ਜਲੰਧਰ, 25 ਮਈ (ਸ਼ਿਵ)-ਖੇਤਰੀ ਪਾਸਪੋਰਟ ਅਫ਼ਸਰ ਸ੍ਰੀ ਯਸ਼ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈਦ-ਉਲ-ਜ਼ੂਹਾ (ਬਕਰੀਦ) ਦੀ ਛੁੱਟੀ ਨੂੰ 27 ਮਈ ਤੋਂ 28 ਮਈ ਵਿਚ ਬਦਲ ਦਿੱਤਾ ਗਿਆ ਸੀ | ਜਿਸ ਕਰਕੇ ਜਿਨਾਂ ਬਿਨੈਕਾਰਾਂ ਨੇ ਆਪਣੇ ਪਾਸਪੋਰਟ ਦੇ ਕੰਮ ਕਰਵਾਉਣ ਲਈ 28 ਮਈ ਨੂੰ ਮੁਲਾਕਾਤ (ਅਪੁਾਇੰਟਮੈਂਟਾਂ) ਬੁੱਕ ਕੀਤੀਆਂ ਸੀ ਹੁਣ ਉਹ ਬਿਨੈਕਾਰ 27 ਮਈ ਨੂੰ ਆਪਣੇ ਸਬੰਧਿਤ ਪਾਸਪੋਰਟ ਸੇਵਾ ਕੇਂਦਰ , ਡਾਕਘਰ ਪਾਸਪੋਰਟ ਸੇਵਾ ਕੇਂਦਰ 'ਤੇ ਆਪਣੇ ਅਸਲ ਨਿਰਧਾਰਿਤ ਮੁਲਾਕਾਤ ਸਮੇਂ 'ਤੇ ਜਾ ਕੇ ਆਪਣੇ ਕੰਮ ਕਰਵਾਉਣ | ਬਿਨੈਕਾਰਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ ' ਤੇ ਐੱਸ.ਐਮ.ਐੱਸ. ਰਾਹੀਂ ਵੀ ਸੂਚਿਤ ਕੀਤਾ ਜਾ ਰਿਹਾ ਹੈ |