13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਾਰਕੀਟ ਕਮੇਟੀ ਲੋਹੀਆਂ ਦੇ ਲੇਖਕਾਰ ਕੁਲਦੀਪ ਕੁਮਾਰ ਛਾਬੜਾ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>

Ad Position 21
No active advertisement
ਲੋਹੀਆਂ ਮਾਰਕੀਟ ਕਮੇਟੀ ਦੇ ਲੇਖਾਕਾਰ ਕੁਲਦੀਪ ਸਿੰਘ ਛਾਬੜਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੋਨੀਆ ਛਾਬੜਾ ਦਾ ਸਨਮਾਨ ਕਰਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਡਿਪਟੀ ਜਿਲ੍ਹਾ ਮੰਡੀ ਅਫ਼ਸਰ ਤੇਜਿੰਦਰ ਕੁਮਾਰ, ਸਰਪੰਚ ਜਸਬੀਰ ਸਿੰਘ ਛਾਬੜਾ, ਕੁਲਵੰਤ ਰਾਏ ਸ਼ਰਮਾ ਸ਼ਹਿਰੀ ਪ੍ਰਧਾਨ, ਕਰਮਜੀਤ ਸਿੰਘ ਸੰਮੀ, ਵਿਸ਼ਾਲ ਸ਼ਰਮਾ ਅਤੇ ਹੋਰ | (ਸੱਜੇ) ਆਪਣੇ ਵੀਚਾਰ ਰੱਖਦੇ ਲੇਖਾਕਾਰ ਕੁਲਦੀਪ ਸਿੰਘ ਛਾਬੜਾ | ਤਸਵੀਰ: ਗੁਰਪਾਲ ਸਿੰਘ ਸ਼ਤਾਬਗੜ੍ਹ <br/> 10-06-2026
ਲੋਹੀਆਂ ਖਾਸ, 9 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮਾਰਕੀਟ ਕਮੇਟੀ ਲੋਹੀਆਂ ਦੇ ਲੇਖਾਕਾਰ ਕੁਲਦੀਪ ਸਿੰਘ ਛਾਬੜਾ ਨੂੰ ਉਨਾਂ੍ਹ ਦੀ ਸਰਕਾਰੀ ਸੇਵਾ ਤੋਂ ਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਬੋਲਦਿਆਂ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਅਤੇ ਡਿਪਟੀ ਜਿਲ੍ਹਾ ਮੰਡੀ ਅਫ਼ਸਰ ਸ਼੍ਰੀ ਤੇਜਿੰਦਰ ਕੁਮਾਰ ਨੇ ਕਿਹਾ ਕਿ ਲੇਖਾਕਾਰ ਕੁਲਦੀਪ ਸਿੰਘ ਛਾਬੜਾ ਵਰਗੀਆਂ ਜਿਹੜੀਆਂ ਸਖਸ਼ੀਅਤਾਂ ਲੰਬਾ ਸਮਾਂ ਇੱਕ ਥਾਂ ਆਪਣੀਆਂ ਸੇਵਾਵਾਂ ਦਿੰਦੀਆਂ ਹਨ, ਉਹ ਲਿਆਕਤ ਅਤੇ ਇਮਾਨਦਾਰੀ ਦੀ ਮਿਸਾਲ ਆਪ ਹੁੰਦੀਆਂ ਹਨ | ਇਸ ਮੌਕੇ ਆਏ ਸਮੁੱਚੇ ਪਤਵੰਤਿਆਂ ਨੇ ਲੇਖਾਕਾਰ ਕੁਲਦੀਪ ਸਿੰਘ ਛਾਬੜਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੋਨੀਆ ਛਾਬੜਾ ਨੂੰ ਵੱਖ-ਵੱਖ ਤਰ੍ਹਾਂ ਦੇ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿੱਚ ਸੀਨੀਅਰ ਆਗੂ ਸਰਪੰਚ ਜਸਬੀਰ ਸਿੰਘ ਛਾਬੜਾ ਨੇ ਆਏ ਪਤਵੰਤਿਆਂ ਦਾ ਛਾਬੜਾ ਪਰਿਵਾਰ ਤਰਫ਼ੋਂ ਪਰਿਵਾਰ ਦੇ ਮੁੱਖੀ ਹੋਣ ਦੇ ਨਾਤੇ ਧੰਨਵਾਦ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਡਿਪਟੀ ਜਿਲ੍ਹਾ ਮੰਡੀ ਅਫ਼ਸਰ ਸ਼੍ਰੀ ਤੇਜਿੰਦਰ ਕੁਮਾਰ, ਗੁਰਦੇਵ ਸਿੰਘ ਮੰਡੀ ਸੁਪਰਵਾਈਜ਼ਰ ਲੋਹੀਆਂ, ਅਮਨਦੀਪ ਸਿੰਘ ਮੰਡੀ ਸੁਪਰਵਾਈਜ਼ਰ ਸ਼ਾਹਕੋਟ, ਕੁਲਵੰਤ ਰਾਏ ਸ਼ਰਮਾ ਸ਼ਹਿਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਡਾ. ਨਿਰਮਲ ਸਿੰਘ, ਮਨਜੀਤ ਸਿੰਘ ਰਿਟਾ. ਸਕੱਤਰ, ਕਰਮਜੀਤ ਸਿੰਘ ਸੰਮੀ, ਵਿਸ਼ਾਲ ਸ਼ਰਮਾ, ਸਰਪੰਚ ਜਸਬੀਰ ਸਿੰਘ ਛਾਬੜਾ, ਸੋਨੀਆ, ਰੀਟਾ ਛਾਬੜਾ, ਐਡਵੋਕੇਟ ਅਸ਼ਿਸ਼ ਛਾਬੜਾ, ਰਾਜਵੀਰ ਕੌਰ ਧਾਲੀਵਾਲ, ਡਾ. ਅਰਵਿੰਦਰ ਛਾਬੜਾ, ਡਾ. ਸ਼ਾਮੀਕਸ਼ਾ ਬਾਂਸਲ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਪ੍ਰੇਸ਼ਾਨ - ਗਿਆਨੀ ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਪੀਰ ਬਾਬਾ ਤਗਾੜੀ ਸ਼ਾਹ ਦਾ ਸਾਲਾਨਾ ਮੇਲਾ 14 ਅਤੇ 15 ਜੂਨ ਨੂੰ
Ad Position 24