ਜਲੰਧਰ, 27 ਮਈ (ਐੱਮ. ਐ ੱਸ. ਲੋਹੀਆ)-ਆਗਾਜ਼ ਐੱਨ.ਜੀ.ਓ. ਦੇ ਮੁੱਖ ਦਫ਼ਤਰ ਪੱਕਾ ਬਾਗ ਵਿਖੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਜ਼ਰੂਰੀ ਮੀਟਿੰਗ ਹੋਈ, ਜਿਸ ਸਬੰਧੀ ਐੱਨ.ਜੀ.ਓ. ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ, ਜਨਰਲ ਸਕੱਤਰ ਅਮਰਜੀਤ ਸਿੰਘ ਮੰਗਾ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਗੋਲਡੀ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਦੀ ਤਰ੍ਹਾਂ ਆਗਾਜ਼ ਐੱਨ.ਜੀ.ਓ. ਅਤੇ ਆਲ ਇੰਡੀਆ ਹਿਊਮਨ ਰਾਇਟਸ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਂਵਾਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵੱਖ-ਵੱਖ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਲਈ ਇਕ ਸਨਮਾਨ ਸਮਾਗਮ 30 ਮਈ ਦਿਨ ਸਨਿਚਰਵਾਰ ਨੂੰ ਲਾਇਨਜ਼ ਕਲੱਬ ਵਿਖੇ ਸ਼ਾਮ 4 ਵਜੇ ਤੋਂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਬੱਚਿਆਂ ਦਾ ਸਨਮਾਨ ਕੀਤਾ ਜਾਣਾ ਹੈ, ਉਹ ਸਮਾਗਮ 'ਚ ਆਪਣੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਸਮੇਤ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਮਹਿਮਾਨਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਅਤੇ ਇਸ ਦੇ ਨਾਲ ਹੀ ਸਾਰੇ ਮਹਿਮਾਨਾਂ ਲਈ ਇਕ ਲੱਕੀ ਡਰਾਅ ਵੀ ਕੱਢਿਆ ਜਾਵੇਗਾ, ਜਿਸ ਵੀ ਮਹਿਮਾਨ ਦਾ ਡਰਾਅ ਨਿਕਲੇਗਾ ਉਸ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ | ਮੀਟਿੰਗ 'ਚ ਸਨਦੀਪ ਕੰਵਲ ਸਿੰਘ ਛਾਬੜਾ, ਇੰਦਰਪ੍ਰੀਤ ਸਿੰਘ ਸੋਢੀ, ਗਗਨਦੀਪ ਸਿੰਘ ਨਾਗੀ, ਰਾਜਾ ਸਿੰਘ, ਸੁਖਜੀਤ ਸਿੰਘ, ਪਰਦੀਪ ਸਿੰਘ ਵਿੱਕੀ, ਤਜਿੰਦਰ ਸਿੰਘ ਰੋਬੀ, ਕਮਲਜੀਤ ਸਿੰਘ, ਉਂਕਾਰ ਸਿੰਘ, ਜਸਪ੍ਰੀਤ ਸਿੰਘ, ਲਾਟੀ ਮੱਕੜ, ਰਿਸ਼ੂ ਸ਼ਰਮਾ, ਦਵਿੰਦਰ ਫੌਜੀ, ਸੁਰਜੀਤ ਸਿੰਘ, ਰੱਘੂ ਮਿਸ਼ਰਾ, ਵਿਪਨ ਕੁਮਾਰ, ਰਿੰਕੂ ਸੇਠੀ ਅਤੇ ਹੋਰ ਹਾਜ਼ਰ ਸਨ |