ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਿੱਲ ਕਲਰਕਾਂ ਦੀ ਬਦਲੀ ਤੋਂ ਨਾਰਾਜ਼ ਨਗਰ ਨਿਗਮ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 23-05-2026
ਜਲੰਧਰ, 22 ਮਈ (ਸ਼ਿਵ)-ਨਗਰ ਨਿਗਮ ਦੀ ਇਕ ਯੂਨੀਅਨ ਵਲੋਂ ਕਈ ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ ਤੇ ਅੱਜ ਬੰਟੂ ਸਭਰਵਾਲ ਦੀ ਅਗਵਾਈ ਵਿਚ ਨਗਰ ਨਿਗਮ ਕੰਪਲੈਕਸ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਯੂਨੀਅਨ ਵਲੋਂ ਨਾ ਸਿਰਫ਼ ਬੀਤੇ ਦਿਨੀਂ ਬਿਲ ਕਲਰਕਾਂ ਦੀਆਂ ਬਦਲੀ ਕਰਨ ਦਾ ਰੋਸ ਜ਼ਾਹਿਰ ਕੀਤਾ ਗਿਆ ਸਗੋਂ ਕੁੱਝ ਦਿਨ ਪਹਿਲਾਂ ਤਹਿਬਾਜ਼ਾਰੀ ਸ਼ਾਖਾ ਵਿਚ ਕੀਤੀਆਂ ਗਈਆਂ ਬਦਲੀਆਂ 'ਤੇ ਵੀ ਰੋਸ ਜ਼ਾਹਿਰ ਕੀਤਾ ਗਿਆ | ਬੰਟੂ ਸਭਰਵਾਲ ਨੇ ਦੋਵਾਂ ਸ਼ਾਖਾ ਵਿਚ ਕੀਤੀਆਂ ਗਈਆਂ ਬਦਲੀਆਂ ਦੇ ਮਾਮਲੇ ਵਿਚ ਰੋਸ ਜ਼ਾਹਿਰ ਕਰਦਿਆਂ ਦੋਸ਼ ਲਗਾਏ ਕਿ ਨਿਗਮ ਪ੍ਰਸ਼ਾਸਨ ਵਲੋਂ ਵਾਲਮੀਕਿ ਸਮਾਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਸਮਾਜ ਵਲੋਂ ਆਪ ਦਾ ਵਿਰੋਧ ਕੀਤਾ ਜਾਵੇਗਾ | ਚੋਣਾਂ ਵਿਚ ਆਪ ਨੂੰ ਇਸ ਦੇ ਨਤੀਜੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਨਿਗਮ ਵਿਚ ਸਵੇਰੇ 10 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਨਗਰ ਨਿਗਮ ਪਹਿਲੀ ਮੰਜ਼ਿਲ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਬੰਟੂ ਸਭਰਵਾਲ ਨੇ ਕਿਹਾ ਕਿ ਸੋਮਵਾਰ ਨੂੰ ਸੰਘਰਸ਼ ਤੇਜ਼ ਕੀਤਾ ਜਾਵੇਗਾ | ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਬਦਲੀਆਂ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਇਸ ਦਾ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਸ਼ੰਮੀ ਲੂਥਰ , ਮਨੀਸ਼ ਬਾਬਾ, ਸਿਕੰਦਰ ਖੋਸਲਾ, ਰਾਜਨ ਕਲਿਆਣ, ਹੈਪੀ ਥਾਪਰ ਹੋਰ ਵੀ ਨਗਰ ਨਿਗਮ ਦੇ ਆਗੂ ਤੇ ਸਫ਼ਾਈ ਸੇਵਕ ਮੌਜੂਦ ਸਨ | ਉਕਤ ਯੂਨੀਅਨ ਵਲੋਂ ਸਫ਼ਾਈ ਦਾ ਕੰਮ ਠੱਪ ਰੱਖਿਆ ਗਿਆ |
ਦੂਜੀ ਯੂਨੀਅਨ ਵਲੋਂ ਕਰਵਾਇਆ ਗਿਆ ਸਫ਼ਾਈ ਦਾ ਕੰਮ
ਜਲੰਧਰ, ਇਕ ਯੂਨੀਅਨ ਵਲੋਂ ਜਿੱਥੇ ਕੰਮ ਦੀ ਹੜਤਾਲ ਕੀਤੀ ਗਈ ਹੈ ਤੇ ਦੂਜੇ ਪਾਸੇ ਡਰਾਈਵਰ ਜੇ.ਸੀ. ਬੀ. ਆਪਰੇਟਰ ਯੂਨੀਅਨ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤੇ ਸ਼ਹਿਰ ਦੇ ਕਈ ਡੰਪਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ | ਪ੍ਰਧਾਨ ਅਨਿਲ ਸਭਰਵਾਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੀ ਯੂਨੀਅਨ ਦੀ ਹੜਤਾਲ ਚੱਲ ਰਹੀ ਹੈ, ਉਹ ਹੜਤਾਲ ਵਿਚ ਸ਼ਾਮਿਲ ਨਹੀਂ ਹਨ | ਉਹ ਆਪਣੀ ਯੂਨੀਅਨ ਦੇ ਡਰਾਈਵਰ ਅਤੇ ਜੇ.ਸੀ.ਬੀ. ਆਪ੍ਰੇਟਰਾਂ ਨਾਲ ਸ਼ਹਿਰ ਦੇ ਡੰਪਾਂ ਉੱਤੇ ਸਾਫ਼ ਸਫ਼ਾਈ ਕਰ ਰਹੇ ਹਨ | ਇਸ ਦੌਰਾਨ ਬੀ. ਐਮ. ਸੀ. ਚੌਂਕ ਦੇ ਨੇੜੇ ਜੋ ਬੱਸ ਸਟੈਂਡ ਨੂੰ ਜਾਂਦਿਆਂ ਕਿੰਗ ਹੋਟਲ ਦੇ ਬਾਹਰ ਕੂੜੇ ਦਾ ਡੰਪ ਸਾਫ਼ ਕਰਵਾਇਆ ਗਿਆ |
ਬਿੱਲ ਕਲਰਕਾਂ ਨੂੰ ਬਦਲੀ 'ਤੇ ਕੋਈ ਇਤਰਾਜ਼ ਨਹੀਂ-ਸੰਨੀ ਸਹੋਤਾ
ਜਲੰਧਰ, ਅੱਜ ਨਗਰ ਨਿਗਮ ਦੀਆਂ ਸੰਯੁਕਤ ਯੂਨੀਅਨਾਂ ਨੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸੰਨ੍ਹੀ ਸਹੋਤਾ ਦੀ ਅਗਵਾਈ ਹੇਠ ਫੈਡਰੇਸ਼ਨ ਦੇ ਦਫ਼ਤਰ ਵਿਚ ਮੀਡੀਆ ਨੂੰ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਨਗਰ ਨਿਗਮ ਵਿਚ ਫੈਲੇ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਮੇਅਰ ਸ਼੍ਰੀ ਵਿਨੀਤ ਧੀਰ ਦੇ ਹੁਕਮਾਂ 'ਤੇ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਪਿਛਲੇ ਦਿਨੀਂ ਤਹਿਬਾਜ਼ਾਰੀ, ਵਰਕਸ਼ਾਪ ਸ਼ਾਖਾ ਅਤੇ ਹੁਣ ਹੈਲਥ ਸ਼ਾਖਾ ਦੇ ਬਿੱਲ ਕਲਰਕਾਂ ਨੂੰ ਵੱਖ-ਵੱਖ ਸ਼ਾਖਾਵਾਂ ਵਿਚ ਤਬਦੀਲ ਕਰ ਦਿੱਤਾ ਹੈ | ਹੈਲਥ ਸ਼ਾਖਾ ਤੋਂ ਬਦਲੇ ਗਏ 7 ਕਲਰਕਾਂ ਵਿਚੋਂ ਸ੍ਰੀ ਰਿੰਕੂ, ਸ੍ਰੀ ਵਿਕੀ ਸਹੋਤਾ ਅਤੇ ਸ੍ਰੀ ਰਾਜੇਸ਼ ਸ਼ਰਮਾ ਜੋ ਕਿ ਪੱਕੇ ਕਲਰਕ ਹਨ, ਉਨ੍ਹਾਂ ਨੂੰ ਆਪਣੀ ਹੋਈ ਬਦਲੀ 'ਤੇ ਕੋਈ ਇਤਰਾਜ਼ ਨਹੀਂ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜੋ ਕੱਚੇ ਕਲਰਕ ਹਨ ਅਤੇ 20-25 ਸਾਲਾਂ ਤੋਂ ਕਲਰਕਾਂ ਦੀਆਂ ਸੀਟਾਂ 'ਤੇ ਬੈਠੇ ਹਨ ਅਤੇ ਸਫ਼ਾਈ ਸੇਵਕਾਂ ਦਾ ਸ਼ੋਸ਼ਣ ਕਰ ਰਹੇ ਹਨ | ਉਨਾਂ ਕਿਹਾ ਕਿ ਸਾਡੀਆਂ ਸਾਰੀਆਂ ਯੂਨੀਅਨਾਂ ਸ਼ਹਿਰ ਵਾਸੀਆਂ, ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਦੇ ਨਾਲ ਖੜੀਆਂ ਹਨ | ਇਸ ਮੀਟਿੰਗ ਵਿਚ ਸੈਨੇਟਰੀ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸੰਨ੍ਹੀ ਸੇਠੀ, ਹੀਰੋ ਸਭਰਵਾਲ, ਕਰਨ ਥਾਪਰ, ਨਿਗਮ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੌਰਵ ਗਿੱਲ, ਬੰਟੀ ਥਾਪਰ, ਰਾਹੁਲ ਲੁਥਾਰ, ਡਰਾਈਵਰ ਅਤੇ ਜੇ.ਸੀ.ਬੀ. ਆਪਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ, ਸ਼ਾਮ ਲਾਲ ਗਿੱਲ ਸਮੇਤ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਰਥਵਿਵਸਥਾ ਦੀ ਮਜ਼ਬੂਤੀ ਲਈ ਸਵਦੇਸ਼ੀ ਵਸਤਾਂ ਦੀ ਵਧੇਰੇ ਵਰਤੋਂ ਦਾ ਸੱਦਾ <br/> ਅਗਲੀ ਖ਼ਬਰ ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚੋਂ ਵੀਰੇਨ, ਜਪਲੀਨ ਅਤੇ ਅਭਿਮਨਿਊ ਨੇ ਦੋਹਰੇ ਖਿਤਾਬ 'ਤੇ ਕੀਤਾ ਕਬਜ਼ਾ
Ad Position 24
No active advertisement