ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਐੱਸ.ਜੀ.ਐੱਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਲੋਂ ਵਿਦਿਆਰਥੀਆਂ ਲਈ ਇਕ ਰੋਮਾਂਚਕ ਅਤੇ ਮਨੋਰੰਜਕ ਟਿ੍ਪ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਐੱਲ.ਕੇ.ਜੀ. ਤੋਂ ਪੰਜਵੀਂ ਤੱਕ ਦੇ ਵਿਦਿਆਰਥੀ ਨੂੰ ਸਕਾਈ ਜੰਪਰ ਅਤੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਵੰਡਰਲੈਂਡ ਲਿਜਾਇਆ ਗਿਆ | ਇਸ ਟਿ੍ਪ ਦੌਰਾਨ ਵਿਦਿਆਰਥੀਆਂ ਨੇ ਵਾਟਰ ਪਾਰਕ, ਡਿਸਕੋ, ਰਾਈਡਜ਼, ਡੀ.ਜੇ., ਬੋਟਿੰਗ, ਖੇਡਾਂ ਆਦਿ ਦਾ ਅਨੰਦ ਮਾਣਿਆ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਟਿ੍ਪਾਂ ਦੌਰਾਨ ਬੱਚਿਆਂ ਨੇ ਨਾ ਸਿਰਫ਼ ਮਨੋਰੰਜਨ ਕੀਤਾ, ਸਗੋਂ ਟੀਮ ਵਰਕ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ | ਇਸ ਮੌਕੇ 'ਤੇ ਵਿਦਿਆਰਥੀਆਂ ਲਈ ਤਾਜ਼ਗੀ ਭਰਪੂਰ ਪਦਾਰਥ ਅਤੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸ ਨਾਲ ਬੱਚਿਆਂ ਨੇ ਖੂਬ ਅਨੰਦ ਮਾਣਿਆ | ਸਾਰੇ ਟਿ੍ਪ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਦੇਖਭਾਲ ਕੀਤੀ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟਿ੍ਪ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ 'ਚ ਮਦਦਗਾਰ ਸਾਬਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਦੇ ਮੌਕੇ ਵੀ ਮਿਲਦੇ ਹਨ | ਇਨ੍ਹਾਂ ਟਿ੍ਪਾਂ ਨੂੰ ਸਫ਼ਲ ਬਣਾਉਣ 'ਚ ਕੰਟਰੋਲਰ ਚਰਨਜੀਤ ਕੌਰ ਅਤੇ ਪਿ੍ੰਸੀਪਲ ਜਗਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ | ਉਨ੍ਹਾਂ ਦੀ ਸੂਝਵਾਨ ਯੋਜਨਾ ਅਤੇ ਬੱਚਿਆਂ ਪ੍ਰਤੀ ਸੰਭਾਲ ਭਰੇ ਰਵੱਈਏ ਕਾਰਨ ਵਿਦਿਆਰਥੀਆਂ ਨੇ ਟਿ੍ਪਾਂ ਦਾ ਪੂਰਾ ਆਨੰਦ ਮਾਣਿਆ ਅਤੇ ਇਹ ਸਭ ਲਈ ਯਾਦਗਾਰ ਬਣ ਗਏ |