10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਫੈਕਟਰੀਆਂ 'ਚ ਰਾਤ ਨੂੰ ਲੱਗਾ ਬਿਜਲੀ ਕੱਟ

Ad Position 21
No active advertisement
ਅਜੀਤ ਡੈਸਕ 27-05-2026
 
ਜਲੰਧਰ, 26 ਮਈ (ਸ਼ਿਵ)-ਲਗਾਤਾਰ ਪੈ ਰਹੀ ਕਹਿਰ ਦੀ ਗਰਮੀ ਕਰਕੇ ਪਾਵਰਕਾਮ ਕੋਲ ਬਿਜਲੀ ਦੀ ਮੰਗ ਪੂਰੀ ਕਰਨੀ ਔਖੀ ਹੋ ਰਹੀ ਹੈ ਜਿਸ ਕਰਕੇ ਘਰੇਲੂ ਖਪਤਕਾਰਾਂ ਤੇ ਬਿਜਲੀ ਦੇ ਖਪਤਕਾਰਾਂ  ਨੂੰ ਰਾਹਤ ਦੇਣ ਲਈ ਪਾਵਰਕਾਮ ਨੇ ਰਾਤ ਨੂੰ 9 ਵਜੇ ਤੋਂ ਲੈ 3:30 ਘੰਟੇ ਦਾ ਬਿਜਲੀ ਕੱਟ ਲਗਾਇਆ ਹੈ | ਇਹ ਕੱਟ ਰਾਤ 12:30 ਵਜੇ ਤੱਕ ਲਗਾਇਆ ਗਿਆ ਹੈ | ਦੱਸਿਆ ਜਾਂਦਾ ਹੈ ਕਿ ਪਾਵਰਕਾਮ ਕੋਲ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਵੇਲੇ ਉਸ ਦਾ ਜਿਆਦਾ ਧਿਆਨ ਜੂਨ ਦੇ ਮਹੀਨੇ ਵਿੱਚ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਕਰਕੇ ਬਿਜਲੀ ਪ੍ਰਬੰਧਾਂ ਵੱਲ ਜਿਆਦਾ ਲੱਗਾ ਹੋਇਆ ਹੈ | ਜੇਕਰ ਬਿਜਲੀ ਦੀ ਮੰਗ ਇਸੇ ਤਰ੍ਹਾਂ ਬਰਨੀ ਰਹੀ ਤਾਂ ਆਉਂਦੇ ਸਮੇਂ ਵਿੱਚ ਫੈਕਟਰੀਆਂ 'ਚ ਲਗਾਤਾਰ ਬਿਜਲੀ ਕੱਟ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ | ਇਨਾਂ ਦਿਨਾਂ ਵਿੱਚ ਪੈ ਰਹੀ ਗਰਮੀ ਕਰਕੇ ਬਿਜਲੀ ਦੀ ਜਿਆਦਾ ਮੰਗ ਹੋ ਜਾਂਦੀ ਹੈ, ਜਿਸ ਕਰਕੇ ਪਾਵਰਕਾਮ ਲਈ ਇਸ ਮੰਗ ਨੂੰ ਪੂਰਾ ਕਰਨਾ ਵੀ ਕਾਫੀ ਔਖਾ ਹੋ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਖੇਡ-ਖੇਡ 'ਚ ਬੱਚੇ ਤੋਂ ਲੱਗੀ ਅੱਗ, ਘਰ ਦਾ ਸਾਮਾਨ ਸੜ ਕੇ ਸੁਆਹ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਸਦਭਾਵਨਾ ਵਜੋਂ ਬੂਟਾ ਲਾਇਆ <br/>
Ad Position 24