ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਇੰਦਰਾਪੁਰਮ ਦੇ ਤਿੰਨ ਅਲਾਟੀਆਂ ਦੇ ਹੱਕ ਵਿਚ ਫ਼ੈਸਲਾ

Ad Position 21
No active advertisement
ਅਜੀਤ ਡੈਸਕ 13-06-2026
ਇੰਪਰੂਵਮੈਂਟ ਟਰੱਸਟ ਨੂੰ ਦੇਣੀ ਪਏਗੀ 44 ਲੱਖ ਦੀ ਰਕਮ
ਜਲੰਧਰ, 12 ਜੂਨ (ਸ਼ਿਵ)-ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਲੋਂ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਇੰਦਰਾਪੁਰਮ ਦੇ ਤਿੰਨ ਅਲਾਟੀਆਂ ਦੇ ਹੱਕ ਵਿਚ ਫ਼ੈਸਲਾ ਦਿੰਦੇ ਹੋਏ ਇੰਪਰੂਵਮੈਂਟ ਟਰੱਸਟ ਨੂੰ ਇਨ੍ਹਾਂ ਦੀ 44 ਲੱਖ ਦੀ ਅਦਾਇਗੀ ਕਰਨ ਲਈ ਕਿਹਾ ਹੈ | ਟਰੱਸਟ ਉਕਤ ਅਲਾਟੀਆਂ ਨੂੰ ਸਹੂਲਤਾਂ ਵਾਲੇ ਫਲੈਟ ਦੇਣ ਵਿਚ ਅਸਫਲ ਰਿਹਾ ਹੈ ਜਿਸ ਕਰਕੇ ਕਮਿਸ਼ਨ ਨੇ ਅਲਾਟੀਆਂ ਦੇ ਹੱਕ ਵਿਚ ਫ਼ੈਸਲਾ ਦਿੱਤਾ ਹੈ | ਪਹਿਲੇ ਅਲਾਟੀ ਸਤੀਸ਼ ਕੁਮਾਰ ਨੂੰ ਕੰਪਲੈਕਸ ਵਿਚ 15 ਐਫ. ਐਫ. ਫਲੈਟ ਅਲਾਟ ਹੋਇਆ ਸੀ | ਉਨ੍ਹਾਂ ਨੇ 4.43 ਲੱਖ ਰੁਪਏ ਜਮਾਂ ਕਰਵਾਏ ਸੀ ਤੇ ਹੁਣ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ 12ਲੱਖ ਰੁਪਏ ਦੀ ਰਕਮ ਸਤੀਸ਼ ਕੁਮਾਰ ਦੇ ਦਿਹਾਂਤ ਾ ਬਾਅਦ ਉਨ੍ਹਾਂ ਦੇ ਵਾਰਸਾਂ ਨੂੰ ਦਿੱਤੀ ਜਾਵੇਗੀ | ਦੂਜੀ ਅਲਾਟੀ ਅਨੀਤਾ ਜਿਸ ਨੂੰ 3 ਐਫ. ਐਫ. ਫਲੈਟ ਅਲਾਟ ਹੋਇਆ ਸੀ | ਉਨ੍ਹਾਂ ਨੇ 4.37 ਲੱਖ ਰੁਪਏ ਜਮਾਂ ਕਰਵਾਏ ਸਨ | ਉਨ੍ਹਾਂ ਨੂੰ 15 ਲੱਖ ਦੀ ਅਦਾਇਗੀ ਤੇ ਤੀਜੇ ਅਲਾਟੀ ਤੀਰਥ ਗਿੱਲ ਹਨ ਜਿਨ੍ਹਾਂ ਨੂੰ 162 ਜੀ. ਐਫ. ਫਲੈਟ ਅਲਾਟ ਹੋਇਆ ਸੀ | ਉਨ੍ਹਾਂ ਨੇ 3.91 ਲੱਖ ਰੁਪਏ ਜਮਾਂ ਕਰਵਾਏ ਹਨ ਤੇ ਉਨ੍ਹਾਂ ਨੂੰ ਹੁਣ 14 ਲੱਖ ਦੀ ਅਦਾਇਗੀ ਟਰੱਸਟ ਦੇਵੇਗਾ | ਕਮਿਸ਼ਨ ਨੇ ਆਪਣੇ ਫ਼ੈਸਲੇ ਵਿਚ ਟਰੱਸਟ ਨੂੰ ਕਿਹਾ ਹੈ ਕਿ ਉਹ ਤਿੰਨੇ ਅਲਾਟੀਆਂ ਵਲੋਂ ਦਿੱਤੀ ਗਈ ਮੂਲ ਰਕਮ ਨੂੰ 9 ਫ਼ੀਸਦੀ ਵਿਆਜ ਸਮੇਤ 30ਹਜ਼ਾਰ ਮੁਆਵਜ਼ਾ ਤੇ 10ਹਜ਼ਾਰ ਕਾਨੂੰਨੀ ਖ਼ਰਚੇ ਸਮੇਤ 45 ਦਿਨਾਂ ਵਿਚ 44ਲੱਖ ਰੁਪਏ ਦੀ ਰਕਮ ਦੀ ਅਦਾਇਗੀ ਕਰੇ ਤੇ 45 ਦਿਨਾਂ ਵਿਚ ਅਦਾਇਗੀ ਕਰਨ ਵਿਚ ਅਸਫਲ ਰਹਿਣ 'ਤੇ ਇਹ 12 ਫ਼ੀਸਦੀ ਵਿਆਜ ਨਾਲ ਰਕਮ ਦੀ ਅਦਾਇਗੀ ਕਰਨੀ ਪਵੇਗੀ | ਟਰੱਸਟ ਦੀਆਂ ਤਿੰਨ ਸਕੀਮਾਂ ਦੇ 450 ਅਲਾਟੀਆਂ ਦੇ ਹੱਕ ਵਿਚ ਫ਼ੈਸਲੇ ਆ ਚੁੱਕੇ ਹਨ ਤੇ ਟਰੱਸਟ ਨੇ ਅਲਾਟੀਆਂ ਦਾ ਕਰੀਬ 85 ਕਰੋੜ ਰੁਪਏ ਦੇਣਾ ਹੈ ਜਿਸ 'ਤੇ ਹਰ ਸਾਲ ਕਰੋੜਾਂ ਰੁਪਏ ਦੇ ਵਿਆਜ ਦੀ ਅਦਾਇਗੀ ਟਰੱਸਟ ਨੂੰ ਕਰਨੀ ਪੈਂਦੀ ਹੈ | ਦਰਸ਼ਨ ਸਿੰਘ ਅਹੂਜਾ ਨੇ ਅਲਾਟੀਆਂ ਦੀ ਅਦਾਇਗੀ ਜਲਦੀ ਕਰਨ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਤਹਿਬਾਜ਼ਾਰੀ ਵਿਭਾਗ ਨੇ ਰਾਮਾ ਮੰਡੀ 'ਚ ਕੀਤੀ ਕਾਰਵਾਈ ਅਗਲੀ ਖ਼ਬਰ ਨਾਗਰਾ 'ਚ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਬੱਚਾ ਗੰਭੀਰ ਜ਼ਖ਼ਮੀ, ਚਾਲਕ ਫ਼ਰਾਰ
Ad Position 24
No active advertisement