13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਦਰਜ਼ ਪ੍ਰਾਈਡ ਸਕੂਲ 'ਚ ਪੰਜਾਬੀ ਸੱਭਿਆਚਾਰ ਦੇ ਰੰਗਾਂ 'ਚ ਰੰਗ ਕੇ ਹੋਈ 'ਸਮਰ ਕੈਂਪ' ਦੀ ਸਮਾਪਤੀ <br/>

Ad Position 21
No active advertisement
ਮਦਰਜ਼ ਪ੍ਰਾਈਡ ਪਬਲਿਕ ਸਕੂਲ ਮਲਸੀਆਂ 'ਚ ਸਮਰ ਕੈਂਪ ਦੇ ਆਖ਼ਰੀ ਦਿਨ ਪੰਜਾਬੀ ਪਹਿਰਾਵੇ ਵਿਚ ਸਜੇ ਬੱਚਿਆਂ ਨਾਲ ਪਿ੍ੰਸੀਪਲ ਰਜਨੀ ਬਾਲਾ ਤੇ ਸਕੂਲ ਸਟਾਫ਼ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 10-06-2026
ਮਲਸੀਆਂ, 9 ਜੂਨ (ਦਲਜੀਤ ਸਿੰਘ ਸਚਦੇਵਾ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਸਕੂਲ ਪਿ੍ੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਸਮਰ ਕੈਂਪ ਦੀ ਸਮਾਪਤੀ ਕੀਤੀ ਗਈ | ਇਹ ਸਮਰ ਕੈਂਪ 3 ਤੋਂ 9 ਜੂਨ ਤੱਕ ਆਯੋਜਿਤ ਕੀਤਾ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਹੋਰ ਸਕੂਲਾਂ ਦੇ ਬੱਚਿਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ | ਸਮਰ ਕੈਂਪ ਦੌਰਾਨ ਬੱਚਿਆਂ ਨੂੰ ਯੋਗਾ, ਆਰਟ ਐਂਡ ਕਰਾਫਟ, ਸਾਇੰਸ ਵਿਦ ਫਨ, ਨੇਲ ਆਰਟ, ਐਰੋਬਿਕ ਡਾਂਸ, ਕਿ੍ਕਟ ਤੇ ਹੋਰ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ | ਸਮਰ ਕੈਂਪ ਦੀ ਸਮੁੱਚੀ ਵਾਗਡੋਰ ਸੰਦੀਪ ਕੌਰ, ਡੀ.ਪੀ.ਈ ਅਧਿਆਪਕ ਰਾਕੇਸ਼ ਕੁਮਾਰ ਤੇ ਜਸਮੀਤ ਕੌਰ ਵਲੋਂ ਬਾਖੂਬੀ ਸੰਭਾਲੀ ਗਈ | ਉਨ•ਾਂ ਦੀ ਮਿਹਨਤ ਤੇ ਸੁਚੱਜੇ ਪ੍ਰਬੰਧਾਂ ਸਦਕਾ ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਸਫ਼ਲਤਾ ਪੂਰਵਕ ਸੰਪੰਨ ਹੋਈਆਂ | ਕੈਂਪ ਦੇ ਆਖਰੀ ਦਿਨ ਨੂੰ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕੀਤਾ ਗਿਆ | ਇਸ ਮੌਕੇ ਸਾਰੇ ਵਿਦਿਆਰਥੀ ਤੇ ਅਧਿਆਪਕ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਜੇ ਹੋਏ ਸਨ | ਬੱਚਿਆਂ ਨੇ ਗਿੱਧਾ, ਭੰਗੜਾ, ਪੰਜਾਬੀ ਬੋਲੀਆਂ ਅਤੇ ਰਵਾਇਤੀ ਪੰਜਾਬੀ ਖੇਡਾਂ ਰਾਹੀਂ ਪੰਜਾਬੀ ਵਿਰਸੇ ਦੀ ਸੁੰਦਰ ਝਲਕ ਪੇਸ਼ ਕੀਤੀ | ਪਿ੍ੰ: ਰਜਨੀ ਬਾਲਾ ਨੇ ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਤੇ ਇਸ ਨੂੰ ਸਫ਼ਲ ਬਣਾਉਣ ਲਈ ਮਿਹਨਤ ਕਰਨ ਵਾਲੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਉਨ•ਾਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ•ਾਂ ਨੂੰ ਆਪਣੀ ਸੰਸਕਿ੍ਤੀ ਤੇ ਵਿਰਾਸਤ ਨਾਲ ਜੋੜਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਕੈਂਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ 'ਚੋਂ ਮਨਸੀਰਤ ਕੌਰ ਨੂੰ 'ਸਮਰ ਕੈਂਪ ਲਿਟਲ ਗਰਲ' ਅਤੇ ਲਛਮਣ ਚੋਪੜਾ ਨੂੰ 'ਸਮਰ ਕੈਂਪ ਲਿਟਲ ਬੁਆਏ' ਚੁਣਿਆ ਗਿਆ | ਇਸ ਮੌਕੇ ਸੌਰਵ ਦਾਦਰੀਆ, ਰੂਬੀ, ਪੰਕਜਜੀਤ ਕੌਰ, ਪ੍ਰੀਤੀ, ਚਿਤਰਾ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਸੋਨਮ, ਕਮਲ ਰੰਧਾਵਾ, ਰੰਜਨਾ, ਸਰਬਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਤੇ ਵਾਈਸ ਚੇਅਰਮੈਨ ਐਡ. ਅਮਰੀਕ ਸਿੰਘ ਸੈਣੀ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ 'ਆਪ' ਉਮੀਦਵਾਰ ਦਵਿੰਦਰ ਸਿੰਘ ਸੂਰੀ ਵਲੋਂ ਜਿੱਤ ਦੀ ਖੁਸ਼ੀ 'ਚ ਸ਼ੁਕਰਾਨਾ ਸਮਾਗਮ <br/>
Ad Position 24