ਜਲੰਧਰ, 30 ਮਈ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਪਿ੍ੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਾਲਜ ਦੇ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਦੇ 8 ਵਿਦਿਆਰਥੀਆਂ ਨੇ ਹਾਲ ਹੀ ਵਿੱਚ ਹੋਟਲ ਉਦਯੋਗ ਵਿੱਚ ਵਧੀਆ ਪਲੇਸਮੈਂਟ ਹੋਈ ਹੈ | ਬੀਟੀਐਚਐਮ ਦੇ ਵਿਦਿਆਰਥੀ ਤੇਜਿੰਦਰ ਸਿੰਘ ਨੇ ਹੋਟਲ-ਮੈਰਿਟੋਲ ਇੰਦੌਰ ਕਲਨਿਰੀ ਐਸੋਸੀਏਟ (ਭਾਰਤੀ ਪਕਵਾਨ), ਤੁਸ਼ਾਰ-ਹੋਟਲ ਲੀਲਾ ਪੈਲੇਸ ਦਿੱਲੀ ਵਿੱਚ ਬਟਲਰ ਮੈਨੇਜਮੈਂਟ, ਹਿਨਾ, ਦਲਜੀਤ ਅਤੇ ਅਭਿਸ਼ੇਕ ਦਾ ਹੋਟਲ ਨਿਰਵਾਣਾ ਲਗਜਰੀ ਰਿਸੋਰਟ ਲੁਧਿਆਣਾ ਨੇ ਭਾਰਤੀ ਪਕਵਾਨ, ਦੀਪਕ ਅਤੇ ਬਲਰਾਜ ਦਾ ਹੋਟਲ ਸੇਆਜੀ ਇੰਦੌਰ ਭਾਰਤੀ ਪਕਵਾਨ ਅਤੇ ਇਸ਼ਮੀਨ ਕੌਰ ਦੀ ਹੋਟਲ ਮੈਰਾਕਰ ਰਿਸੋਰਟ ਵਿੱਚ ਪਲੇਸਮੈਂਟ ਹੋਈ ਹੈ | ਪਿ੍ੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ, ਇਨ੍ਹਾਂ ਦੇ ਮਾਤਾ-ਪਿਤਾ, ਵਿਭਾਗ ਮੁਖੀ ਪ੍ਰੋ. ਵਿਸ਼ਾਲ, ਪ੍ਰੋ. ਜਗਮੀਤ, ਪ੍ਰੋ. ਹਰਪ੍ਰੀਤ ਅਤੇ ਪ੍ਰੋ. ਰਮਨ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ |