11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਕੌਂਸਲ ਨਕੋਦਰ ਦੀਆਂ ਚੋਣਾਂ ਸੰਪੰਨ, ਵੋਟਰਾਂ ਨੇ 65.4% ਹਿੱਸਾ ਲਿਆ

Ad Position 21
No active advertisement
ਅਜੀਤ ਡੈਸਕ 27-05-2026
ਨਕੋਦਰ, 26 ਮਈ (ਤਿਲਕਰਾਜ ਸ਼ਰਮਾ, ਗੁਰਵਿੰਦਰ ਸਿੰਘ)-ਨਗਰ ਕੌਂਸਲ ਨਕੋਦਰ ਲਈ 17 ਵਾਰਡਾਂ 'ਚ ਵੋਟਾਂ ਅਮਨ ਅਮਾਨ ਨਾਲ ਸੰਪੰਨ ਹੋ ਗਈਆਂ ਪਰ ਵਾਰਡ ਨੰਬਰ 02 'ਚ ਜਾਅਲੀ ਵੋਟ ਪਾਉਣ ਨੂੰ ਲੈ ਕੇ ਵਿਵਾਦ ਹੋ ਗਿਆ | ਇਸ ਦੌਰਾਨ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਦੀ ਪੱਗ ਲਾਹੁਣ ਦਾ ਕਥਿਤ ਮਾਮਲਾ ਵੀ ਸਾਹਮਣੇ ਆਇਆ | ਨਗਰ ਕੌਂਸਲ ਨਕੋਦਰ ਦੀ ਚੋਣ ਲਈ 65.4% ਵੋਟਿੰਗ ਰਹੀ | ਇਸ ਚੋਣਾਂ 'ਚ ਵੋਟਰਾਂ 'ਚ ਕਾਫੀ ਉਤਸ਼ਾਹ ਸੀ ਤੇ ਵੋਟਰ ਵੱਖ-ਵੱਖ ਪੋਿਲੰਗ ਬੂਥਾਂ 'ਤੇ ਸਵੇਰੇ 8.00 ਵਜੇ ਹੀ ਪਹੁੰਚਣੇ ਸ਼ੁਰੂ ਹੋ ਗਏ ਸੀ ਤੇ ਵੋਟਰ ਵੱਡੀ ਗਿਣਤੀ 'ਚ ਵਿਖਾਈ ਦਿੱਤੇ ਪਰ ਦੁਪਹਿਰ ਵੇਲੇ ਵੋਟਰ ਘੱਟ ਗਿਣਤੀ 'ਚ ਨਜ਼ਰ ਆਏ | ਸ਼ਹਿਰ 'ਚ ਵੱਖ-ਵੱਖ ਚੌਕਾਂ 'ਚ ਅਤੇ ਪੋਿਲੰਗ ਬੂਥਾਂ ਨਜ਼ਦੀਕ ਬੈਰੀਗੇਡ ਲਾਏ ਗਏ ਸਨ | ਹਰ ਪੋਿਲੰਗ ਬੂਥ 'ਤੇ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ | ਵਾਰਡ ਨੰਬਰ 02 'ਚ ਜਾਅਲੀ ਵੋਟ ਪਾਉਣ ਨੂੰ ਲੈ ਕੇ ਵਿਵਾਦ 'ਚ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਦੀ ਪੱਗ ਲਹਿਣ ਦੇ ਮਾਮਲੇ ਬਾਰੇ ਡੀ.ਐਸ.ਪੀ. ਉਂਕਾਰ ਸਿੰਘ ਨੇ ਕਿਹਾ ਕਿ ਜਾਅਲੀ ਵੋਟ ਪਾਉਣ ਵੇਲੇ ਵਿਵਾਦ ਹੋਣ 'ਤੇ ਪੱਗ ਲਾਉਣ ਦੀ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਅਜੇ ਨਹੀਂ ਮਿਲੀ ਹੈ | ਸ਼ਿਕਾਇਤ ਮਿਲਣ 'ਤੇ ਜਾਂਚ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਓਵਰਹਾਲ ਨਗਰ ਕੌਂਸਲ ਦੀਆਂ ਚੋਣਾਂ ਸ਼ਾਂਤੀਪੂਰਵਕ ਹੋ ਗਈਆਂ ਹਨ | ਸਾਬਕਾ ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਦੀ ਪੱਗ ਲਾਹੁਣ ਤੇ ਜਾਅਲੀ ਵੋਟ ਪਾਉਣ ਦੀ ਸਰਕਾਰੀ ਧਿਰ ਵਲੋਂ ਕੀਤੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਜਾਅਲੀ ਵੋਟ ਅਤੇ ਹੱਥੋਪਾਈ ਕਰਨਾ ਧੱਕਾ ਹੈ, ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਾਅਲੀ ਵੋਟ ਪਾਉਣ ਤੇ ਪੱਗ ਲਾਹੁਣ ਤੇ ਕੁੱਟਮਾਰ ਕਰਨ 'ਤੇ ਪ੍ਰਸ਼ਾਸਨ ਵਲੋਂ ਸਖ਼ਤ ਕਾਰਵਾਈ ਕਰਕੇ ਇਨਸਾਫ ਕੀਤਾ ਜਾਵੇ |
ਕਰਤਾਰਪੁਰ ਨਗਰ ਕੌਂਸਲ ਚੋਣਾਂ ਦੌਰਾਨ ਹੋਈ 65 ਫੀਸਦੀ ਵੋਟਿੰਗ
ਕਰਤਾਰਪੁਰ, ( ਭਜਨ ਸਿੰਘ ) ਨਗਰ ਕੌਂਸਲ ਕਰਤਾਰਪੁਰ ਦੇ 15 ਵਾਰਡਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਦਾ ਕੰਮ ਇੱਕਾਂ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਸਮਾਪਤ ਹੋਇਆ | ਸਵੇਰੇ ਸਮੇਂ ਵੋਟਰਾਂ ਦਾ ਰੁਝਾਨ ਠੀਕ ਰਿਹਾ ਦੁਪਿਹਰ ਸਮੇਂ ਗਰਮੀ ਕਾਰਨ ਵੋਟਰਾਂ ਦੀ ਰਫ਼ਤਾਰ ਕੁਝ ਘੱਟ ਰਹੀ | ਦੁਪਿਹਰ ਬਾਅਦ ਵੋਟਰਾਂ ਦਾ ਉਤਸ਼ਾਹ ਕਾਫ਼ੀ ਵਧਿਆ ਤੇ ਸ਼ਾਮ 5 ਵਜੇ ਤੱਕ 15 ਵਾਰਡਾਂ ਵਿੱਚ 19736 ਵੋਟਰਾਂ ਵਿੱਚੋਂ 12832 ਵੋਟਾਂ ਪਾ ਕੇ 65.2 ਫੀਸਦੀ ਵੋਟਿੰਗ ਨਾਲ ਕਰਤਾਰਪੁਰ ਦੇ 15 ਵਾਰਡਾਂ ਦੇ 55 ਉਮੀਦਵਾਰਾਂ ਦੀ ਕਿਸਮਤ ਡੱਬਿਆਂ ਵਿੱਚ ਵੋਟਰਾਂ ਵਲੋਂ ਬੰਦ ਕਰ ਦਿੱਤੀ ਗਈ | ਸ਼ਹਿਰ ਅੰਦਰ ਇੱਕਾਂ ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਅਮਨ ਅਮਾਨ ਨਾਲ ਪਈਆਂ | ਕਰਤਾਰਪੁਰ ਸ਼ਹਿਰ ਅੰਦਰ ਵਾਰਡ ਨੰਬਰ 08 ਦੇ ਪੋਲਿੰਗ ਸਟੇਸ਼ਨ ਬਾਹਰ ਸਵੇਰੇ ਅਤੇ ਸ਼ਾਮ 5 ਵਜੇ ਵੋਟਾਂ ਪੋਲ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵਿੱਚ ਤਿੱਖੀ ਨੋਕ ਝੋਕ ਹੋਈ ਕੁਝ ਮੋਹਤਬਰਾ ਅਤੇ ਪੁਲਿਸ ਫੋਰਸ ਵਲੋਂ ਮੌਕੇ ਤੇ ਆ ਜਾਣ ਕਾਰਨ ਝਗੜਾ ਹੋਣ ਤੋਂ ਬਚਾਅ ਰਿਹਾ | ਉੱਥੇ ਹੀ ਵਾਰਡ ਨੰਬਰ 2,5,8,10,14 ਅੰਦਰ ਵੋਟਰਾਂ ਤੇ ਸਮਰਥਕਾਂ ਵਿੱਚ ਵੋਟਾਂ ਨੂੰ ਲੈ ਕੇ ਖਿਚੋਤਾਣ ਚੱਲਦੀ ਰਹੀ | ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਵਲੋਂ ਆਪ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਜ਼ੋਰ ਸ਼ੋਰ ਨਾਲ ਕੀਤਾ ਗਿਆ | ਉੱਥੇ ਹੀ ਭਾਰਤੀ ਜਨਤਾ ਪਾਰਟੀ ਵਲੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਡੀ ਸੀ ਪੀ ਹਰਵਿੰਦਰ ਸਿੰਘ ਡੱਲੀ ਵਲੋਂ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ | ਕਾਂਗਰਸ ਪਾਰਟੀ ਵਲੋਂ ਸਾਬਕਾ ਐਸ ਐਸ ਪੀ ਰਜਿੰਦਰ ਸਿੰਘ ਨੇ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਤੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ | ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ ਪੀ ਵਲੋਂ ਪਾਰਟੀ ਦੇ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਅਤੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ | ਬਸਪਾ ਪਾਰਟੀ ਵਲੋਂ ਆਪਣੇ ਉਮੀਦਵਾਰ ਲਈ ਵੋਟਰਾਂ ਨਾਲ ਐਡਵੋਕੇਟ ਬਲਵਿੰਦਰ ਕੁਮਾਰ ਤੇ ਹਲਕਾ ਇੰਚਾਰਜ ਸਲਵਿੰਦਰ ਕੁਮਾਰ ਨੇ ਆਪਣੇ ਉਮੀਦਵਾਰ ਲਈ ਮੇਹਨਤ ਕੀਤੀ | ਉੱਥੇ ਹੀ ਬਹੁਤੇ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਾਦ ਉਮੀਦਵਾਰ ਦੇ ਤੌਰ ਤੇ ਅਜ਼ਮਾਈ | ਕਰਤਾਰਪੁਰ ਸ਼ਹਿਰ ਅੰਦਰ ਚੋਣਾਂ ਨੂੰ ਲੈ ਕੇ ਅੱਜ ਸਾਰਾ ਦਿਨ ਉਮੀਦਵਾਰਾਂ ਤੇ ਸਮਰਥਕਾਂ ਵਲੋਂ ਮਾਹੌਲ ਨੂੰ ਗਰਮਾਈ ਰੱਖਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਨੂੰ ਡਿਊਟੀਆਂ 'ਤੇ ਲਗਾਉਣ ਦੀ ਬਜਾਏ ਬੇਰੁਜ਼ਗਾਰਾਂ ਨੂੰ ਕੰਮ 'ਤੇ ਲਗਾਇਆ ਜਾਵੇ-ਗੋਲਡੀ ਅਗਲੀ ਖ਼ਬਰ ਸੰਤ ਬਾਬਾ ਉਂਕਾਰ ਨਾਥ ਜੀ ਦੀ 39ਵੀਂ ਬਰਸੀ ਨੂੰ ਸਮਰਪਿਤ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ
Ad Position 24