13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੀਰ ਬਾਬਾ ਤਗਾੜੀ ਸ਼ਾਹ ਦਾ ਸਾਲਾਨਾ ਮੇਲਾ 14 ਅਤੇ 15 ਜੂਨ ਨੂੰ

Ad Position 21
No active advertisement
ਅਜੀਤ ਡੈਸਕ 10-06-2026
ਸ਼ਾਹਕੋਟ, 9 ਜੂਨ (ਬਾਂਸਲ)- ਸਥਾਨਕ ਮੋਗਾ ਰੋਡ ਸ਼ਾਹਕੋਟ 'ਤੇ ਸਥਿਤ ਸ਼ਹਿਨਸ਼ਾਹ ਪੀਰ ਬਾਬਾ ਤਗਾੜੀ ਸ਼ਾਹ ਦਾ ਸਾਲਾਨਾ ਮੇਲਾ 14 ਅਤੇ 15 ਜੂਨ ਨੂੰ ਦਰਬਾਰ ਦੇ ਮੁੱਖ ਸੇਵਾਦਾਰ ਸਾਂਈਾ ਚੇਤਨ ਸ਼ਾਹ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਈਾ ਚੇਤਨ ਸ਼ਾਹ ਨੇ ਦੱਸਿਆ ਕਿ 14 ਜੂਨ ਦਿਨ ਐਤਵਾਰ ਨੂੰ ਝੰਡੇ ਅਤੇ ਚਾਦਰ ਦੀ ਪਵਿੱਤਰ ਰਸਮ ਸਵੇਰੇ 10 ਵਜੇ ਕੀਤੀ ਜਾਵੇਗੀ¢ ਰਾਤ 8 ਵਜੇ ਮਹਿਫ਼ਲ-ਏ-ਕੱਵਾਲ ਵਿਚ ਵੱਖ ਵੱਖ ਕੱਵਾਲ ਪਾਰਟੀਆਂ ਆਪਣੀ ਪੇਸ਼ਕਾਰੀ ਕਰਨਗੀਆਂ¢ ਇਸੇ ਤਰ੍ਹਾਂ 15 ਜੂਨ ਸਵੇਰੇ 10 ਵਜੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ¢ ਉਨ੍ਹਾਂ ਦੱਸਿਆ ਕਿ ਮੇਲੇ ਵਿਚ ਰਾਮਾ ਅਹਿਤਰਾਮ ਕਾਦਰੀ, ਮੁਸਕਾਨ ਕੁਰੈਸ਼ੀ, ਰੀਤੂ ਮੀਰ, ਗੁਲਸ਼ਨ ਮੀਰ-ਸਾਹਿਲ ਮੀਰ, ਅੰਮਿ੍ਤ ਸਾਬ ਯੂ.ਕੇ., ਮਾਹੀ ਅੰਮਿ੍ਤਸਰ, ਨੂਰ ਸਿੱਧੂ, ਮਾਈਕਲ ਤੇ ਹੋਰ ਬਹੁਤ ਸਾਰੇ ਕਲਾਕਾਰ ਹਾਜ਼ਰੀ ਲਗਾਉਣਗੇ¢ ਉਨ੍ਹਾਂ ਦੱਸਿਆ ਕਿ ਦੋਵੇਂ ਦਿਨ ਬਾਬਾ ਜੀ ਲੰਗਰ ਅਤੁੱਟ ਵਰਤਾਇਆ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਲੋਹੀਆਂ ਦੇ ਲੇਖਕਾਰ ਕੁਲਦੀਪ ਕੁਮਾਰ ਛਾਬੜਾ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/> ਅਗਲੀ ਖ਼ਬਰ ਐੱਮ.ਆਰ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਆਨਲਾਈਨ ਅੰਤਰਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ ਕੈਨੇਡਾ ਕਵੀ ਦਰਬਾਰ 'ਚ ਹਿੱਸਾ...
Ad Position 24