ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
ਅਜੀਤ ਡੈਸਕ
23-05-2026
ਨੂਰਮਹਿਲ, 22 ਮਈ (ਤਜਿੰਦਰ ਕੁਮਾਰ)-ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ¢ ਥਾਣਾ ਮੁਖੀ ਲਾਭ ਸਿੰਘ ਨੇ ਦੱਸਿਆ ਕਿ ਏ .ਐੱਸ.ਆਈ ਅਮਨਦੀਪ ਸਿੰਘ ਆਪਣੇ ਸਾਥੀਆਂ ਸਮੇਤ ਨੇੜੇ ਪੁਲੀ ਰਾਜੋਵਾਲ ਕੋਲ ਨਾਕਾਬੰਦੀ ਕੀਤੀ ਹੋਈ ਸੀ¢ ਰਾਜੋਵਾਲ ਸਾਈਡ ਤੋ ਇਕ ਮੋਟਰਸਾਈਕਲ ਸਵਾਰ ਦਿਖਾਈ ਦਿੱਤਾ ¢ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਪਿੱਛੇ ਮੁੜਨ ਲੱਗਾ ¢ ਪੁਲਸ ਨੇ ਉਸ ਨੂੰ ਮÏਕੇ ਤੇ ਕਾਬੂ ਕੀਤਾ ਉਸ ਕੋਲੋਂ 80 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਇਸ ਵਿਅਕਤੀ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨਾ ਵਾਸੀ ਸ਼ਮਸ਼ਾਬਾਦ ਵੱਲੋਂ ਹੋਈ ਹੈ ¢ ਪੁਲਿਸ ਨੇ ਉਸ ਦਾ ਮੋਟਰਸਾਈਕਲ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ¢ ਅਗਲੇਰੀ ਕਾਰਵਾਈ ਪੁਲਸ ਵੱਲੋਂ ਕੀਤੀ ਜਾ ਰਹੀ ਹੈ¢