08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗੁਰਦੁਆਰਾ ਛੰਬ ਵਾਲੇ ਸ਼ਹੀਦ ਕੁੱਕੜ ਪਿੰਡ ਵਿਖੇ ਸਾਲਾਨਾ ਜੋੜ ਮੇਲਾ 24 ਨੂੰ

Ad Position 21
No active advertisement
ਅਜੀਤ ਡੈਸਕ 21-05-2026
ਜਲੰਧਰ, 20 ਮਈ (ਜਸਪਾਲ ਸਿੰਘ)-ਗੁਰਦੁਆਰਾ ਛੰਬ ਵਾਲੇ ਸ਼ਹੀਦ ਕੁੱਕੜ ਪਿੰਡ ਵਿਖੇ ਸਾਲਾਨਾ ਜੋੜ ਮੇਲਾ ਐਨ. ਆਰ. ਆਈ. ਵੀਰਾਂ ਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ 24 ਮਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਹਾਕੀ ਕੋਚ ਸ. ਪਰਮਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਚੱਲ ਰਹੀ ਹੈ, ਜਿਸ ਦੀ ਸੰਪੂਰਨਤਾ 24 ਮਈ ਨੂੰ ਹੋਵੇਗੀ | ਇਸ ਮੌਕੇ ਵਿਸ਼ਾਲ ਦੀਵਾਨ ਸਜਾਏ ਜਾਣਗੇ, ਜਿਨ੍ਹਾਂ 'ਚ ਭਾਈ ਸਤਨਾਮ ਸਿੰਘ ਸੋਨੂੰ ਨੌਸ਼ਹਿਰੇ ਵਾਲੇ ਤੇ ਭਾਈ ਸਤਨਾਮ ਸਿੰਘ ਲਾਲੂ ਘੁੰਮਣ ਦੇ ਢਾਡੀ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ | ਇਸ ਤੋਂ ਪਹਿਲਾਂ 23 ਮਈ ਦਿਨ ਸ਼ਨਿਚਰਵਾਰ ਨੂੰ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਵੀ ਵਿਸ਼ਾਲ ਦੀਵਾਨ ਸਜਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਪਿਮਸ ਹਸਪਤਾਲ ਵਲੋਂ ਅੱਲ੍ਹੜਾਂ ਦੀ ਸੰਪੂਰਨ ਸਿਹਤ ਲਈ 'ਸਾਥੀ ਐਡੋਲਸੈਂਟ ਵੈਲਨੈਸ ਕਲੀਨਿਕ' ਦੀ ਸ਼ੁਰੂਆਤ ਅਗਲੀ ਖ਼ਬਰ ਨਿਗਮ ਦੀ ਇਕ ਯੂਨੀਅਨ ਵਲੋਂ ਕੂੜਾ ਚੁੱਕਣ ਦਾ ਬੰਦ ਰੱਖਿਆ ਕੰਮ ਮੀਟਿੰਗ ਤੋਂ ਬਾਅਦ ਹੜਤਾਲ ਵਾਪਸ ਲਈ <br/>
Ad Position 24