ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਹਾਈਵੇ 'ਤੇ ਕੱਚੀ ਸਰਵਿਸ ਰੋਡ ਹੋਣ ਕਰਕੇ ਲੋਕ ਰਹੇ ਪ੍ਰੇਸ਼ਾਨ, ਲੱਗਾ ਲੰਬਾ ਜਾਮ <br/>

Ad Position 21
No active advertisement
ਅਜੀਤ ਡੈਸਕ 13-06-2026
ਜਲੰਧਰ, 12 ਜੂਨ (ਸ਼ਿਵ)-ਜਿੱਥੇ ਸ਼ਹਿਰ ਵਿੱਚ ਪਾਣੀ ਭਰਨ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਨਾ ਕਰਨਾ ਪਿਆ ਉੱਥੇ ਅੱਜ ਵੀ ਜਲੰਧਰੋਂ ਲੰਘਦੇ ਹਾਈਵੇ ਤੇ ਸਰਵਿਸ ਰੋਡ ਦੇ ਕਈ ਜਗ੍ਹਾ ਕੱਚੇ ਹੋਣ ਕਰਕੇ ਲੰਘਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸਰਵਿਸ ਰੋਡ ਤੇ ਸਰਫੇਸ ਵਾਟਰ ਪ੍ਰੋਜੈਕਟ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਜਿਸ ਕਰਕੇ ਜਿਆਦਾਤਰ ਸਰਵਿਸ ਰੋਡ ਤੋੜੀ ਹੋਈ ਹੈ ਤੇ ਪਾਣੀ ਭਰਨ ਕਰਕੇ ਇਹ ਸੜਕ ਦਾ ਰਸਤਾ ਵੀ ਜ਼ਿਆਦਾ ਖਰਾਬ ਹੋ ਗਿਆ ਹੈ | ਇੱਕ ਜਾਣਕਾਰੀ ਮੁਤਾਬਿਕ ਲੰਬਾ ਪਿੰਡ ਚੌਂਕ ਤੋਂ ਲੈ ਕੇ ਅੱਗੇ ਕਾਫੀ ਰਸਤੇ ਤੱਕ ਸਰਵਿਸ ਰੋਡ ਤੇ ਹੀ ਜਾਮ ਲੱਗੇ ਹੋਏ ਸਨ ਕਈ ਲੋਕਾਂ ਨੂੰ ਇਸ ਜਾਮ ਤੋਂ ਲੰਘਣ ਲਈ ਕਾਫੀ ਇੰਤਜ਼ਾਰ ਕਰਨਾ ਪਿਆ | ਮੇਅਰ ਵਨੀਤ ਧੀਰ ਹਾਈਵੇ ਦੇ ਅਧਿਕਾਰੀਆਂ ਕੋਲ ਕਈ ਵਾਰ ਸਰਵਿਸ ਰੋਡ ਨੂੰ ਠੀਕ ਕਰਵਾਉਣ ਦੀ ਹਦਾਇਤਾਂ ਦੇ ਚੁੱਕੇ ਹਨ ਪਰ ਹਾਈਵੇ ਵੱਲੋਂ ਸਰਵਿਸ ਰੋਡ ਦੀ ਮੁਰੰਮਤ ਦਾ ਕੰਮ ਕਾਫੀ ਦੇਰੀ ਨਾਲ ਕੀਤਾ ਜਾਂਦਾ ਰਿਹਾ ਜਦ ਕਿ ਸਰਵਿਸ ਵਾਟਰ ਪ੍ਰੋਜੈਕਟ ਦੀਆਂ ਪਾਈਪਾਂ ਪਾਉਣ ਤੋਂ ਬਾਅਦ ਸਰਵਿਸ ਰੋਡ ਨੂੰ ਦੁਬਾਰਾ ਤੋੜ ਦਿੱਤਾ ਗਿਆ ਹੈ ਜਿਸ ਕਰਕੇ ਇਨਾਂ ਬਰਸਾਤਾਂ ਵਿੱਚ ਵੀ ਸੜਕਾਂ 'ਤੇ ਜਲਦੀ ਨਾ ਹੋਣ ਕਰਕੇ ਲੋਕਾਂ ਨੂੰ ਹੋਰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ |

Ad Position 22
No active advertisement
ਪਿਛਲੀ ਖ਼ਬਰ ਸਾਫਟਵੇਅਰ ਨੂੰ ਲੈ ਕੇ ਕਈ ਲੋਕਾਂ ਦੇ ਫਸੇ ਚਾਲਾਨ ਅਗਲੀ ਖ਼ਬਰ ਤਹਿਬਾਜ਼ਾਰੀ ਵਿਭਾਗ ਨੇ ਰਾਮਾ ਮੰਡੀ 'ਚ ਕੀਤੀ ਕਾਰਵਾਈ
Ad Position 24
No active advertisement