ਜਲੰਧਰ, 20 ਮਈ (ਐੱਮ. ਐੱਸ. ਲੋਹੀਆ) - ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ), ਜਲੰਧਰ ਵਲੋਂ ਅਲ੍ਹੜਾਂ ਦੀ ਸਰੀਰਕ, ਭਾਵਨਾਤਮਕ, ਵਿਹਾਰਕ ਤੇ ਮਾਨਸਿਕ ਸਿਹਤ 'ਤੇ ਕੇਂਦਿ੍ਤ ਇਕ ਵਿਸ਼ੇਸ਼ ਪਹਿਲ ਕਰਦੇ ਹੋਏ 'ਸਾਥੀ ਐਡੋਲਸੈਂਟ ਵੈਲਨੈਸ ਕਲੀਨਿਕ' ਦੀ ਸ਼ੁਰੂਆਤ ਕੀਤੀ ਗਈ ਹੈ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਹ ਕਲੀਨਿਕ ਹਰ ਵੀਰਵਾਰ ਤੇ ਸਨਿਚਰਵਾਰ ਨੂੰ ਪਿਮਸ ਹਸਪਤਾਲ ਦੇ ਪੀਡੀਐਟਿ੍ਕਸ ਵਿਭਾਗ 'ਚ ਚਲਾਇਆ ਜਾਵੇਗਾ ਜਿੱਥੇ ਅਲ੍ਹੜਾਂ ਨੂੰ ਵਿਸ਼ੇਸ਼ ਮਾਰਗਦਰਸ਼ਨ ਅਤੇ ਸਿਹਤ ਸੇਵਾਵਾਂ ਮੁਹੱਈਆ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਹ ਕਲੀਨਿਕ ਅਲੜ੍ਹ ਅਵਸਥਾ ਦੌਰਾਨ ਵੱਧ ਰਹੀਆਂ ਸਿਹਤ ਤੇ ਕਾਊਾਸਲਿੰਗ ਸਬੰਧੀ ਲੋੜਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅਲ੍ਹੜ ਅਵਸਥਾ ਜੀਵਨ ਦਾਇਕ ਬਹੁਤ ਹੀ ਮਹੱਤਵਪੂਰਨ ਪੜਾਅ ਹੈ ਜਿੱਥੇ ਸਮੇਂ ਸਿਰ ਸਹਿਯੋਗ ਤੇ ਸਹੀ ਮਾਰਗ ਦਰਸ਼ਨ ਕਿਸੇ ਬੱਚੇ ਦੀ ਭਵਿੱਖੀ ਸਿਹਤ ਤੇ ਆਤਮ ਵਿਸ਼ਵਾਸ ਨੂੰ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰ ਸਕਦਾ ਹੈ | ਪ੍ਰਬੰਧਕਾਂ ਨੇ ਕਿਹਾ ਕਿ ਮਾਪੇ ਤੇ ਅਲ੍ਹੜ ਹਰ ਵੀਰਵਾਰ ਤੇ ਸਨਿਚਰਵਾਰ ਨੂੰ ਸਲਾਹ ਅਤੇ ਸਹਿਯੋਗ ਲਈ ਪਿਮਸ ਹਸਪਤਾਲ, ਜਲੰਧਰ ਵਿਖੇ ਕਲੀਨਿਕ ਦੀ ਸੇਵਾ ਲੈ ਸਕਦੇ ਹਨ |