ਤਾਲਾਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਅਜੀਤ ਡੈਸਕ
13-06-2026
ਜਲੰਧਰ ਛਾਉਣੀ, 12 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਕਮਲ ਬਿਹਾਰ ਬਸ਼ੀਰਪੁਰਾ ਵਿਖੇ ਚੋਰਾਂ ਨੇ ਇੱਕ ਤਾਲਾਬੰਦ ਘਰ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਉਸ ਅੰਦਰੋਂ ਕੀਮਤੀ ਸਾਮਾਂਨ ਚੋਰੀ ਕਰ ਲਿਆ | ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਦੇਸਰਾਜ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਕੁਝ ਦਿਨਾਂ ਲਈ ਬਾਹਰ ਗਿਆ ਹੋਇਆ ਸੀ ਕਿ ਅੱਜ ਜਦੋਂ ਉਸ ਨੇ ਘਰ ਆ ਕੇ ਦੇਖਿਆ ਤਾਂ ਚੋਰ ਘਰ 'ਚ ਖੜ੍ਹੇ ਈ ਰਿਕਸ਼ਾ 'ਚੋਂ ਬੈਟਰੀਆਂ, ਤਾਰ, ਕੰਟਰੋਲਰ, ਸਾਈਕਲ, ਸਿਲੰਡਰ ਤੇ ਪੱਖੇ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਸਨ | ਪੀੜਤ ਵਿਅਕਤੀ ਦੇਸਰਾਜ ਨੇ ਦੱਸਿਆ ਕਿ ਚੋਰੀ ਸੰਬੰਧੀ ਉਹ ਥਾਣਾ ਰਾਮਾ ਮੰਡੀ ਵਿਖੇ ਸ਼ਿਕਇਤ ਦੇਣ ਲਈ ਗਿਆ ਸੀ ਪ੍ਰੰਤੂ ਪੁਲਿਸ ਵਲੋਂ ਅਜੇ ਤੱਕ ਨਾਂ ਤਾਂ ਸ਼ਿਕਾਇਤ ਲਈ ਗਈ ਤੇ ਨਾਂ ਹੀ ਕੋਈ ਕਾਰਵਾਈ ਆਰੰਭ ਕੀਤੀ ਗਈ ਹੈ | ਪੀੜਤ ਵਿਅਕਤੀ ਦੇਸਰਾਜ ਨੇ ਪੁਲਿਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਣ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |