ਜਲੰਧਰ, 31 ਮਈ (ਸ਼ਿਵ)-ਵਰਕਸ਼ਾਪ ਚੌਕ ਦੇ ਕੋਲ ਗਾਜੀਗੁੱਲਾ ਵਾਲੀ ਸੜਕ ਪਿਛਲੇ ਕਈ ਸਾਲਾਂ ਤੋਂ ਨਾ ਬਣਨ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਜਦੋਂ ਇਹ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਪਹਿਲਾਂ ਇੱਥੇ ਸੀਵਰ ਜਾਮ ਰਹਿੰਦਾ ਸੀ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਸੀ ਪਰ ਹੁਣ ਪਿਛਲੇ ਡੇਢ ਸਾਲ ਤੋਂ ਸੜਕ ਨੂੰ ਕਦੇ ਬਣਾ ਦਿੱਤਾ ਜਾਂਦਾ ਹੈ ਤਾਂ ਕਦੇ ਇਸ ਨੂੰ ਸੀਵਰ ਦੇ ਕੰਮ ਲਈ ਤੋੜ ਦਿੱਤਾ ਜਾਂਦਾ ਹੈ | ਇਸ ਇਲਾਕੇ ਦੇ ਕੋਲ ਦੋ ਦੇ ਕਰੀਬ ਕੌਂਸਲਰਾਂ ਦਾ ਇਲਾਕਾ ਪੈਂਦਾ ਹੈ | ਇਸ ਥਾਂ 'ਤੇ ਕਾਫ਼ੀ ਹੌਲੀ ਗਤੀ ਨਾਲ ਕੰਮ ਚੱਲ ਰਿਹਾ ਹੈ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਸੀਵਰ ਜਾਮ ਕਾਰਨ ਉਨ੍ਹਾਂ ਦਾ ਬਰਸਾਤਾਂ ਵਿਚ ਘਰਾਂ ਵਿਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ | ਸੀਵਰ ਦੇ ਗੰਦੇ ਪਾਣੀ ਨਾਲ ਇਹ ਇਲਾਕਾ ਇੰਝ ਲੱਗਦਾ ਹੈ ਜਿਵੇਂ ਕਿ ਨਹਿਰ ਸੜਕ ਉੱਤੇ ਆ ਗਈ ਹੋਵੇ | ਕਈ ਲੋਕ ਤਾਂ ਇਸ ਸਮੱਸਿਆ ਕਰਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਅਤੇ ਕਈ ਲੋਕ ਤਾਂ ਘਰ ਛੱਡ ਕੇ ਚਲੇ ਗਏ ਹਨ | ਲੰਬੇ ਸਮੇਂ ਤੋਂ ਸੜਕ ਦਾ ਕੰਮ ਅਤੇ ਸੀਵਰ ਸਮੱਸਿਆ ਠੀਕ ਨਾ ਹੋਣ ਕਾਰਨ ਹੀ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਲੋਕ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਇਸ ਸੜਕ ਨੂੰ ਪਹਿਲ ਦੇ ਤੌਰ 'ਤੇ ਬਣਾ ਕੇ ਲੋਕਾਂ ਦੀ ਸਮੱਸਿਆ ਦੂਰ ਕੀਤੀ ਜਾਵੇ ਸਗੋਂ ਸੀਵਰ ਜਾਮ ਦੀ ਸਮੱਸਿਆ ਵੀ ਹੱਲ ਕੀਤੀ ਜਾਣੀ ਚਾਹੀਦੀ ਹੈ | ਹੁਣ ਜਦੋਂ ਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਇਸ ਨਾਲ ਸਿਆਸੀ ਪਾਰਟੀਆਂ ਨੂੰ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਗਾਜੀਗੁਲਾ, ਪ੍ਰਭਾਤ ਨਗਰ ਤੇ ਹੋਰ ਵੀ ਇਲਾਕੇ ਦੇ ਲੋਕ ਇਸ ਸਮੱਸਿਆ ਦੇ ਹੱਲ