16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਵਾਂਗ ਡੋਰ ਸੰਭਾਲਣ ਲਈ ਇਲਾਕੇ ਦਾ ਹੀ ਇਮਾਨਦਾਰ ਤੇ ਮਜ਼ਬੂਤ ਲੀਡਰ ਚਾਹੁੰਦੇ ਨੇ ਲੋਕ

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਫਿਲੌਰ, 27 ਮਈ (ਵਿਪਨ ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਪਿਛਲੇ ਕਈ ਦਿਨਾ ਤੋਂ ਹੌਟ ਸੀਟ ਬਣਿਆ ਹੋਇਆ ਹੈ | ਜਿੱਥੇ ਵੱਖ-ਵੱਖ ਆਗੂ ਆਪਣੇ-ਆਪਣੇ ਤਰੀਕੇ ਨਾਲ ਹਲਕੇ ਵਿਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਚੌਰਾਹਿਆਂ ਤੋਂ ਲੈ ਕਿ ਸੱਥਾਂ ਤੱਕ ਇੱਕੋ ਗੱਲ ਦੀ ਚਰਚਾ ਹੈ ਕਿ ਆਖਿਰ ਆਉਣ ਵਾਲੇ ਸਮੇਂ ਵਿਚ ਫਿਲੌਰ ਦੀ ਕਮਾਂਡ ਕਿਸ ਦੇ ਹੱਥ ਹੋਵੇਗੀ | ਦੇਖਣ 'ਚ ਆਇਆ ਹੈ ਕਿ ਕਈ ਨੇਤਾ ਫਿਲੌਰ ਅੰਦਰ ਆਪਣੀ ਧਾਕ ਜਮਾਉਣਾ ਦੀ ਕੋਸ਼ਿਸ਼ 'ਚ ਹਨ ਤੇ ਚਾਹੰੁਦੇ ਹਨ ਕੇ ਇੱਥੋਂ 2027 ਦੀਆ ਚੋਣਾਂ ਜਿੱਤ ਕੇ ਵਿਧਾਇਕ ਦੀ ਕੁਰਸੀ ਦਾ ਆਨੰਦ ਮਾਣੀਏ | ਜ਼ਿਕਰਯੋਗ ਹੈ ਕਿ ਹਲਕਾ ਫਿਲੌਰ ਤੇ ਗੁਰਾਇਆ ਅੰਦਰ ਲੰਘੇ ਦਿਨੀਂ 'ਆਪ' ਪਾਰਟੀ 'ਚ ਸੱਜਰੇ ਸ਼ਾਮਿਲ ਹੋਏ ਨਾਮੀ ਪਹਿਲਵਾਨ ਪਿ੍ਤਪਾਲ ਫਗਵਾੜਾ ਵੀ ਕਈ ਦਫ਼ਾ ਆ ਚੁੱਕੇ ਹਨ ਤੇ ਇੱਥੋਂ ਦੇ 'ਆਪ' ਦੇ ਪੁਰਾਣੇ ਟਕਸਾਲੀ ਵਰਕਰਾਂ ਨਾਲ ਮਿਲਦੇ ਨਜ਼ਰ ਆਏ ਤੇ ਦੱਬੀ ਆਵਾਜ਼ ਰਾਹੀ ਇਸ਼ਾਰਾ ਦੇ ਗਏ ਕਿ ਹੁਣ ਫਿਲੌਰ ਦੀ ਸੇਵਾ ਉਹ ਕਰਨਗੇ ਜਿਸ ਲਈ ਉਹ ਦਫ਼ਤਰ ਜਾ ਕੋਠੀ ਦੀ ਭਾਲ ਵਿਚ ਵੀ ਹਨ | ਇਸੇ ਤਰਾਂ 'ਆਪ' ਦੇ ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ ਹੁਣਾ ਦੀ ਵੀ ਫਿਲੌਰ ਅੰਦਰ ਭਰਪੂਰ ਚਰਚਾ ਚੱਲ ਰਹੀ ਹੈ ਤੇ ਉਹ ਵੀ ਇੱਥੇ ਨਗਰ ਕੌਂਸਲ ਦੀਆਂ ਚੋਣਾ ਵਿਚ ਪ੍ਰਚਾਰ ਕਰ ਚੁੱਕੇ ਹਨ | ਇਸ ਤੋਂ ਇਲਾਵਾ ਪਿਛਲੇ ਕਈ ਦਿਨਾਂ ਤੋਂ ਫਿਲੌਰ ਦੇ ਵੱਖ-ਵੱਖ ਪਿੰਡਾਂ ਵਿਚ 'ਪੰਜਾਬ ਰਾਜ ਅਨੂਸੁਚਿਤ ਜਾਤੀ ਕਮਿਸ਼ਨ' ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਵੀ ਸਰਗਰਮੀ ਵਧਾ ਦਿੱਤੀ ਗਈ ਹੈ | ਜਿੱਥੇ ਉਹ ਪਿਛਲੇ ਦਿਨੀਂ ਗੁਰਾਇਆ ਦੇ ਵੱਖ-ਵੱਖ ਪਿੰਡਾਂ 'ਚ ਗਏ ਤੇ ਅੱਜ ਉਹ ਇੱਕ ਬਾਰ ਫਿਰ ਤੋਂ ਫਿਲੌਰ ਅਤੇ ਗੁਰਾਇਆ ਦੇ ਕਈ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ ਅਤੇ ਹਲਕੇ ਦੇ ਕਈ ਆਗੂਆਂ ਨੂੰ ਮਿਲਦੇ ਨਜ਼ਰ ਆਏ | ਉਨ੍ਹਾਂ ਦੀ ਫਿਲੌਰ ਹਲਕੇ 'ਚ ਲਗਾਤਾਰ ਫੇਰੀ ਨੇ ਲੋਕਾਂ ਵਿਚ ਵੱਖਰੀ ਚਰਚਾ ਛੇੜ ਦਿੱਤੀ ਤੇ ਰਾਜਨੀਤਿਕ ਮਾਹਿਰਾਂ ਮੁਤਾਬਿਕ ਫਿਲੌਰ ਹੌਟ ਸੀਟ ਵਜੋਂ ਉੱਭਰ ਰਿਹਾ ਹੈ ਜਿੱਥੇ ਕਈ ਦਾਅਵੇਦਾਰ ਆਪਣੀ ਹਾਜ਼ਰੀ ਮਜ਼ਬੂਤ ਕਰਨ 'ਚ ਲੱਗੇ ਹੋਏ ਹਨ ਅਤੇ ਆਉਣ ਵਾਲੇ ਦਿਨਾਂ ' ਸਿਆਸੀ ਹਲਚਲ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ |
ਪਿ੍ੰਸੀਪਲ ਪ੍ਰੇਮ ਕੁਮਾਰ ਦੇ ਹੱਥ 'ਚ ਕਮਾਂਡ ਬਰਕਰਾਰ
ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਹਲਕੇ ਦੀ ਕਮਾਂਡ ਪਿੰ੍ਰਸੀਪਲ ਪ੍ਰੇਮ ਕੁਮਾਰ ਵੱਲੋਂ ਸੁਹਿਰਦ ਅਤੇ ਸਰਗਰਮ ਤਰੀਕੇ ਨਾਲ ਸੰਭਾਲੀ ਹੋਈ ਹੈ ਤੇ ਉਨ੍ਹਾਂ ਦੀ ਇਲਾਕੇ ਅੰਦਰ ਪੱਕੀ ਪਕੜ ਮੰਨੀ ਜਾਂਦੀ ਹੈ ਅਤੇ ਹਲਕੇ ਨਾਲ ਨਜ਼ਦੀਕੀ ਰਿਸ਼ਤਾ ਉਨ੍ਹਾਂ ਦੀ ਪਛਾਣ ਨੂੰ ਦਰਸਾਉਂਦਾ ਹੈ | ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਹਲਕੇ 'ਚ ਹੋਰ ਕਈ ਆਗੂਆਂ ਦੀ ਆਮਦ ਵੱਧ ਗਈ ਹੈ, ਜਿਸ ਕਾਰਨ ਲੋਕਾਂ ਵਿਚ ਦੁਚਿੱਤੀ ਵਾਲਾ ਮਾਹੌਲ ਬਣਿਆ ਹੈ | ਜਦ ਕੀ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਹੈ ਕਿ ਫਿਲੌਰ ਨੂੰ ਇਲਾਕੇ ਵਿਚੋਂ ਹੀ ਅਜਿਹਾ ਲੀਡਰ ਦਿੱਤਾ ਜਾਵੇ ਜੋ ਹਮੇਸ਼ਾ ਲੋਕਾਂ 'ਚ ਰਹੇ ਦੁੱਖ-ਸੁੱਖ ਦਾ ਭਾਈਵਾਲ ਬਣੇ ਅਤੇ ਹਲਕੇ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਸਮਝੇ ਅਤੇ ਲੋਕਾਂ ਵਿਚ ਆਪਣੀ ਪਛਾਣ ਰੱਖਦਾ ਹੋਵੇ ਤੇ ਕੋਈ ਬਾਹਰੀ ਚਿਹਰਾ ਨਾ ਉਨ੍ਹਾਂ ਤੇ ਥਾਪਿਆਂ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਇੰਦਰਜੀਤ ਕÏਰ ਮਾਨ ਨੇ ਸ਼ਾਂਤੀ ਪੂਰਵਕ ਚੋਣਾਂ ਹੋਣ 'ਤੇ ਵੋਟਰਾਂ ਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਆਗਾਜ਼ ਐੱਨ.ਜੀ.ਓ. ਬੋਰਡ ਦੀ ਪ੍ਰੀਖਿਆ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਕਰੇਗੀ ਸਨਮਾਨ <br/>
Ad Position 24