ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਲੋਹੀਆਂ ਦੇ ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ 'ਨਵਦੀਪ ਕੌਰ ਨੰਬਰਦਾਰ' ਨੇ ਬਣਾਈ ਲੋਕ ਲਹਿਰ- ਐਡਵੋਕੇਟ ਕੋਹਾੜ <br/>

Ad Position 21
No active advertisement
ਅਜੀਤ ਡੈਸਕ 23-05-2026
ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਸ਼ੋ੍ਰਮਣੀ ਅਕਾਲੀ ਦਲ ਵੱਲੋਂ ਲੋਹੀਆਂ ਦੇ ਵਾਰਡ ਨੰਬਰ 7 ਤੋਂ ਪਹਿਲੀ ਵਾਰ ਚੋਣ ਲੜ ਰਹੇ ਉਮੀਦਵਾਰ ਬੀਬੀ ਨਵਦੀਪ ਕੌਰ ਕੰਗ 'ਨੰਬਰਦਾਰ' ਪਤਨੀ ਅਮਰਿੰਦਰ ਸਿੰਘ 'ਗੋਸ਼ਾ ਕੰਗ' ਵੱਲੋਂ ਅਜਿਹੀ ਚੋਣ ਮੁਹਿੰਮ ਚਲਾਈ ਅਤੇ ਲੋਕ ਲਹਿਰ ਬਣਾਈ ਹੈ ਕਿ ਵਿਰੋਧੀਆਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਜਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵੱਲੋਂ ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਮਾਜ ਸੇਵੀ ਨੰਬਰਦਾਰ ਪਰਿਵਾਰ ਹਿੱਸਾ ਬੀਬੀ ਨਵਦੀਪ ਕੌਰ ਕੰਗ 'ਨੰਬਰਦਾਰ' ਪਹਿਲਾਂ ਹੀ ਸ਼ਹਿਰ ਵਾਸੀਆਂ ਲਈ ਆਪਣੀਆਂ ਸੇਵਾਵਾਂ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰਦੇ ਹਨ ਅਤੇ ਉਹ ਆਪਣੇ ਵਾਰਡ ਵਾਸੀਆਂ ਲਈ ਆਪਣੀ ਜਿੰਮੇਵਾਰੀ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸਰਕਲ ਪ੍ਰਧਾਨ ਸ. ਕੁਲਵੰਤ ਸਿੰਘ ਸਾ. ਸਰਪੰਚ ਮੁਰਾਜਵਾਲਾ ਅਤੇ ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਵਾਰਡ 'ਚ 'ਡੋਰ-ਟੂ-ਡੋਰ' ਕਰਨ ਮੌਕੇ ਦੇਖਿਆ ਹੈ ਕਿ ਸਾਡੇ ਉਮੀਦਵਾਰ ਬੀਬੀ ਨਵਦੀਪ ਕੌਰ ਕੰਗ 'ਨੰਬਰਦਾਰ' ਅਤੇ ਉਨ੍ਹਾਂ ਦੇ ਪਤੀ ਅਮਰਿੰਦਰ ਸਿੰਘ 'ਗੋਸ਼ਾ ਕੰਗ' ਦਾ ਵਾਰਡ ਵਾਸੀ ਬਹੁਤ ਸਤਿਕਾਰ ਕਰ ਰਹੇ ਹਨ, ਇਸ ਲਈ ਉਨ੍ਹਾਂ ਦੀ ਜਿੱਤ ਪੱਕੀ ਹੈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਸਰਕਲ ਪ੍ਰਧਾਨ ਸ. ਕੁਲਵੰਤ ਸਿੰਘ ਸਾ. ਸਰਪੰਚ ਮੁਰਾਜਵਾਲਾ, ਵਾਰਡ ਨੰ: 2 ਤੋਂ ਅਕਾਲੀ ਉਮੀਦਵਾਰ ਤਜਿੰਦਰਪਾਲ ਸਿੰਘ ਤੇਜੀ, ਵਾਰਡ ਨੰ: 3 ਤੋਂ ਅਕਾਲੀ ਆਗੂ ਹਰਪ੍ਰੀਤ ਸਿੰਘ ਡੁਮਾਣਾ, ਅਮਰਜੀਤ ਸਿੰਘ ਬੱਬੂ ਮੁਰਾਜਵਾਲਾ, ਨਿਰਵੈਰ ਸਿੰਘ ਰਾਣਾ, ਪ੍ਰੀਤ ਰਾਜਪੂਤ, ਜਤਿੰਦਰ ਸਿੰਘ ਅਹੂਜਾ, ਯੂਥ ਆਗੂ ਵਿਸ਼ਾਲ ਸ਼ਰਮਾ ਅਤੇ ਹੋਰ ਵਰਕਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 3 ਤੋਂ ਬੀਬੀ ਜਸਵਿੰਦਰ ਕੌਰ ਸਮੇਤ ਸਾਰੀ ਸੀਟਾਂ ਜਿੱਤਾਂਗੇ-ਇੰਚਾਰਜ ਪਿੰਦਰ ਪੰਡੋਰੀ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Ad Position 24
No active advertisement