ਜਲੰਧਰ, 31 ਮਈ (ਸ਼ਿਵ)- ਸ਼ਹਿਰ ਵਿਚ ਪਾਣੀ ਸੰਕਟ ਜਾਰੀ ਹੈ ਤੇ ਕਈ ਵਾਰਡਾਂ ਵਿਚ ਟੈਂਕਰਾਂ ਰਾਹੀਂ ਪਾਣੀ ਸਪਲਾਈ ਦਾ ਕੰਮ ਚੱਲ ਰਿਹਾ ਹੈ | ਹੁਣ ਵਰਡ ਨੰਬਰ 63 ਵਿਚ ਪਾਣੀ ਦੀ ਮੋਟਰ ਤਿੰਨ ਦਿਨ ਤੋਂ ਸੜੀ ਹੋਣ ਕਾਰਨ ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤੀ ਜਾ ਰਹੀ ਹੈ | ਟੈਂਕਰਾਂ ਰਾਹੀਂ ਪਾਣੀ ਭਰ ਰਹੀਆਂ ਮਹਿਲਾਵਾਂ ਨੇ ਦੱਸਿਆ ਕਿ ਤਿੰਨ ਦਿਨ ਤੋਂ ਜਿਹੜੀ ਪਾਣੀ ਵਾਲੀ ਮੋਟਰ ਸੜੀ ਪਈ ਹੈ ਪਰ ਅਜੇ ਤੱਕ ਠੀਕ ਨਹੀਂ ਹੋਈ | ਉਨਾਂ ਦੱਸਿਆ ਕੀ ਪਾਣੀ ਵਾਲੀ ਮੋਟਰ ਕੁੱਝ ਦਿਨ ਵਿਚ ਹੀ ਸੜ ਜਾਂਦੀ ਹੈ ਜਿਸ ਕਰਕੇ ਪਾਣੀ ਦਾ ਸੰਕਟ ਪੈਦਾ ਹੋ ਜਾਂਦਾ ਹੈ | ਨਗਰ ਨਿਗਮ ਨੂੰ ਚਾਹੀਦਾ ਹੈ ਕਿ ਟਿਊਬਵੈੱਲ ਲਈ ਨਵੀਂ ਪਾਣੀ ਦੀ ਮੋਟਰ ਲਗਾਈ ਜਾਵੇ ਤਾਂ ਜੋ ਕੋਈ ਸਮੱਸਿਆ ਨਾ ਪੈਦਾ ਹੋ ਸਕੇ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਨਿਗਮ ਨੂੰ ਪਾਣੀ ਸਪਲਾਈ ਦੀ ਇਸ ਸਮੱਸਿਆ ਨੂੰ ਹੱਲ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਗਰਮੀ ਵਿਚ ਪਾਣੀ ਕਮੀ ਨੂੰ ਲੈ ਕੇ ਕਾਫੀ ਮੁਸ਼ਕਲ ਆ ਰਹੀ ਹੈ |