ਜਲੰਧਰ, 31 ਮਈ (ਡਾ.ਜਤਿੰਦਰ ਸਾਬੀ)-ਪੰਜਾਬ ਦੀਆਂ ਧੀਆਂ ਅੱਜ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ¢ ਇਸੇ ਲੜੀ ਵਿੱਚ ਕਰਤਾਰਪੁਰ ਹਲਕੇ ਦੇ ਪਿੰਡ ਚਮਿਅਰਾ ਦੀ ਰਹਿਣ ਵਾਲੀ ਸੇਲਿਕਾ ਸਿੰਘ ਨੇ ਇਟਲੀ ਪੁਲਿਸ 'ਚ ਭਰਤੀ ਹੋ ਕੇ ਪਹਿਲੀ ਪੰਜਾਬਣ ਹੋਣ ਦਾ ਮਾਣ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਪੰਜਾਬ ਅਤੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ¢ ਸੇਲਿਕਾ ਸਿੰਘ, ਜੋ ਕਿ ਇੰਦਰਜੀਤ ਸਿੰਘ ਅਤੇ ਸ੍ਰੀਮਤੀ ਊਸ਼ਾ ਰਾਣੀ ਦੀ ਹੋਣਹਾਰ ਧੀ ਹੈ, ਇਸ ਸਮੇਂ ਇਟਲੀ ਦੇ ਟਾਰਨੀ ਸ਼ਹਿਰ ਵਿੱਚ ਰਹਿ ਰਹੀ ਹੈ¢ ਵਿਦੇਸ਼ੀ ਧਰਤੀ 'ਤੇ ਰਹਿੰਦਿਆਂ ਉਸ ਨੇ ਆਪਣੀ ਮਿਹਨਤ, ਲਗਨ ਅਤੇ ਦਿ੍ੜ ਇਰਾਦੇ ਦੇ ਸਦਕਾ ਇਟਲੀ ਪੁਲਿਸ ਵਿੱਚ ਚੋਣ ਹਾਸਲ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ¢ਪਿੰਡ ਚਮਿਆਰਾ ਅਤੇ ਕਰਤਾਰਪੁਰ ਇਲਾਕੇ ਵਿੱਚ ਸੇਲਿਕਾ ਦੀ ਇਸ ਸਫ਼ਲਤਾ ਉੱਤੇ ਖੁਸ਼ੀ ਦਾ ਮਾਹÏਲ ਹੈ¢ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਇਲਾਕਾ ਵਾਸੀਆਂ ਵੱਲੋਂ ਸੇਲਿਕਾ ਅਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ¢ ਲੋਕਾਂ ਦਾ ਕਹਿਣਾ ਹੈ ਕਿ ਸੇਲਿਕਾ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਧੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ