ਕਿਸ਼ਨਗੜ੍ਹ 26 ਮਈ (ਹੁਸਨ ਲਾਲ) ਨਜ਼ਦੀਕੀ ਪਿੰਡ ਕਾਲਾ ਬਾਹੀਆਂ ਵਿਖੇ ਸੰਤ ਬਾਬਾ ਉਂਕਾਰ ਨਾਥ ਜੀ ਦੀ 39ਵੀਂ ਬਰਸੀ ਨੂੰ ਸਮਰਪਿਤ ਗ੍ਰਾਮ ਪੰਚਾਇਤ ਪਿੰਡ ਕਾਲਾ ਬਾਹੀਆਂ, ਸਮੂਹ ਨਗਰ ਨਿਵਾਸੀ ਸੰਗਤ, ਐਨਆਰਆਈ ਵੀਰਾਂ ਆਦਿ ਦੇ ਸਾਂਝੇ ਸਹਿਯੋਗ ਤਿੰਨ ਦਿਨਾਂ 20ਵਾਂ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਕਰਵਾਇਆ ਗਿਆ | ਟੂਰਨਾਮੈਂਟ ਦਾ ਉਦਘਾਟਨ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਵਾਲਿਆਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ 'ਤੇ ਸਮੂਹ ਹਾਜ਼ਰੀਨ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਵਾਲਿਆਂ ਨੇ ਆਖਿਆ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਬੁਰੀ ਬਿਮਾਰੀ ਤੋਂ ਬਚਦਿਆਂ ਹੋਇਆਂ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਮੱਲਾਂ ਮਾਰਦਿਆਂ ਹੋਇਆਂ ਆਪਣਾ ਉਜਵਲ ਭਵਿੱਖ ਬਣਾ ਕੇ ਦੇਸ਼ ਸੇਵਾ ਵਿੱਚ ਯੋਗਦਾਨ ਪਾਉਂਦੇ ਹੋਏ ਆਪਣੀ ਮਾਂ ਬਾਪ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ | ਇਸ ਮੌਕੇ ਕਰਵਾਏ ਗਏ 40 ਕਿਲੋ ਭਾਰ ਵਰਗ ਦੇ ਉਦਘਾਟਨੀ ਮੈਚ ਵਿੱਚ ਸਰਾਏ ਖਾਸ ਦੀ ਟੀਮ ਨੇ ਕਾਹਲਵਾਂ ਦੀ ਟੀਮ ਨੂੰ ਹਰਾਇਆ | ਇਸ ਮੌਕੇ ਤੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 28 ਮਈ ਨੂੰ 40 ਕਿਲੋ, 50 ਕਿਲੋ, 70 ਕਿਲੋ ਭਾਰ ਵਰਗ ਅਤੇ ਕਬੱਡੀ ਦੀਆਂ ਓਪਨ ਕਲੱਬਾਂ ਦੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ | ਇਸ ਮੌਕੇ ਸਰਪੰਚ ਪਰਮਜੀਤ ਪਾਲ, ਰਣਜੀਤ ਸਿੰਘ ਬਾਹੀਆ, ਰਵਿੰਦਰ ਪਾਲ, ਬਲਵਿੰਦਰ ਸਿੰਘ, ਬੀਬੀ ਸੁਰਿੰਦਰ ਕੌਰ ਫੌਜਣ, ਪਰਮਿੰਦਰ ਕੌਰ, ਬਲਵੀਰ ਕੌਰ (ਸਾਰੇ ਪੰਚ), ਹੈਡ ਗ੍ਰੰਥੀ ਲੱਖਾ ਸਿੰਘ, ਸਤਨਾਮ ਸਿੰਘ ਬਾਹੀਆ, ਸੰਦੀਪ ਸਿੰਘ ਬੁੱਟਰ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਬਾਹੀਆ, ਪਿ੍ੰਸੀਪਲ ਚਰਨਾ ਰਾਮ, ਮਹਿੰਦਰ ਸਿੰਘ, ਚਰਨ ਸਿੰਘ ਬਾਹੀਆ, ਹਰਜਿੰਦਰ ਸਿੰਘ ਬਾਹੀਆ, ਸੇਵਾਮੁਕਤ ਥਾਣੇਦਾਰ ਦੁਨੀ ਚੰਦ, ਐਨਆਰਆਈ ਅਵਤਾਰ ਸਿੰਘ ਬਾਹੀਆ, ਬਲਵਿੰਦਰ ਸਿੰਘ ਬਿੱਲਾ ਬਾਹੀਆ, ਦਰਸ਼ਨ ਸਿੰਘ ਫੋਜੀ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ |