ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

29ਵੇਂ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੱਪ ਵਿੱਚ ਭਾਰਤੀ ਸਪਰਿੰਟਿੰਗ ਦਾ ਨਵਾਂ ਯੁੱਗ <br/>

Ad Position 21
No active advertisement
ਅਜੀਤ ਡੈਸਕ 23-05-2026
ਜਲੰਧਰ, 22 ਮਈ (ਡਾ.ਜਤਿੰਦਰ ਸਾਬੀ)-29ਵੀ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੱਪ ਜੋ ਬਿਰਸਾ ਮੁੰਡਾ ਸਟੇਡੀਅਮ ਰਾਂਚੀ ਵਿੱਚ ਹੋ ਰਹੇ ਅਥਲੈਟਿਕਸ ਮੁਕਾਬਲਿਆਂ ਵਿੱਚ ਅੱਜ 100 ਮੀਟਰ ਦÏੜ ਦੇ ਸੈਮੀਫਾਈਨਲ ਨੇ ਦੇਸ਼ ਭਰ ਦੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ¢ ਭਾਰਤੀ ਸਪਿ੍ੰਟਿੰਗ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਉਸ ਵੇਲੇ ਲਿਖਿਆ ਗਿਆ ਜਦੋਂ ਪੰਜਾਬ (ਜਲੰਧਰ) ਦੇ ਉਭਰਦੇ ਤੇ ਤੇਜ਼ ਤਰਾਰ ਸਪਰਿੰਟਰ ਗੁਰਿੰਦਰਵੀਰ ਸਿੰਘ ਨੇ ਪਹਿਲੇ ਸੈਮੀਫਾਈਨਲ ਵਿੱਚ ਸ਼ਾਨਦਾਰ ਦÏੜ ਦਿਖਾਉਂਦੇ ਹੋਏ 10.17 ਸੈਕਿੰਡ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਆਪਣੇ ਨਾਮ ਕਰ ਲਿਆ¢ ਇਸ ਤੋਂ ਪਹਿਲਾਂ ਕੁਆਲੀਫਾਇੰਗ ਰਾਊਾਡ ਵਿੱਚ ਵੀ ਗੁਰਿੰਦਰ ਵੀਰ ਨੇ 10.40 ਸੈਕਿੰਡ ਦਾ ਸਮਾਂ ਕੱਢ ਕੇ ਆਪਣੀ ਸ਼ਾਨਦਾਰ ਫਾਰਮ ਦਾ ਇਸ਼ਾਰਾ ਦੇ ਦਿੱਤਾ ਸੀ¢ ਉਸ ਦੀ ਲਗਾਤਾਰ ਬਿਹਤਰ ਹੋ ਰਹੀ ਪਰਫਾਰਮੈਂਸ ਨੇ ਇਹ ਸਾਬਤ ਕੀਤਾ ਕਿ ਉਹ ਭਾਰਤੀ ਸਪਰਿੰਟ ਦੇ ਨਵੇਂ ਸਿਤਾਰੇ ਵਜੋਂ ਉਭਰ ਰਹੇ ਹਨ¢ਗੁਰਿੰਦਰਵੀਰ ਸਿੰਘ ਦੀ ਇਸ ਦÏੜ ਨੇ ਸਟੇਡੀਅਮ ਵਿੱਚ ਮÏਜੂਦ ਦਰਸ਼ਕਾਂ ਨੂੰ ਖੜ੍ਹੇ ਹੋ ਕੇ ਤਾਲੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ¢ ਉਸ ਦੀ ਤੇਜ਼ ਸ਼ੁਰੂਆਤ, ਸ਼ਕਤੀਸ਼ਾਲੀ ਸਟ੍ਰਾਈਡ ਅਤੇ ਆਖਰੀ 30 ਮੀਟਰ ਵਿੱਚ ਬੇਮਿਸਾਲ ਗਤੀ ਨੇ ਇਹ ਸਾਬਤ ਕਰ ਦਿੱਤਾ ਕਿ ਭਾਰਤੀ ਅਥਲੈਟਿਕਸ ਹੁਣ ਵਿਸ਼ਵ ਪੱਧਰ ਦੀਆਂ ਉੱਚਾਈਆਂ ਵੱਲ ਵੱਧ ਰਹੀ ਹੈ¢ ਪਰ ਖੇਡ ਦਾ ਅਸਲ ਰੋਮਾਂਚ ਹਾਲੇ ਬਾਕੀ ਸੀ¢ ਕੁੱਝ ਹੀ ਮਿੰਟਾਂ ਬਾਅਦ ਦੂਜੇ ਸੈਮੀਫਾਈਨਲ ਵਿੱਚ ਉੜੀਸਾ ਦੇ ਹੋਣਹਾਰ ਅਥਲੀਟ ਅਨੀਮੇਸ਼ ਕੁਜਰ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10.15 ਸੈਕਿੰਡ ਦਾ ਸਮਾਂ ਕੱਢ ਕੇ ਗੁਰਿੰਦਰ ਵੀਰ ਸਿੰਘ ਦਾ ਤਾਜ਼ਾ ਬਣਿਆ ਨੈਸ਼ਨਲ ਰਿਕਾਰਡ ਤੋੜ ਦਿੱਤਾ¢ ਅਨੀਮੇਸ਼ ਨੇ ਵੀ ਕੁਆਲੀਫਾਇੰਗ ਰਾਊਾਡ ਵਿੱਚ 10.42 ਸੈਕਿੰਡ ਦਾ ਸਮਾਂ ਕੱਢ ਕੇ ਆਪਣੀ ਤਿਆਰੀ ਦਾ ਅਹਿਸਾਸ ਕਰਵਾ ਦਿੱਤਾ ਸੀ¢ ਹੁਣ ਸਾਰਿਆਂ ਦੀਆਂ ਨਜ਼ਰਾਂ ਕੱਲ ਹੋਣ ਵਾਲੇ 100 ਮੀਟਰ ਦੇ ਫਾਈਨਲ ਉੱਤੇ ਟਿਕੀਆਂ ਹੋਈਆਂ ਹਨ, ਜਿੱਥੇ ਪੰਜਾਬੀ ਸ਼ੇਰ ਗੁਰਿੰਦਰਵੀਰ ਸਿੰੰਘ ਅਤੇ ਅਨੀਮੇਸ਼ ਕੁਜਰ ਵਿਚਕਾਰ ਇੱਕ ਇਤਿਹਾਸਕ ਅਤੇ ਰੋਮਾਂਚਕ ਟੱਕਰ ਦੇਖਣ ਨੂੰ ਮਿਲ ਸਕਦੀ ਹੈ¢ ਖਾਸ ਗੱਲ ਇਹ ਹੈ ਕਿ ਦੋਵੇਂ ਅਥਲੀਟ ਇੱਕੋ ਟ੍ਰੇਨਿੰਗ ਸੈਂਟਰ ਵਿੱਚ ਇਕੱਠੇ ਪ੍ਰੈਕਟਿਸ ਕਰਦੇ ਹਨ ਅਤੇ ਇੱਕ ਦੂਜੇ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿੰਦੇ ਹਨ¢ ਦੋਸਤੀ ਅਤੇ ਮੁਕਾਬਲੇਬਾਜ਼ੀ ਦਾ ਇਹ ਸੁੰਦਰ ਮਿਲਾਪ ਭਾਰਤੀ ਖੇਡ ਸੰਸਕਾਰ ਲਈ ਇੱਕ ਮਿਸਾਲ ਬਣਦਾ ਜਾ ਰਿਹਾ ਹੈ¢ ਖੇਡ ਮਾਹਿਰ ਦਾ ਮੰਨਣਾ ਹੈ, ਕਿ ਕੱਲ ਦਾ ਫਾਈਨਲ ਭਾਰਤੀ ਅਥਲੈਟਿਕਸ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ 100 ਮੀਟਰ ਦÏੜਾਂ ਵਿੱਚੋਂ ਇੱਕ ਹੋ ਸਕਦਾ ਹੈ¢ ਦੋਵੇਂ ਖਿਡਾਰੀਆਂ ਦੀ ਮÏਜੂਦਾ ਫਾਰਮ ਅਤੇ ਆਤਮਵਿਸ਼ਵਾਸ ਨੂੰ ਦੇਖਦਿਆਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੈਸ਼ਨਲ ਰਿਕਾਰਡ ਇੱਕ ਵਾਰ ਫਿਰ ਟੁੱਟ ਸਕਦਾ ਹੈ¢ ਦੱਸਣਯੋਗ ਹੈ ਕਿ ਆਉਣ ਵਾਲੀਆਂ ਕਾਮਨਵੈਲਥ ਗੇਮਜ ਲਈ 100 ਮੀਟਰ ਦਾ ਕੁਆਲੀਫਾਇੰਗ ਮਾਰਕ ਲਗਭਗ 10.15 ਸੈਕਿੰਡ ਮੰਨਿਆ ਜਾ ਰਿਹਾ ਹੈ¢ ਇਸ ਲਈ ਕੱਲ ਦਾ ਫਾਈਨਲ ਸਿਰਫ਼ ਸੋਨੇ ਦੇ ਤਗਮੇ ਲਈ ਹੀ ਨਹੀਂ, ਸਗੋਂ ਕਾਮਨਵੈਲਥ ਗੇਮਜ਼ ਦੇ ਕੁਆਲੀਫਿਕੇਸ਼ਨ ਅਤੇ ਨਵੇਂ ਨੈਸ਼ਨਲ ਰਿਕਾਰਡ ਲਈ ਵੀ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ¢ਭਾਰਤੀ ਅਥਲੈਟਿਕਸ ਪ੍ਰੇਮੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਦੇਸ਼ ਦੇ ਨÏਜਵਾਨ ਸਪਰਿੰਟਰ ਹੁਣ ਅੰਤਰਰਾਸ਼ਟਰੀ ਪੱਧਰ ਦੇ ਸਮੇਂ ਦੇ ਨੇੜੇ ਪਹੁੰਚ ਰਹੇ ਹਨ¢ ਗੁਰਿੰਦਰਵੀਰ ਸਿੰਘ ਅਤੇ ਅਨੀਮੇਸ਼ ਕੁਜਰ ਦੀ ਇਹ ਦੋਸਤੀ, ਮਿਹਨਤ ਅਤੇ ਇਕ ਦੂਜੇ ਨੂੰ ਅੱਗੇ ਵਧਾਉਣ ਦੀ ਸੋਚ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਬਣ ਰਹੀ ਹੈ¢ਜਿੱਥੇ ਮਿਹਨਤ ਅਤੇ ਹÏਸਲਾ ਇਕੱਠੇ ਹੋ ਜਾਣ, ਉੱਥੇ ਰਿਕਾਰਡ ਆਪਣੇ ਆਪ ਬਣਦੇ ਹਨ | ਅੱਜ ਰਾਂਚੀ ਦੇ ਟਰੈਕ 'ਤੇ ਸਿਰਫ਼ ਦÏੜ ਨਹੀਂ ਹੋਈ, ਸਗੋਂ ਭਾਰਤੀ ਐਥਲੈਟਿਕਸ ਦਾ ਭਵਿੱਖ ਦÏੜਦਾ ਨਜ਼ਰ ਆਇਆ¢ਬਾਕੀ ਵੇਖੋ ਹੁਣ ਕੁੰਢੀਆਂ ਦੇ ਸਿੰਗ ਫਸ ਗਏ ਕੋਈ ਨਿੱਤਰੂ ਵੜੇਵੇ ਖਾਂਣੀ.. |

Ad Position 22
No active advertisement
ਪਿਛਲੀ ਖ਼ਬਰ ਪਤੀ ਵਲੋਂ ਪਤਨੀ ਦੀ ਤਵਾ ਮਾਰ ਕੇ ਹੱਤਿਆ, ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਜਾਅਲਸਾਜ਼ੀ ਰਾਹੀਂ ਬਜ਼ੁਰਗ ਨਾਲ 18 ਲੱਖ ਦੀ ਠੱਗੀ ਮਾਰਨ ਵਾਲੀ ਔਰਤ 'ਤੇ ਕੇਸ ਦਰਜ
Ad Position 24
No active advertisement