10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਗੁਰੂ ਗੋਬਿੰਦ ਸਿੰਘ ਮਾਰਗ 'ਤੇ ਸਦਭਾਵਨਾ ਵਜੋਂ ਬੂਟਾ ਲਾਇਆ <br/>

Ad Position 21
No active advertisement
ਗੁਰੂ ਗੋਬਿੰਦ ਸਿੰਘ ਮਾਰਗ ਦੇ ਪ੍ਰਵੇਸ਼ ਦੁਆਰ 'ਤੇ ਮਨਮੋਹਨ ਸਿੰਘ ਰਾਜੂ ਤੇ ਰੌਬਿਨ ਲਵ ਦੀ ਅਗਵਾਈ ਵਿਚ ਬੂਟਾ ਲਾਉਂਦੇ ਹੋਏ ਇਲਾਕੇ ਦੇ ਪਤਵੰਤੇ | ਤਸਵੀਰ: ਲਾਗੂ <br/> 27-05-2026
ਚੁਗਿੱਟੀ, 26 ਮਈ (ਲਾਗੂ)- ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਸਥਿਤ ਗੁਰੂ ਗੋਬਿੰਦ ਸਿੰਘ ਮਾਰਗ ਦੇ ਜੀ.ਟੀ. ਰੋਡ 'ਤੇ ਪ੍ਰਵੇਸ਼ ਦੁਆਰ 'ਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਨੁਮਾਇੰਦਿਆਂ ਵੱਲੋਂ ਕੌਂਸਲਰ ਮਨਮੋਹਨ ਸਿੰਘ ਰਾਜੂ ਅਤੇ ਕੌਂਸਲਰ ਰੌਬਿਨ ਲਵ ਦੀ ਅਗਵਾਈ ਵਿਚ ਭਾਈਚਾਰਕ ਸਾਂਝ ਵੱਜੋਂ ਪਿੱਪਲ ਦਾ ਪੌਦਾ ਲਾਇਆ ਗਿਆ | ਇਸ ਤੋਂ ਪਹਿਲਾਂ ਹੋਈ ਬੈਠਕ ਵਿਚ ਹਾਜ਼ਰ ਸਮੂਹ ਪਤਵੰਤਿਆਂ ਨੇ ਆਪਸੀ ਸਾਂਝ, ਇਕਜੁਟਤਾ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਹਮਾਇਤ ਕਰਦਿਆਂ ਸ਼ਰਾਰਤੀ ਅਨਸਰਾਂ ਵੱਲੋਂ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਇਕਬਾਲ ਸਿੰਘ ਸਕੱਤਰ, ਗੁਰਨਾਮ ਸਿੰਘ, ਪ੍ਰੋ. ਐਨ.ਪੀ. ਸਿੰਘ, ਸੁਰਿੰਦਰ ਪਵਾਰ ਪ੍ਰਧਾਨ ਮੰਦਿਰ ਕਮੇਟੀ, ਪਵਿੰਦਰ ਬਹਿਲ, ਪਿੰ੍ਰ. ਐਮ. ਐਲ. ਏਰੀ, ਅਰਵਿੰਦ ਗੁਪਤਾ, ਰਾਹੁਲ ਟੰਡਨ, ਮਹੇਸ਼ ਗੁਪਤਾ, ਮਨੋਜ ਅਗਰਵਾਲ, ਪਵਨ ਸੇਤੀਆ, ਸਰਵਨ ਸ਼ਰਮਾ, ਅਵਿਨਾਸ਼ ਅਗਰਵਾਲ, ਅਸ਼ਵਨੀ ਅਗਰਵਾਲ, ਲਲਿਤ ਰਾਜਪਾਲ, ਪ੍ਰਮੋਦ ਸਿੰਘ ਬਾਂਸਲ, ਰਾਜਪਾਲ ਮਿਸਤਰੀ, ਡਾ. ਪ੍ਰਮੋਦ ਗੁਪਤਾ, ਅਸ਼ਵਨੀ ਭੰਡਾਰੀ, ਚੰਦਰ ਵਰਮਾ, ਪ੍ਰਮੋਦ ਬਾਂਸਲ, ਸੰਦੀਪ ਥਾਪਰ, ਗਿਆਨੇਂਦਰ ਦੱਤਾ, ਪ੍ਰਵੀਨ ਸੱਭਰਵਾਲ, ਰਮੇਸ਼ ਵੋਹਰਾ, ਰਵੀ ਸ਼ਰਮਾ, ਵਿਕਾਸ ਅਗਰਵਾਲ, ਰਾਜਨ ਮੋਹਿੰਦਰੂ, ਸਤੀਸ਼ ਸੋਨੀ, ਜਤਿੰਦਰ ਸੈਣੀ, ਰਾਜੇਸ਼ ਖੰਨਾ, ਸੰਜੀਵ ਭਾਰਦਵਾਜ, ਇੰਦਰ ਮੋਹਨ ਸ਼ਰਮਾ, ਸ਼ਿਵ ਕੁਮਾਰ ਭਾਸਕਰ, ਕੇ.ਕੇ. ਵਰਮਾ, ਕ੍ਰਿਸ਼ਨ ਲਾਲਾ ਸ਼ਰਮਾ, ਸਰਬਜੀਤ ਸੈਂਭੀ, ਰਾਜੀਵ ਧਮੀਜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫੈਕਟਰੀਆਂ 'ਚ ਰਾਤ ਨੂੰ ਲੱਗਾ ਬਿਜਲੀ ਕੱਟ ਅਗਲੀ ਖ਼ਬਰ ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਵਿਅਕਤੀ ਨੂੰ ਮਾਰੀਆਂ ਗੋਲੀਆਂ, ਹਾਲਤ ਗੰਭੀਰ
Ad Position 24