13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਪ੍ਰੇਸ਼ਾਨ - ਗਿਆਨੀ ਹਰਪ੍ਰੀਤ ਸਿੰਘ <br/>

Ad Position 21
No active advertisement
ਆਦਮਪੁਰ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ, ਪੇ੍ਰਮਪਾਲ ਸਿੰਘ ਅਤੇ ਹੋਰ | ਤਸਵੀਰ-ਰਮਨ ਦਵੇਸਰ <br/> 10-06-2026
ਆਦਮਪੁਰ, 9 ਜੂਨ (ਰਮਨ ਦਵੇਸਰ) ਆਦਮਪੁਰ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇੱਕ ਸਮਾਗਮ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਅਜੀਤ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਉਹ ਆਦਮਪੁਰ ਦੇ ਕਈ ਪਿੰਡਾਂ ਵਿੱਚ ਲੋਕਾਂ ਨੂੰ ਮਿਲੇ ਅਤੇ ਲੋਕਾਂ ਦਾ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪ੍ਰਤੀ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਉਹਨਾਂ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਦੀ ਗਲਤ ਨੀਤੀਆਂ ਤੋ ਬਹੁਤ ਦੁਖੀ ਹਨ | ਪੰਜਾਬ ਵਿੱਚ ਕੋਈ ਕਾਨੂੰਨ ਨਹੀ ਹੈ | ਲੋਕ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਹੇ ਹਨ | ਬੇਅਦਬੀ ਦੇ ਬਣਾਏ ਕਾਨੂੰਨ ਬਾਰੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਧਾਰਮਿਕ ਮਸਲਿਆਂ ਵਿੱਚ ਨਹੀ ਆਉਣਾ ਚਾਹਿਦਾ ਹੈ | ਉਹਨਾਂ ਨੇ ਕਿਹਾ ਕਿ ਐਸ਼.ਜੀ.ਪੀ.ਸੀ ਦੀਆਂ ਚੋਣਾਂ ਕਰਵਾਊਣੀਆਂ ਚਾਹੀਦੀਆਂ ਹਨ | ਪੰਜਾਬ ਦੇ ਕਈ ਮੁੱਦੇ ਹਨ ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਪਾਣੀ ਦਾ ਮਸਲਾ ਹੈ ਹੋਰ ਵੀ ਕਈ ਮਸਲੇ ਹਨ ਜਿਸ ਨੂੰ ਹੱਲ ਕਰਨਾ ਬਹੁਤ ਜਰੂਰੀ ਹੈ | ਮਨਪ੍ਰੀਤ ਸਿੰਘ ਇਯਾਲੀ ਦੇ ਪਾਰਟੀ ਛਡਣ ਤੇ ਉਹਨਾਂ ਨੇ ਕਿਹਾ ਕਿ ਉਹ ਜਲਦੀ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ | ਇਸ ਕਰਕੇ ਉਹਨਾਂ ਨੇ ਪਾਰਟੀ ਬਦਲਣ ਦਾ ਫੈਸਲਾ ਕੀਤਾ ਹੈ | 2027 ਆਉਣ ਵਾਲੀਆਂ ਚੋਣਾਂ ਬਾਰੇ ਉਹਨਾਂ ਨੇ ਕਿਹਾ ਕਿ ਉਹ ਪੂਰੀ ਤਿਆਰੀ ਕਰ ਰਹੇ ਹਨ ਕਿਸੇ ਪਾਰਟੀ ਦੇ ਨਾਲ ਉਹਨਾਂ ਦਾ ਸਮਝੌਤਾ ਹੋਣਾਂ ਹੈ ਇਹ ਤਾਂ ਸਮੇ ਹੀ ਦਸੇਗਾ | ਸੁਖਬੀਰ ਬਾਦਲ ਦੇ ਨਾਲ ਸਮਝੌਤੇ ਬਾਰੇ ਉਹਨਾਂ ਨੇ ਕਿਹਾ ਕਿ ਅਗਰ ਸੁਖਬੀਰ ਬਾਦਲ ਆਪਣੀ ਜਿੱਦ, ਹੰਕਾਰ ਛੱਡ ਕੇ ਅਕਾਲ ਤਖਤ ਨੂੰ ਸਮਰਪਿਤ ਹੁੰਦਾ ਹੈ ਤੇ ਉਹ ਉਸ ਬਾਰੇ ਸੋਚ ਸਕਦੇ ਹਨ | ਇਸ ਮੌਕੇ ਉਹਨਾਂ ਦੇ ਨਾਲ ਗੁਰੁਪਰਤਾਪ ਸਿੰਘ ਬਡਾਲਾ, ਪੇ੍ਰਮਪਾਲ ਸਿੰਘ, ਸੁਖਵੰਤ ਸਿੰਘ, ਜਰਨੈਲ ਸਿੰਘ ਗਰਦੀਵਾਲ, ਬੀਬੀ ਰਨਜੀਤ ਕੌਰ, ਮਖਣ ਸਿੰਘ ਅਤੇ ਹੋਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ 'ਚ '10 ਲੱਖ ਸਿਹਤ ਬੀਮਾ ਯੋਜਨਾ' ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ <br/> ਅਗਲੀ ਖ਼ਬਰ ਮਾਰਕੀਟ ਕਮੇਟੀ ਲੋਹੀਆਂ ਦੇ ਲੇਖਕਾਰ ਕੁਲਦੀਪ ਕੁਮਾਰ ਛਾਬੜਾ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>
Ad Position 24