01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਸੁਰੱਖਿਅਤ ਪੁਲ ਦੇ ਰਿਹੈ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 31-05-2026
ਜਮਸ਼ੇਰ ਖਾਸ, 30 ਮਈ (ਹਰਵਿੰਦਰ ਕੁਮਾਰ) ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਪੈਂਦੇ ਪਿੰਡ ਜਮਸ਼ੇਰ ਖਾਸ ਬੱਸ ਸਟੈਂਡ ਤੋਂ ਥਾਣਾ ਸਦਰ ਮੂਹਰਿਓਾ ਜਮਸ਼ੇਰ ਡੇਅਰੀ ਕੰਪਲੈਕਸ, ਨਾਨਕ ਪਿੰਡੀ, ਚਿੱਤੇਵਾਣੀ, ਅਰਬਨ ਅਸਟੇਟ ਜਲੰਧਰ ਨੂੰ ਜਾਂਦੀ ਆਵਾਜਾਈ ਭਰਪੂਰ ਸੜਕ 'ਤੇ ਜਮਸ਼ੇਰ ਡੇਅਰੀ ਕੰਪਲੈਕਸ ਨੇੜੇ ਗੰਦੇ ਨਾਲੇ ਉੱਪਰ ਬਣਿਆ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ¢ ਪੁਲ ਜਿੱਥੇ ਬੁਰੀ ਤਰ੍ਹਾਂ ਟੁੱਟ ਭੱਜ ਦਾ ਸ਼ਿਕਾਰ ਹੈ ਉੱਥੇ ਪੁਲ ਉੱਪਰ ਨਾ ਹੀ ਕੋਈ ਸੁਰੱਖਿਅਤ ਪਿੱਲਰ ਜਾਂ ਕੰਧ ਹੈ¢ ਜ਼ਿਕਰਯੋਗ ਹੈ ਕਿ ਇਸ ਸੜਕ ਰਾਹੀਂ ਜਿੱਥੇ ਰੋਜ਼ਾਨਾਂ ਚਾਰਾ ਲੈ ਕੇ ਸੈਂਕੜੇ ਟਰੈਕਟਰ ਟਰਾਲੀਆਂ ਗੁਜ਼ਰਦੇ ਹਨ ਉੱਥੇ ਦੁੱਧ ਲੈ ਕੇ ਭਾਰੀ ਅਤੇ ਹਲਕੇ ਵਾਹਨ ਵੀ ਜਾਂਦੇ ਹਨ¢ ਕਸਬਾ ਜਮਸ਼ੇਰ ਨੂੰ ਇਹ ਪੁਲ ਡੇਅਰੀ ਕੰਪਲੈਕਸ, ਨਾਨਕ ਪਿੰਡੀ, ਭੋਡੇ ਸਪਰਾਏ,ਕਾਦੀਆਂ ਵਾਲੀ, ਫੋਲੜੀਵਾਲ, ਮੇਨ ਰੋਡ ਨਾਲ ਜੋੜਦਾ ਹੈ¢ ਆਏ ਦਿਨ ਪਹਿਲਾਂ ਹੀ ਇਸ ਪੁਲ 'ਤੇ ਟੁੱਟੀ ਸੜਕ ਹੋਣ ਕਾਰਨ ਪਸ਼ੂਆਂ ਦੇ ਚਾਰੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਪਲਟ ਦੀਆਂ ਰਹਿੰਦੀਆਂ ਹਨ ਅਤੇ ਕੋਈ ਨਾ ਕੋਈ ਦੁਰਘਟਨਾ ਹੁੰਦੀ ਰਹਿੰਦੀ ਹੈ¢ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਇਸ ਟੁੱਟੇ ਪੁਲ ਨੂੰ ਜਿੱਥੇ ਚÏੜਾ ਕੀਤਾ ਜਾਵੇ ਉੱਥੇ ਨਵੇਂ ਚਿੱਤੇਬਾਣੀ, ਸਿਰਿਓਾ ਬਣਾਇਆ ਜਾਵੇ¢
Ad Position 22
No active advertisement
ਪਿਛਲੀ ਖ਼ਬਰ ਦੋਆਬਾ ਕਾਲਜ ਦੇ 'ਬੀਟੀਐਚਐਮ' ਦੇ 8 ਵਿਦਿਆਰਥੀਆਂ ਦੀ ਸ਼ਾਨਦਾਰ ਪਲੇਸਮੈਂਟ ਅਗਲੀ ਖ਼ਬਰ ਬਸੰਤ ਵਿਹਾਰ ਦੀਆਂ ਗਲੀਆਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ <br/>
Ad Position 24