ਨੌਲੀ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਜੋੜ ਮੇਲੇ ਸੰਬੰਧੀ ਪ੍ਰਬੰਧਕਾਂ ਵੱਲੋਂ ਬੈਠਕ
ਅਜੀਤ ਡੈਸਕ
28-05-2026
ਚੁਗਿੱਟੀ/ਜੰਡੂਸਿੰਘਾ, 27 ਮਈ (ਨਰਿੰਦਰ ਲਾਗੂ) - ਜਲੰਧਰ-ਹੁਸ਼ਿਆਰਪੁਰਮ ਮਾਰਗ 'ਤੇ ਸਥਿਤ ਪਿੰਡ ਨੌਲੀ ਵਿਖੇ ਬਾਬਾ ਮਾਲਕਦੀਨ ਨੌਗੱਜਾ ਪੀਰ ਦੀ ਯਾਦ ਵਿੱਚ ਗੱਦੀ ਨਸ਼ੀਨ ਬਾਬਾ ਪ੍ਰਸ਼ੋਤਮ ਲਾਲ ਦੀ ਦੇਖ-ਰੇਖ ਹੇਠ ਕਰਵਾਏ ਜਾਣ ਵਾਲੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕਾਂ ਵੱਲੋਂ ਇੱਕ ਬੈਠਕ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ 7 ਜੂਨ ਨੂੰ ਸ਼ਾਮ 5 ਵਜ਼ੇ ਚਿਰਾਗ ਰÏਸ਼ਨ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ, ਫਿਰ ਲੰਗਰ ਵਰਤਾਏ ਜਾਣਗੇ | ਇਸੇ ਤਰ੍ਹਾਂ 8 ਜੂਨ ਨੂੰ ਚਾਦਰ ਦੀ ਰਸਮ ਪੂਰੀ ਕੀਤੀ ਜਾਵੇਗੀ | ਉਪਰੰਤ ਪੀਰਾਂ ਫ਼ਕੀਰਾਂ ਦੀ ਮਹਿਮਾ ਗਾਉਣ ਦਾ ਪ੍ਰਵਾਹ ਚੱਲੇਗਾ | ਦੁਪਹਿਰ ਸਮੇਂ ਪ੍ਰਸਿੱਧ ਗਾਇਕ ਹਸਨ ਮਾਣਕ ਵਲੋਂ ਹਾਜ਼ਰੀ ਲਗਵਾਈ ਜਾਵੇਗੀ | ਦੋਨੋਂ ਦਿਨ ਵੱਖ-ਵੱਖ ਨੱਕਾਲ ਪਾਰਟੀਆਂ ਵੱਲੋਂ ਵੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਸਟੇਜ ਦਾ ਸੰਚਾਲਨ ਰਣਜੀਤ ਸਿੰਘ ਰਾਣਾ ਨੌਲੀ ਵਲੋਂ ਕੀਤਾ ਜਾਵੇਗਾ |