ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਲਊੂਪਸ ਦੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼ ਸਮੇਂ ਸਿਰ ਪਛਾਣ ਹੈ ਜ਼ਰੂਰੀ-ਡਾ. ਅੰਕੁਸ਼ ਪੀ.ਐੱਮ.

Ad Position 21
No active advertisement
ਅਜੀਤ ਡੈਸਕ 23-05-2026
ਜਲੰਧਰ, 22 ਮਈ (ਐੱਮ. ਐੱਸ. ਲੋਹੀਆ)-ਫੋਰਟਿਸ ਹਸਪਤਾਲ ਜਲੰਧਰ ਵਿਖੇ ਸੇਵਾਵਾਂ ਦੇ ਰਹੇ ਡਾ. ਅੰਕੁਸ਼ ਪੀ.ਐੱਮ., ਐੱਮ.ਡੀ. ਇੰਟਰਨਲ ਮੈਡੀਸਨ ਅਤੇ ਡੀ.ਐੱਮ. ਕਲੀਨਿਕਲ ਇਮਯੂਨੋਲੋਜੀ ਅਤੇ ਰਾਇਮੈਟੋਲੋਜੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਲਊੂਪਸ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਸਮੇਂ ਸਿਰ ਲੱਛਣਾ ਦੀ ਪਛਾਣ ਬਹੁਤ ਜ਼ਰੂਰੀ ਹੈ | ਡਾ. ਅੰਕੁਸ਼ ਨੇ ਕਿਹਾ ਕਿ ਭਾਰਤ 'ਚ ਸਿਸਟਮਿਕ ਲਊੂਪਸ ਐਰੀਥੀਮੈਟੋਸਸ (ਐੱਸ.ਐੱਲ.ਈ.) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਇਕ ਲੰਮੇਂ ਸਮੇਂ ਤੱਕ ਰਹਿਣ ਵਾਲੀ ਆਟੋਇਮਿਊਨ ਬਿਮਾਰੀ ਹੈ, ਜੋ ਸਮੇਂ ਸਿਰ ਪਛਾਣ ਨਾ ਹੋਣ 'ਤੇ ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ | ਉਨ੍ਹਾਂ ਕਿਹਾ ਕਿ ਇਕ ਅੰਦਾਜ਼ੇ ਮੁਤਾਬਕ ਹਰ ਸਾਲ ਲਗਭਗ 1,000 'ਚੋਂ 1 ਭਾਰਤੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੁੰਦਾ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਲਊੂਪਸ 'ਚ ਸਰੀਰ ਦੀ ਰੋਗ-ਰੋਧਕ ਪ੍ਰਣਾਲੀ ਹੀ ਸਿਹਤਮੰਦ ਟਿਸ਼ੂਆਂ ਅਤੇ ਅੰਗਾਂ 'ਤੇ ਹਮਲਾ ਕਰਦੀ ਹੈ | ਇਸ ਕਾਰਨ ਚਮੜੀ, ਜੋੜਾਂ, ਗੁਰਦਿਆਂ, ਦਿਲ, ਫੇਫੜਿਆਂ ਅਤੇ ਦਿਮਾਗ 'ਤੇ ਅਸਰ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਲਗਾਤਾਰ ਥਕਾਵਟ, ਜੋੜਾਂ 'ਚ ਦਰਦ, ਵਾਲਾਂ ਦਾ ਝੜਨਾ, ਮੂੰਹ 'ਚ ਛਾਲੇ, ਧੁੱਪ ਨਾਲ ਸੰਵੇਦਨਸ਼ੀਲਤਾ ਅਤੇ ਸਾਹ ਲੈਣ 'ਚ ਦਿੱਕਤ ਵਰਗੇ ਲੱਛਣਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ | ਡਾ. ਅੰਕੁਸ਼ ਨੇ ਕਿਹਾ, ''ਸ਼ੁਰੂਆਤੀ ਪੜਾਅ 'ਚ ਬਿਮਾਰੀ ਦੀ ਪਛਾਣ ਨਾ ਹੋਣ ਕਾਰਨ ਮਰੀਜ਼ ਅਕਸਰ ਦੇਰੀ ਨਾਲ ਸਹੀ ਇਲਾਜ ਤੱਕ ਪਹੁੰਚਦੇ ਹਨ, ਜਿਸ ਨਾਲ ਗੁਰਦਿਆਂ ਨੂੰ ਨੁਕਸਾਨ, ਖੂਨ ਦੇ ਥੱਕੇ ਅਤੇ ਹੋਰ ਗੰਭੀਰ ਜਟਿਲਤਾਵਾਂ ਦਾ ਖ਼ਤਰਾ ਵੱਧ ਜਾਂਦਾ ਹੈ | ਸਮੇਂ ਸਿਰ ਨਿਦਾਨ ਅਤੇ ਸਹੀ ਇਲਾਜ ਨਾਲ ਜ਼ਿਆਦਾਤਰ ਮਰੀਜ਼ ਆਮ ਅਤੇ ਸਰਗਰਮ ਜੀਵਨ ਜੀ ਸਕਦੇ ਹਨ |'' ਉਨ੍ਹਾਂ ਨੇ ਸੰਤੁਲਿਤ ਖੁਰਾਕ, ਘੱਟ ਤਣਾਅ, ਨਿਯਮਤ ਜਾਂਚ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਲਿਊਪਸ ਦੇ ਪ੍ਰਬੰਧਨ ਲਈ ਜ਼ਰੂਰੀ ਦੱਸਿਆ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਨੂੰ 5 ਸਾਲ ਕੈਦ ਤੇ ਜੁਰਮਾਨਾ ਅਗਲੀ ਖ਼ਬਰ ਪਤੀ ਵਲੋਂ ਪਤਨੀ ਦੀ ਤਵਾ ਮਾਰ ਕੇ ਹੱਤਿਆ, ਮੁਲਜ਼ਮ ਗਿ੍ਫ਼ਤਾਰ <br/>
Ad Position 24
No active advertisement