਹੁੰਦੇ ਹਨ ਕਿ ਸੜਕਾਂ ਦੇ ਬਰਮ ਪੂਰ ਕੇ ਸੜਕਾਂ ਦੀ ਚੌੜਾਈ ਪੂਰੀ ਕਰਨੀ ਬੇਹੱਦ ਜ਼ਰੂਰੀ ਹੈ | ਅਜਿਹੇ 'ਚ ਇਹ ਦੇਖਣਾ ਹੋਵੇਗਾ ਕਿ ਡਿਪਟੀ ਕਮਿਸ਼ਨਰ ਇਸ ਮਾਮਲੇ 'ਚ ਕਦੋਂ ਕਾਰਵਾਈ ਅਮਲ 'ਚ ਲਿਆ ਕੇ ਲੋਕਾਂ ਨੂੰ ਨਿੱਤ ਦੀ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਟ੍ਰੈਫਿਕ ਬੈਰੀਕੇਡਾਂ 'ਤੇ ਇਸ਼ਤਿਹਾਰਾਂ ਨੂੰ ਹਟਾਉਣ ਲਈ ਪੁਲਿਸ ਨੂੰ ਸਿਫਾਰਸ਼ ਕਰੇਗੀ ਨਿਗਮ <br/> ਅਗਲੀ ਖ਼ਬਰ ਕੋਹਲੀ ਵਲੋਂ ਸੀਵਰੇਜ ਤੇ ਪਾਣੀ ਦੀ ਵਿਵਸਥਾ ਮਜ਼ਬੂਤ ਕਰਨ ਲਈ ਆਧੁਨਿਕ ਮਸ਼ੀਨਰੀ ਹਲਕੇ ਨੂੰ ਸਮਰਪਿਤ <br/>
Ad Position 24