11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਅਧਿਆਪਕਾਂ ਨੂੰ ਡਿਊਟੀਆਂ 'ਤੇ ਲਗਾਉਣ ਦੀ ਬਜਾਏ ਬੇਰੁਜ਼ਗਾਰਾਂ ਨੂੰ ਕੰਮ 'ਤੇ ਲਗਾਇਆ ਜਾਵੇ-ਗੋਲਡੀ

Ad Position 21
No active advertisement
ਅਜੀਤ ਡੈਸਕ 27-05-2026
ਚੁਗਿੱਟੀ/ਜੰਡੂਸਿੰਘਾ, 26 ਮਈ (ਨਰਿੰਦਰ ਲਾਗੂ)-ਅਧਿਆਪਕਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਵੱਲ ਹੀ ਰੁਝੇ ਰਹਿਣ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਦੀਆਂ ਸਰਕਾਰੀ ਕੰਮਾਂ ਲਈ ਡਿਊਟੀਆਂ ਲਗਾਉਣ ਦੀ ਬਜਾਏ ਪੰਜਾਬ ਜੇ ਬੇਰੁਜ਼ਗਾਰ ਮੰੁਡੇ-ਕੁੜੀਆਂ ਨੂੰ ਸਰਕਾਰ ਵਲੋਂ ਕੰਮ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ | ਇਹ ਪ੍ਰਗਟਾਵਾ ਅੱਜ ਜੰਡੂਸਿੰਘਾ ਵਿਖੇ ਕਾਂਗਰਸੀਆਂ ਵਲੋਂ ਅਧਿਆਪਕਾਂ ਦੇ ਹੱਕ 'ਚ ਕੀਤੀ ਗਈ ਇਕ ਹੈਠਕ ਦੌਰਾਨ ਸੀਨੀ. ਕਾਂਗਰਸੀ ਆਗੂ ਤੇ ਪਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਰੁਣ ਗੋਲਡੀ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮੁਰਦਮਸ਼ੁਮਾਰੀ, ਐਸ. ਆਈ. ਆਰ. ਤੇ ਵੱਖ-ਵੱਖ ਹੋਰ ਥਾਵਾਂ 'ਤੇ ਅਧਿਆਪਕਾਂ ਦੀ ਡਿਊਟੀ ਲਗਾ ਕੇ ਉਨ੍ਹਾਂ ਨੂੰ ਸਰਕਾਰ ਵਲੋਂ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਗੋਲਡੀ ਨੇ ਆਖਿਆ ਕਿ ਸਰਕਾਰੀ ਸਕੂਲਾਂ 'ਚ ਜ਼ਿਆਦਾਤਰ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਹਨ | ਜੇਕਰ ਸਕੂਲਾਂ 'ਚ ਅਧਿਆਪਕਾਂ ਦੀ ਗਿਣਤੀ ਹੀ ਘੱਟ ਹੋਵੇਗੀ, ਤਾਂ ਦੱਸੋ ਉਹ ਪੜ੍ਹਾਈ ਦੇ ਮਾਮਲੇ 'ਚ ਕਿਵੇਂ ਅਗਾਂਹ ਵਧ ਸਕਣਗੇ | ਸਰਕਾਰ ਦੇ ਫ਼ੈਸਲੇ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਬੜਾ ਮਾੜਾ ਅਸਰ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਲਾਪਰਵਾਹੀ ਨਾਲ ਬੱਚਿਆਂ ਦਾ ਭਵਿੱਖ ਖ਼ਤਰੇ 'ਚ ਪੈਂਦਾ ਵਿਖਾਈ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬੇ 'ਚ ਅਨੇਕਾਂ ਪੜ੍ਹੇ-ਲਿਖੇ ਨੌਜਵਾਨ ਰੁਜ਼ਗਾਰ ਲਈ ਤਰਸ ਰਹੇ ਹਨ | ਸਰਕਾਰ ਵਲੋਂ ਉਨ੍ਹਾਂ ਦੀ ਸਾਰ ਲਈ ਜਾਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਅਧਿਆਪਕਾਂ ਨੂੰ ਡਿਊਟੀਆਂ 'ਤੇ ਲਗਾ ਕੇ ਪ੍ਰੇਸ਼ਾਨ ਕੀਤਾ ਜਾਵੇ, ਜੋ ਕਿ ਬੱਚਿਆਂ ਨੂੰ ਦੇਸ਼ ਦੇ ਵਧੀਆ ਨਾਗਰਿਕ ਬਣਾਉਣ ਲਈ ਯਤਨਸ਼ੀਲ ਹਨ | ਇਸ ਮੌਕੇ ਉਨ੍ਹਾਂ ਨਾਲ ਵਿਜੈ ਕੌਲ, ਮੋਹਨ ਲਾਲ ਕੌਲ, ਭੁਬੇਸ਼ ਬੰਗੜ, ਦਵਿੰਦਰ ਬੈਂਸ, ਪ੍ਰਮੋਦ ਕੁਮਾਰ, ਕੇਤਨ ਕੌਲ, ਰਜੇਸ਼ ਜੌਲੀ, ਆਰਿਅਨ ਕੌਲ, ਯਸ ਪਾਲ ਤੇ ਹੋਰ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਚੌਕੀ ਅੱਪਰਾ ਦੇ ਬਾਹਰ ਖੜ੍ਹੀਆਂ ਪੁਰਾਣੀਆਂ ਕਾਰਾਂ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਨਗਰ ਕੌਂਸਲ ਨਕੋਦਰ ਦੀਆਂ ਚੋਣਾਂ ਸੰਪੰਨ, ਵੋਟਰਾਂ ਨੇ 65.4% ਹਿੱਸਾ ਲਿਆ
Ad Position 24