ਸ਼ਾਹਕੋਟ, 22 ਮਈ (ਦਲਜੀਤ ਸਿੰਘ ਸਚਦੇਵਾ, ਬਾਂਸਲ))-ਪਿੰਡ ਢੰਡੋਵਾਲ ਤੋਂ (ਸ਼ਾਹਕੋਟ) ਨੰਬਰਦਾਰ ਨਛੱਤਰ ਸਿੰਘ ਸੱਤੀ ਪਹਿਲਵਾਨ, ਸੁਖਵੰਤ ਸਿੰਘ ਇਟਲੀ ਤੇ ਸ਼੍ਰੀਮਤੀ ਪਰਮਜੀਤ ਕੌਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਬੀਤੀ ਰਾਤ ਅਚਾਨਕ ਉਨ੍ਹਾਂ ਦੇ ਪਿਤਾ ਕਰਮਜੀਤ ਸਿੰਘ ਚੱਠਾ ਦਾ ਅਚਾਨਕ ਦਿਹਾਂਤ ਹੋ ਗਿਆ | ਇਹ 80 ਵਰਿ੍ਹਆਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਇਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਦੁੱਖ ਸਾਂਝਾ ਕਰਨ ਵਾਲੇ ਸਿਆਸੀ ਤੇ ਸਮਾਜਿਕ ਆਗੂਆਂ ਤੇ ਇਲਾਕੇ ਦੇ ਲੋਕਾਂ ਦਾ ਗ੍ਰਹਿ ਵਿਖੇ ਤਾਂਤਾ ਲੱਗਾ ਰਿਹਾ | ਇਸ ਦੁੱਖ ਦੀ ਘੜੀ 'ਚ ਵਿਧਾਇਕ ਲਾਡੀ ਸ਼ੇਰੋਵਾਲੀਆ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੋਨੂੰ ਕੰਗ ਪੀ.ਏ, ਜਗਤਾਰ ਸਿੰਘ ਤਾਰੀ ਖ਼ਾਲਸਾ ਪ੍ਰਧਾਨ, ਜਥੇ: ਚਰਨ ਸਿੰਘ ਸਾਬਕਾ ਚੇਅਰਮੈਨ, ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ, ਸਤੀਸ਼ ਰਿਹਾਨ ਐੱਮ.ਸੀ, ਬੂਟਾ ਸਿੰਘ ਕਲਸੀ ਐੱਮ.ਸੀ, ਚੌਧਰੀ ਹਰਮੇਸ਼ ਲਾਲ, ਜਤਿੰਦਰਪਾਲ ਸਿੰਘ ਬੱਲਾ, ਪ੍ਰੋ: ਦਰਗੇਸ਼ ਜੰਡੀ ਬਲਾਚੌਰ, ਬਾਬਾ ਜਸਵੰਤ ਸਿੰਘ ਸਮਾਜ ਸੇਵਕ, ਸ਼ਿੰਦਰ ਬਾਈ ਪ੍ਰਧਾਨ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲ ਅੰਬੀਆਂ, ਗੁਰਪ੍ਰੀਤ ਸੰਧੂ, ਜੀਤਾ ਚੱਠਾ, ਬਲਿਹਾਰ ਸਿੰਘ ਚੱਠਾ ਨੰਬਰਦਾਰ, ਲਛਮਣ ਸੋਬਤੀ ਸ਼ਹਿਰੀ ਪ੍ਰਧਾਨ, ਅਰਵਿੰਦਰ ਸਿੰਘ ਸਰਪੰਚ ਕੋਟਲਾ ਸੂਰਜ ਮੱਲ੍ਹ, ਮਨਜਿੰਦਰ ਸਿੰਘ ਕਲੇਰ ਸਰਪੰਚ ਟੁੱਟ ਸ਼ੇਰ ਸਿੰਘ, ਮਨਜੀਤ ਚੋਪੜਾ, ਜਸਵੀਰ ਸਿੰਘ ਸ਼ੀਰਾ ਸਿੰਧੜ, ਅਵਤਾਰ ਸਿੰਘ ਹੁਸੈਣਪੁਰ, ਗੁਰਨਾਮ ਸਿੰਘ ਆੜ੍ਹਤੀਆ, ਕਾਲਾ ਗੁੱਜਰ, ਮਜੀਦਾ ਪਹਿਲਵਾਨ 'ਤੇ ਹੋਰ ਵੱਡੀ ਗਿਣਤੀ 'ਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 23 ਮਈ ਦਿਨ ਸਨਿੱਚਰਵਾਰ ਨੂੰ ਸਵੇਰੇ 11 ਵਜੇ ਸਵਰਗ ਆਸ਼ਰਮ (ਸਮਸ਼ਾਨਘਾਟ) ਢੰਡੋਵਾਲ ਵਿਖੇ ਕੀਤਾ ਜਾਵੇਗਾ |