ਸ੍ਰੀ ਗੁਰੂ ਰਵਿਦਾਸ ਚੌਕ 'ਚ ਆਤਮਦਾਹ ਕਰਨ ਦੀ ਕੋਸ਼ਿਸ਼ ਦਾ ਮਾਮਲਾ ਘਰੇਲੂ ਕਲੇਸ਼ ਦਾ ਨਿਕਲਿਆ ਪੁਲਿਸ ਨੇ ਵਿਅਕਤੀ ਨੂੰ ਕਾਬੂ ਕਰਕੇ ਥਾਣੇ ਬਿਠਾਇਆ, ਪਤਨੀ ਨੇ ਉਸ ਖ਼ਿਲਾਫ਼ ਕੀਤੀ ਹੋਈ ਸੀ ਸ਼ਿਕਾਇਤ
ਅਜੀਤ ਡੈਸਕ
12-06-2026
ਜਲਣਸ਼ੀਲ ਪਦਾਰਥ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਰੋਕ ਲਿਆ | ਪੁਲਿਸ ਅਨੁਸਾਰ ਵਿਅਕਤੀ ਨੂੰ ਥਾਣਾ ਭਾਰਗੋ ਕੈਂਪ ਭੇਜ ਦਿੱਤਾ ਗਿਆ ਹੈ | ਮਿਲੀ ਜਾਣਕਾਰੀ ਮੁਤਾਬਕ ਥਾਣੇ ਵਿੱਚ ਸੋਨੂ ਨੇ ਦੱਸਿਆ ਕਿ ਉਹ ਕੋਟ ਸਦੀਕ ਦਾ ਰਹਿਣ ਵਾਲਾ ਹੈ ਤੇ ਉਸ ਨੇ ਮਾਡਲ ਹਾਊਸ ਸਥਿਤ ਰਿਪਨ ਡ੍ਰੀਮ ਹੋਮ ਨਾਮੀ ਪ੍ਰਾਪਰਟੀ ਡੀਲਰ ਤੋਂ ਢਾਈ ਮਰਲੇ ਦਾ ਪਲਾਟ 4 ਲੱਖ ਰੁਪਏ ਵਿੱਚ ਖਰੀਦਿਆ ਸੀ | ਹੁਣ ਜਦੋਂ ਉਹ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਡੀਲਰ ਕੋਲ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਬਿਆਨੇ ਨਾਲ ਸੰਬੰਧਿਤ ਦਸਤਾਵੇਜ਼ ਘਰ ਵਿੱਚ ਨਹੀਂ ਮਿਲ ਰਹੇ | ਇਸ ਲਈ ਡੀਲਰ ਉਸ ਨੂੰ ਉਹ ਦਸਤਾਵੇਜ਼ ਦੇਵੇ ਤਾਂ ਜੋ ਉਹ ਰਜਿਸਟਰੀ ਕਰਵਾ ਸਕੇ | ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦੇ ਪਲਾਟ ਦੀ ਰਜਿਸਟਰੀ ਉਸ ਦੀ ਪਤਨੀ ਦੇ ਨਾਮ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਦਫਤਰ ਤੋਂ ਬਾਹਰ ਕੱਢ ਦਿੱਤਾ ਗਿਆ | ਓਧਰ ਪ੍ਰਾਪਰਟੀ ਡੀਲਰ ਰਿਪਨ ਨੇ ਦੱਸਿਆ ਕਿ ਸੋਨੂੰ ਅੱਤ ਦਰਜੇ ਦਾ ਸ਼ਰਾਬੀ ਤੇ ਜੁਆਰੀ ਕਿਸਮ ਦਾ ਵਿਅਕਤੀ ਹੈ, ਇਸ ਲਈ ਉਸ ਦੀ ਪਤਨੀ ਗੁਲਸ਼ਨ ਕੁਮਾਰੀ ਪਲਾਟ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ ਕਿਉਂਕਿ ਸੋਨੂੰ ਪਲਾਟ ਵੇਚਣਾ ਚਾਹੁੰਦਾ ਸੀ | ਇਸ ਲਈ ਉਹ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕਰ ਰਿਹਾ ਹੈ | ਓਧਰ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰਾਪਰਟੀ ਡੀਲਰ ਨਾਲ ਜਾਇਦਾਦ ਦਾ ਨਹੀਂ ਬਲਕਿ ਘਰੇਲੂ ਕਲੇਸ਼ ਦਾ ਮਾਮਲਾ ਹੈ | ਉਨ੍ਹਾਂ ਦੱਸਿਆ ਕਿ ਸੋਨੂੰ ਖ਼ਿਲਾਫ਼ ਉਸ ਦੀ ਪਤਨੀ ਗੁਲਸ਼ਨ ਕੁਮਾਰੀ ਨੇ ਬੀਤੇ ਦਿਨ ਕੁੱਟਮਾਰ ਕਰਨ ਦੇ ਦੋਸ਼ ਲਾ ਕੇ ਸ਼ਿਕਾਇਤ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਸੋਨੂੰ ਥਾਣੇ 'ਚ ਬਿਠਾਇਆ ਹੋਇਆ ਅਤੇ ਗੁਲਸ਼ਨ ਕੁਮਾਰੀ ਵਲੋਂ ਦਿੱਤੀ ਗਈ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾ ਰਹੀ ਹੈ |
ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੇ ਸੋਨੂੰ ਨੂੰ ਕਾਬੂ ਕਰਕੇ ਲਿਜਾਂਦੇ ਪੁਲਿਸ ਮੁਲਾਜ਼ਮ | ਤਸਵੀਰਾਂ-ਜੀਪੀ ਸਿੰਘ