ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤਹਿਬਾਜ਼ਾਰੀ ਵਿਭਾਗ ਨੇ ਰਾਮਾ ਮੰਡੀ 'ਚ ਕੀਤੀ ਕਾਰਵਾਈ

Ad Position 21
No active advertisement
ਅਜੀਤ ਡੈਸਕ 13-06-2026
ਜਲੰਧਰ ਛਾਉਣੀ, 12 ਜੂਨ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਰਾਮਾ ਮੰਡੀ ਮਾਰਕੀਟ 'ਚ ਬੀਤੇ ਕਾਫੀ ਸਮੇਂ ਤੋਂ ਵਾਹਨ ਚਾਲਕਾਂ ਲਈ ਵਾਹਨ ਪਾਰਕ ਕਰਨ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਨਜਾਇਜ਼ ਰੇਹੜੀਆਂ ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਅੱਜ ਤਹਿਬਜ਼ਾਰੀ ਵਿਭਾਗ ਦੀ ਟੀਮ ਵੱਲੋਂ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ 'ਚ ਕਾਰਵਾਈ ਕੀਤੀ ਗਈ. ਇਸ ਦੌਰਾਨ ਤਹਿਬਜ਼ਾਰੀ ਵਿਭਾਗ ਦੀ ਟੀਮ ਨੇ ਰਾਮਾ ਮੰਡੀ ਮਾਰਕੀਟ ਦੇ ਦੋਵੇਂ ਪਾਸੇ ਲੱਗੀਆਂ ਹੋਈਆਂ ਨਜਾਇਜ਼ ਰੇਹੜੀਆਂ ਅਤੇ ਫੜੀਆਂ ਨੂੰ ਹਟਾਉਂਦੇ ਹੋਏ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਇਸ ਦੌਰਾਨ ਹੀ ਟੀਮ ਨੇ ਰਾਮਾ ਮੰਡੀ ਮਾਰਕੀਟ ਦੇ ਦੋਵੇਂ ਪਾਸੇ ਲਾਈਆਂ ਗਈਆਂ ਨਜਾਇਜ਼ ਫਲੈਕਸਾਂ ਅਤੇ ਬੋਰਡਾਂ ਨੂੰ ਵੀ ਉਤਾਰ ਦਿੱਤਾ. ਇਸ ਸਬੰਧੀ ਗੱਲਬਾਤ ਕਰਦੇ ਹੋਏ ਤਹਿ ਬਜਾਰੀ ਵਿਭਾਗ ਦੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕਾਫੀ ਸਮੇਂ ਤੋਂ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਰਾਮਾ ਮੰਡੀ ਮਾਰਕੀਟ 'ਚ ਨਾਜਾਇਜ਼ ਰੇਹੜੀਆਂ ਅਤੇ ਫੜੀਆਂ ਲੱਗਣ ਕਾਰਨ ਉਨ੍ਹਾਂ ਨੂੰ ਵਾਹਨ ਪਾਰਕ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ ਹੈ ਤੇ ਇਸ ਦੌਰਾਨ ਹੀ ਗਸ਼ਤ ਕਰਨ ਵਾਲੀ ਪੁਲਿਸ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਕੱਟ ਰਹੀ ਹੈ ਜਿਸ ਦੇ ਆਧਾਰ 'ਤੇ ਵਾਹਨ ਚਾਲਕਾਂ ਨੂੰ ਸਹੂਲਤ ਦੇਣ ਦੇ ਮੰਤਵ ਨਾਲ ਅੱਜ ਰਾਮਾ ਮੰਡੀ ਮਾਰਕੀਟ 'ਚ ਸੜਕ ਕਿਨਾਰੇ ਲੱਗੀਆਂ ਹੋਈਆਂ ਸਾਰੀਆਂ ਹੀ ਨਜਾਇਜ਼ ਰੇੜੀਆਂ ਅਤੇ ਫੜੀਆਂ ਨੂੰ ਹਟਾ ਦਿੱਤਾ ਗਿਆ ਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਦੁਬਾਰਾ ਇਹਨਾਂ ਰੇੜੀਆਂ ਨੂੰ ਸੜਕ ਕਿਨਾਰੇ ਲਾਉਣਗੇ ਤਾਂ ਉਨ੍ਹਾਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ. ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਇਸ ਤਰ੍ਹਾਂ ਹੀ ਜਾਰੀ ਰਹੇਗੀ ਤੇ ਤਹਿ ਬਜ਼ਾਰੀ ਵਿਭਾਗ ਦੀ ਟੀਮ ਵੱਲੋਂ ਕਿਸੇ ਨੂੰ ਵੀ ਸੜਕ ਕਿਨਾਰੇ ਰੇੜੀਆਂ ਅਤੇ ਫੜੀਆਂ ਲਾਉਣ ਨਹੀਂ ਦਿੱਤੀਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਹਾਈਵੇ 'ਤੇ ਕੱਚੀ ਸਰਵਿਸ ਰੋਡ ਹੋਣ ਕਰਕੇ ਲੋਕ ਰਹੇ ਪ੍ਰੇਸ਼ਾਨ, ਲੱਗਾ ਲੰਬਾ ਜਾਮ <br/> ਅਗਲੀ ਖ਼ਬਰ ਇੰਦਰਾਪੁਰਮ ਦੇ ਤਿੰਨ ਅਲਾਟੀਆਂ ਦੇ ਹੱਕ ਵਿਚ ਫ਼ੈਸਲਾ
Ad Position 24
No active advertisement