13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

'ਆਪ' ਉਮੀਦਵਾਰ ਦਵਿੰਦਰ ਸਿੰਘ ਸੂਰੀ ਵਲੋਂ ਜਿੱਤ ਦੀ ਖੁਸ਼ੀ 'ਚ ਸ਼ੁਕਰਾਨਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 10-06-2026
ਆਦਮਪੁਰ, 9 ਜੂਨ (ਹਰਪ੍ਰੀਤ ਸਿੰਘ ਰਮਨ ਦਵੇਸਰ)-ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਵਾਰਡ ਨੰਬਰ 6 ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਉਮੀਦਵਾਰ ਦਵਿੰਦਰ ਸਿੰਘ ਸੂਰੀ ਵੱਲੋਂ ਗੁਰਦੁਆਰਾ ਰਾਮਗੜ੍ਹੀਆ ਆਦਮਪੁਰ ਵਿਸ਼ੇਸ਼ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਮੁੱਖ ਮਹਿਮਾਨ ਪਵਨ ਕੁਮਾਰ ਟੀਨੂੰ ਹਲਕਾ ਇੰਚਾਰਜ ਆਦਮਪੁਰ, ਐੱਸਡੀਐਮ ਆਦਮਪੁਰ ਲਾਲ ਵਿਸ਼ਵਾਸ਼ ਬੈਂਸ ਹਾਜ਼ਰ ਹੋਏ | ਇਸ ਚੋਣ ਜਿੱਤ ਦੀ ਖੁਸ਼ੀ ਵਿੱਚ ਦਵਿੰਦਰ ਸਿੰਘ ਸੂਰੀ ਵਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਭ ਤੋਂ ਪਹਿਲਾਂ ਇਲਾਕੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਸਰਬੱਤ ਦੇ ਭਲੇ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਪਾਰਟੀ ਵਰਕਰ ਅਤੇ ਮੋਹਤਬਰ ਸ਼ਖਸੀਅਤਾਂ ਨਤਮਸਤਕ ਹੋਈਆਂ | ਇਸ ਮੌਕੇ ਸੰਗਤਾਂ ਅਤੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ 'ਆਪ' ਆਗੂ ਦਵਿੰਦਰ ਸਿੰਘ ਸੂਰੀ ਨੇ ਕਿਹਾ ਕਿ ਚੋਣਾਂ ਵਿੱਚ ਮਿਲੀ ਇਹ ਵੱਡੀ ਸਫ਼ਲਤਾ ਵਾਰਡ ਨੰਬਰ 6 ਦੇ ਹਰ ਇੱਕ ਵੋਟਰ, ਸਪੋਰਟਰ ਅਤੇ ਦਿਨ-ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦੀ ਸਾਂਝੀ ਜਿੱਤ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਭਰੋਸਾ ਉਨ੍ਹਾਂ 'ਤੇ ਜਤਾਇਆ ਹੈ, ਉਸ ਦਾ ਦੇਣ ਉਹ ਕਦੇ ਨਹੀਂ ਦੇ ਸਕਦੇ, ਆਪਣੇ ਵਾਰਡ ਦਾ ਕੰਮ ਪਹਿਲ ਦੇ ਆਧਾਰ ਤੇ ਕਰਨਗੇ | ਇਸੇ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਸੀਸ ਨਿਵਾ ਕੇ ਸ਼ੁਕਰਾਨਾ ਕੀਤਾ ਹੈ | ਇਸ ਮੌਕੇ ਕੌਂਸਲਰ, ਵਾਰਡ ਦੇ ਵੋਟਰ ਸਮੇਤ ਆਮ ਪਾਰਟੀ ਦੇ ਆਗੂ ਤੇ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ 'ਚ ਪੰਜਾਬੀ ਸੱਭਿਆਚਾਰ ਦੇ ਰੰਗਾਂ 'ਚ ਰੰਗ ਕੇ ਹੋਈ 'ਸਮਰ ਕੈਂਪ' ਦੀ ਸਮਾਪਤੀ <br/> ਅਗਲੀ ਖ਼ਬਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਈ-ਰਿਕਸ਼ਾ ਕੀਤੇ ਗਏ ਰਵਾਨਾ
Ad Position 24