ਭੋਗਪੁਰ, 26 ਮਈ (ਕਮਲਜੀਤ ਸਿੰਘ ਡੱਲੀ)- ਭੋਗਪੁਰ ਨਜ਼ਦੀਕੀ ਪਿੰਡ ਮੋਗਾ, ਮਾਧੋਪੁਰ, ਰਾਸਤਗੋ, ਸਿਕੰਦਰਪੁਰ, ਮਾਨਕਢੇਰੀ, ਜੌੜਾ, ਬਘਿਆੜੀ, ਸਨੌਰਾ, ਭੱਟੀਆਂ ਆਦਿ ਪਿੰਡਾਂ ਨੂੰ ਜੋੜਦੀ ਸੜਕ ਪਿਛਲੇ ਕਈ ਸਾਲਾਂ ਤੋਂ ਨਾ ਬਣਨ ਕਾਰਨ ਪਿੰਡਾਂ ਦੇ ਲੋਕ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਅੱਜ ਪਿੰਡ ਮਾਧੋਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ, ਮਾਧੋਪੁਰ,ਰਾਸਤਗੋ, ਮੋਗਾ ਸਨੌਰਾ ਆਦਿ ਪਿੰਡਾਂ ਦੇ ਲੋਕਾਂ ਦਾ ਭਾਰੀ ਇਕੱਠ ਹੋਇਆ , ਜਿਸ ਵਿਚ ਸਰਕਾਰ ਦੇ ਖਿਲਾਫ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਭੇਜ ਸਿੰਘ ਸੰਘਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੋਆਬਾ, ਬਲਜੀਤ ਸਿੰਘ ਭੱਟੀਆਂ ਸਰਕਲ ਪ੍ਰਧਾਨ ਚੌਲਾਂਗ, ਤਲਵਿੰਦਰ ਸਿੰਘ ਸੀ. ਮੀਤ ਪ੍ਰਧਾਨ ਚੋਲਾਂਗ, ਓਾਕਾਰ ਸਿੰਘ ਢਿੱਲੋਂ ਸੀ.ਮੀਤ ਪ੍ਰਧਾਨ ਭੋਗਪੁਰ, ਲਸ਼ਕਰ ਸਿੰਘ ਸਰਪੰਚ ਭੱਟੀਆਂ, ਬਲਜੀਤ ਸਿੰਘ ਸਾਬਕਾ ਸਰਪੰਚ ਰਾਸਤਗੋ, ਸੁਖਵਿੰਦਰ ਰਾਮ ਮਾਧੋਪੁਰ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੜਕ ਪਿਛਲੇ 5-6 ਮਹੀਨਿਆਂ ਤੋਂ ਪੱਟ ਕੇ ਸੁੱਟ ਦਿੱਤੀ ਹੈ ਅਤੇ ਇਸ ਉਪਰ ਪੱਥਰ ਪਾ ਕੇ ਛੱਡ ਦਿੱਤਾ ਹੈ, ਜਿਸ ਕਾਰਨ ਇਸ ਸੜਕ ਦੀ ਹਾਲਤ ਬੇਹੱਦ ਖਸਤਾ ਹੈ, ਜਿਸ ਕਾਰਨ ਜਿਥੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਓਥੇ ਹੀ ਇਲਾਕੇ ਦੇ ਲੋਕ ਇਸ ਸੜਕ ਉੱਪਰ ਰੋਜ਼ਾਨਾ ਡਿੱਗ ਕੇ ਸੱਟਾਂ ਲਗਵਾ ਰਹੇ ਹਨ, ਰਾਹਗੀਰਾਂ ਦੇ ਸਿਰਾਂ ਵਿਚ ਵਾਹਨ ਲੰਘਣ ਕਾਰਨ ਪੱਥਰ ਭੁੜਕ ਕੇ ਲੱਗਦੇ ਹਨ ਅਤੇ ਮਿੱਟੀ ਘੱਟਾ ਉਡਣ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਪਰੰਤੂ ਪੀ.ਡਬਲਯੂ.ਡੀ. ਦੇ ਮੁਲਾਜ਼ਮਾਂ ਵਲੋਂ ਇਸ ਸੜਕ ਨੂੰ ਬਣਾਇਆ ਨਹੀਂ ਜਾ ਰਿਹਾ | ਉਹਨਾਂ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ 5 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਇਸ ਸੜਕ ਨੂੰ ਬਣਾਉਣਾ ਨਾ ਸ਼ੁਰੂ ਕੀਤਾ ਤਾਂ ਜਿਥੇ ਪੀ.ਡਬਲਯੂ.ਡੀ.ਦਫਤਰ ਜਲੰਧਰ ਦਾ ਘਿਰਾਓ ਕੀਤਾ ਜਾਵੇਗਾ, ਓਥੇ ਹੀ ਸਰਕਾਰ ਦਾ ਪਿੰਡਾਂ ਵਿਚ ਆਉਣ 'ਤੇ ਵਿਰੋਧ ਕੀਤਾ ਜਾਵੇਗਾ | ਜਿਸਦੀ ਜਿੰਮੇਵਾਰ ਸਰਕਾਰ ਦੀ ਹੋਵੇਗੀ | ਇਸ ਮੌਕੇ ਤਰਲੋਕ ਸਿੰਘ, ਕਮਲਜੀਤ ਸਿੰਘ, ਗੁਰਮੇਲ ਸਿੰਘ ਰਾਸਤਗੋ, ਓਾਕਾਰ ਸਿੰਘ, ਲਖਵੀਰ ਸਿੰਘ, ਧਨੀ ਰਾਮ, ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਹਰਜਿੰਦਰ ਸਿੰਘ, ਲਖਵੀਰ ਸਿੰਘ ਭੱਟੀਆਂ, ਰਣਜੀਤ ਸਿੰਘ, ਹਰਪਾਲ ਸਿੰਘ, ਆਕਾਸ਼ਦੀਪ, ਅਮਰਦੀਪ ਸਿੰਘ, ਬੂਟਾ ਸਿੰਘ, ਮਨਜੀਤ ਸਿੰਘ, ਸੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਹਰਜੋਤ ਸਿੰਘ, ਅੰਮਿ੍ਤਪਾਲ ਸਿੰਘ, ਅਸ਼ੋਕ ਕੁਮਾਰ, ਰੌਣਕੀ ਰਾਮ, ਰੂਪ ਲਾਲ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਰਾਮ ਸਰਪੰਚ, ਸੀਤਲ ਸਿੰਘ, ਸੁੱਚਾ ਸਿੰਘ, ਹਜੂਰਾ ਸਿੰਘ, ਹੀਰਾ ਸਿੰਘ, ਰਸ਼ਪਾਲ ਸਿੰਘ, ਨਿਰੰਕਾਰ ਸਿੰਘ, ਭਿੰਦਰ ਬਾਂਸਲ, ਵਰਿੰਦਰ ਸਿੰਘ, ਤਰਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਪੰਚ, ਨਛੱਤਰ ਸਿੰਘ, ਪੰਚ, ਨਾਗਰ ਸਿੰਘ, ਪਰਮਵੀਰ ਸਿੰਘ, ਸੁਖਵਿੰਦਰ ਵੀਰ, ਬਿੱਲਾ, ਅਜੀਤ ਸਿੰਘ, ਜੋਗਾ ਸਿੰਘ, ਹਰਪ੍ਰੀਤ ਸਿੰਘ, ਦੀਪਕ ਕੁਮਾਰ, ਧਰਮ ਸਿੰਘ, ਰੂਪ ਸਿੰਘ, ਸਰੂਪ ਸਿੰਘ ਤੇ ਹੋਰ ਪਰਮਲ ਸਿੰਘ ਅÏਜਲਾ, ਸਰਬਜੀਤ ਸਿੰਘ, ਪਾਲ ਸਿੰਘ, ਜੋਗਿੰਦਰ ਲਾਲ, ਸਤਨਾਮ ਸਿੰਘ, ਮਨੀ ਬੰਸਲ, ਰਮੇਸ਼ ਕੁਮਾਰ, ਦਰਸ਼ਨ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਸੁਸ਼ੀਲ ਕੁਮਾਰ, ਚਰਨਦਾਸ, ਰਜਿੰਦਰ ਸਿੰਘ ਆਦਿ ਮੌਜੂਦ ਸਨ |