ਲੋੜਵੰਦਾਂ ਤੱਕ ਸਿਹਤ ਸਕੀਮਾਂ ਤੇ ਸਿਹਤ ਪ੍ਰੋਗਰਾਮਾਂ ਦਾ ਲਾਭ ਪਹੁੰਚਾਇਆ ਜਾਵੇ- ਸਿਵਲ ਸਰਜਨ
ਅਜੀਤ ਡੈਸਕ
28-05-2026
ਸਿਹਤ ਯੋਜਨਾ ਤੇ ਨਿਗਰਾਨ ਕਮੇਟੀ ਦੀ ਵੀ ਹੋਈ ਮੀਟਿੰਗ-
ਇਸੇ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਨੇ ਜ਼ਿਲ੍ਹਾ ਸਿਹਤ ਯੋਜਨਾ ਤੇ ਨਿਗਰਾਨ ਕਮੇਟੀ ਦੀ ਮੀਟਿੰਗ ਵੀ ਕੀਤੀ, ਜੋ ਇਸ ਦੇ ਕੋ-ਚੇਅਰਮੈਨ ਹਨ | ਕਮੇਟੀ ਦੇ ਸੈਕਟਰੀ ਸੁਰਿੰਦਰ ਸੈਣੀ ਨੇ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਣੇ ਗਏ ਹਨ, ਨੂੰ ਵਧਾਈ ਦਿੱਤੀ | ਸੁਰਿੰਦਰ ਸੈਣੀ ਨੇ ਮੀਟਿੰਗ ਦੌਰਾਨ ਕਿਹਾ ਕਿ ਜ਼ਿਲ੍ਹੇ ਦੇ ਸਿਵਲ ਹਸਪਤਾਲ, ਐੱਸ.ਡੀ.ਐੱਚ., ਸੀ.ਅੱੈਚ.ਸੀ., ਪੀ.ਐੱਚ.ਸੀ., ਯੂ.ਸੀ.ਐੱਚ.ਸੀ., ਯੂ.ਪੀ.ਐੱਚ.ਸੀ. ਇੰਚਾਰਜਾਂ ਨੂੰ ਕਿਹਾ ਕਿ ਉਹ ਮਹੀਨੇ ਦੇ ਅੰਦਰ-ਅੰਦਰ ਆਪਣੇ ਅਧੀਨ ਪੈਂਦੇ ਸਭ ਕਮਰਿਆਂ ਦੇ ਸਟਾਕ ਰਜਿਸਟਰ ਤਿਆਰ ਕਰਨ ਕਿ ਉਥੇ ਕੀ-ਕੀ ਪਿਆ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਆਈਸੀਯੂ ਤੇ ਟਰੌਮਾ ਸੈਂਟਰ ਚੱਲਣੇ ਯਕੀਨੀ ਬਣਾਏ ਜਾਣ ਤਾਂ ਜੋ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ | ਉਨ੍ਹਾਂ ਨੇ ਸਿਵਲ ਹਸਪਤਾਲ 'ਚ ਫਰਸ਼ ਸਾਫ਼ ਕਰਨ ਵਾਲੀਆਂ 10 ਮਸ਼ੀਨਾਂ ਦੀ ਵਰਤੋਂ ਕਰਨ 'ਤੇ ਵੀ ਜ਼ੋਰ ਦਿੱਤਾ ਤੇ ਓਪੀਡੀ ਦੇ ਸਾਹਮਣੇ ਡਿੱਗੇ ਦਰੱਖਤ ਨੂੰ ਤੁਰੰਤ ਹਟਾਉਣ ਦੀ ਹਦਾਇਤੀ ਦਿੱਤੀ ਗਈ | ਵਿਭਾਗ ਦੇ ਐਕਸੀਅਨ ਸੁਖਚੈਨ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਉਹ ਦਰੱਖਤ ਦੀ ਕਟਾਈ ਕਰਵਾ ਕੇ ਰਸਤਾ ਸਾਫ਼ ਕਰਵਾਉਣ | ਸੁਰਿੰਦਰ ਸੈਣੀ ਨੇ ਕਿਹਾ ਕਿ ਕੈਬਨਿਟ ਮੰਤਰੀ ਮੋਹਿੰਦਰ ਭਗਤ ਜੋ ਰੋਗੀ ਕਲਿਆਣ ਸੰਮਤੀ ਦੇ ਚੇਅਰਮੈਨ ਹਨ, ਨੂੰ ਬੇਨਤੀ ਕਰਕੇ ਜਲਦ ਮੀਟਿੰਗ ਬੁਲਾਈ ਜਾਵੇ |