ਅੱਪਰਾ, 26 ਮਈ (ਦਲਵਿੰਦਰ ਸਿੰਘ ਅੱਪਰਾ)- ਪੁਲਿਸ ਚੌਕੀ ਅੱਪਰਾ ਦੇ ਬਾਹਰਵਾਰ ਬਹੁਤ ਸਾਰੀਆਂ ਗੱਡੀਆਂ ਖੜੀਆਂ ਹਨ ਜੋ ਕਿ ਦਰਜ ਹੋਏ ਵੱਖ-ਵੱਖ ਪੁਰਾਣੇ ਮੁਕੱਦਮਿਆਂ 'ਚ ਸ਼ਾਮਲ ਹਨ | ਅੱਜ ਦੁਪਹਿਰ ਕਰੀਬ ਇੱਕ ਵਜੇ ਇਹਨਾਂ ਪੁਰਾਣੀਆਂ ਗੱਡੀਆਂ ਨੂੰ ਅਚਾਨਕ ਹੀ ਅੱਗ ਲੱਗ ਗਈ | ਸੁਖਦੇਵ ਸਿੰਘ ਔਲਖ ਇੰਚਾਰਜ ਪੁਲਿਸ ਚੌਕੀ ਅੱਪਰਾ ਨੇ ਦੱਸਿਆ ਕਿ ਪੁਲਿਸ ਚੌਕੀ ਦੇ ਬਾਹਰਵਾਰ ਖੜੀਆਂ ਕਾਰਾਂ ਨੂੰ ਅਚਾਨਕ ਹੀ ਅੱਗ ਲੱਗ ਗਈ | ਅਚਾਨਕ ਹੀ ਲੱਗੀ ਇਸ ਅੱਗ ਦੀ ਲਪੇਟ 'ਚ ਚਾਰ ਕਾਰਾਂ ਆ ਗਈਆਂ | ਤੁਰੰਤ ਹੀ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ | ਫਾਇਰ ਬਿ੍ਗੇਡ ਦੇ ਕਰਮਚਾਰੀਆਂ ਵਲੋਂ ਅੱਗ ਨੂੰ ਕਾਬੂ ਕਰ ਲਿਆ ਗਿਆ | ਉਹਨਾਂ ਅੱਗੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ |