ਲਾਂਬੜਾ, 22 ਮਈ (ਗੁਰਮੇਲ ਸਿੰਘ)-ਕੱਲ੍ਹ ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਨਾਹਲਾ ਵਿੱਚ ਪਤੀ ਵੱਲੋਂ ਆਪਣੀ ਪਤਨੀ ਨਾਲ ਮਮੂਲੀ ਝਗੜੇ ਕਾਰਨ ਗੁੱਸੇ 'ਚ ਆ ਕੇ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ¢ ਘਟਨਾ ਦੀ ਸੂਚਨਾ ਮਿਲਦੇ ਸੀ ਥਾਣਾ ਮੁਖੀ ਇੰਸਪੈਕਟਰ ਬਲਵੀਰ ਸਿੰਘ ਨੇ ਪੁਲਿਸ ਟੀਮ ਦੇ ਨਾਲ ਮÏਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ¢ਜਾਣਕਾਰੀ ਮੁਤਾਬਿਕ ਸੰਨਤੋਸ਼ ਕੁਮਾਰ ਵਿਸ਼ਵਕਰਮਾ ਤੇ ਸੀਤਾ ਵਿਸ਼ਵਕਰਮਾ ਪਤੀ ਪਤਨੀ ਵਾਸੀ ਨੇਪਾਲ ਹਾਲ ਵਾਸੀ ਸਾਗਰ ਇਨਕਲੇਵ ਪਿੰਡ ਨਾਹਲਾ ਵਿਖੇ ਇੱਕ ਕਿਰਾਏ ਦੇ ਮਕਾਨ 'ਚ ਰਹਿੰਦੇ ਕੱਲ੍ਹ ਸਵੇਰੇ ਕਰੀਬ 8.30 ਵਜੇ ਜਦ ਇਹ ਦੋਵੇਂ ਕੱਲੇ ਮਕਾਨ 'ਚ ਮÏਜੂਦ ਸਨ¢ ਉਸ ਸਮੇਂ ਵਿਸ਼ਵਕਰਮਾ ਰੋਟੀਆਂ ਬਣਾ ਰਹੀ ਸੀ ਇਸੇ ਦÏਰਾਨ ਪਤੀ-ਪਤਨੀ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਣ ਲੱਗ ਪਈ¢ ਇਸ ਮਮੂਲੀ ਬਹਿਸ ਨੇ ਉਸ ਸਮੇਂ ਅਚਾਨਕ ਖੂਨੀ ਰੂਪ ਧਾਰਨ ਕਰ ਲਿਆ ਜਦ ਗੁੱਸੇ ਨਾਲ ਭਰੇ ਸੰਤੋਸ਼ ਕੁਮਾਰ ਨੇ ਬਲਦੇ ਚੁੱਲੇ੍ਹ ਤੋਂ ਤਵਾ ਚੁੱਕ ਕੇ ਆਪਣੀ ਪਤਨੀ ਦੇ ਸਿਰ 'ਚ ਅਨੇਕਾਂ ਜੋਰਦਾਰ ਵਾਰ ਕਰ ਦਿੱਤੇ¢ ਇਸ ਦੇ ਫਲਸਰੂਪ ਸੀਤਾ ਦੀਆਂ ਅੱਖਾਂ ਵੀ ਬਾਹਰ ਆ ਗਈਆਂ | ਦਰਦਾਂ ਦੀ ਤਾਬ ਨਾ ਸਹਿੰਦੀ ਹੋਈ ਸੀਤਾ ਵਿਸ਼ਕਰਮਾ ਨੇ ਮÏਕੇ 'ਤੇ ਹੀ ਦਮ ਤੋੜ ਦਿੱਤਾ¢ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੰਤੋਸ ਕੁਮਾਰ ਘਰੋਂ ਫਰਾਰ ਹੋ ਗਿਆ¢ ਜਾਣਕਾਰੀ ਅਨੁਸਾਰ ਮਿ੍ਤਕ ਸੀਤਾ ਅਜੇ 20 ਦਿਨ ਪਹਿਲਾਂ ਆਪਣੇ 2 ਲੜਕਿਆਂ ਅਰਜੁਨ (20) ਸਾਗਰ (17) ਦੇ ਨਾਲ ਜਲੰਧਰ ਤੋਂ ਇੱਥੇ ਆਈ ਸੀ ਅਤੇ ਉਸ ਦਾ ਪਤੀ ਸੰਤੋਸ਼ ਕੁਮਾਰ ਜੋ 4 ਦਿਨ ਪਹਿਲਾਂ ਨੇਪਾਲ ਤੋਂ ਇੱਥੇ ਪਹੁੰਚਿਆ ਸੀ¢ ਘਟਨਾ ਮÏਕੇ ਦੋਵੇਂ ਲੜਕੇ ਘਰ ਤੋਂ ਬਾਹਰ ਸਨ ਪੁਲਿਸ ਵੱਲੋਂ ਮਿ੍ਤਕਾ ਦੇ ਵੱਡੇ ਲੜਕੇ ਅਰਜੁਨ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕੀਤਾ ਗਿਆ ਹੈ¢ ਪੁਲਿਸ ਵੱਲੋਂ ਮਿ੍ਤਿਕਾ ਦੀ ਲਾਸ ਨੂੰ ਪੋਸਟਮਾਰਟਮ ਲਈ ਜਲੰਧਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ | ਜਾਣਕਾਰੀ ਮੁਤਾਬਕ ਮੁਲਜਮ ਸੰਤੋਸ਼ ਕੁਮਾਰ ਖਿਲਾਫ ਨੇਪਾਲ ਵਿੱਚ ਪਹਿਲਾਂ ਵੀ ਇੱਕ ਕੇਸ ਦਰਜ ਹੈ¢ ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਨੇਪਾਲ ਵਿੱਚ ਦਰਜ ਕਿਸ ਸੰਬੰਧੀ ਪਤਾ ਕੀਤਾ ਜਾ ਰਿਹਾ ਹੈ | ਮੁਲਜ਼ਮ ਦੀ ਭਾਲ ਕਰਕੇ ਲਾਂਬੜਾ ਪੁਲਿਸ ਨੇ 24 ਘੰਟਿਆਂ ਵਿੱਚ ਗਿ੍ਫਤਾਰ ਕਰ ਲਿਆ ਗਿਆ ਹੈ¢ ਅਤੇ ਇਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ¢