ਲੋਹੀਆਂ ਖਾਸ, (ਜਲੰਧਰ) 12 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪਾਵਰਕਾਮ ਸਬ ਡਵੀਜਨ ਲੋਹੀਆਂ ਖਾਸ ਦੇ ਬਿਜਲੀ ਮੁਲਾਜ਼ਮ ਉਂਕਾਰ ਸਿੰਘ (30) ਪੁੱਤਰ ਪਰਮਜੀਤ ਸਿੰਘ ਵਾਸੀ ਰਾਮਪੁਰ ਜਗੀਰ, ਜਿਲ੍ਹਾ ਕਪੂਰਥਲਾ ਦੀ ਕਰੰਟ ਲੱਗਣ ਨਾਲ ਮÏਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਰੋਸ ਵਜੋਂ ਪਰਿਵਾਰ ਨੇ ਮਿ੍ਤਕ ਮੁਲਾਜਮ ਦੀ ਲਾਸ਼ ਨੂੰ ਬਿਜਲੀ ਦਫ਼ਤਰ ਲੋਹੀਆਂ ਖਾਸ ਮੂਹਰੇ ਰੱਖ ਕੇ ਸ਼ਾਮ 6 ਵਜੇ ਤੋਂ ਧਰਨਾ ਲਗਾ ਦਿੱਤਾ ਜੋ ਦੇਰ ਰਾਤ 9 ਵਜੇ ਤੱਕ ਜਾਰੀ ਰਿਹਾ | ਧਰਨੇ ਮੌਕੇ ਗੱਲਬਾਤ ਕਰਦਿਆਂ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਮੇਰਾ ਇਕਲੌਤਾ ਪੁੱਤਰ ਉਂਕਾਰ ਸਿੰਘ ਜੋ ਬਿਜਲੀ ਵਿਭਗ ਵਿੱਚ ਪਹਿਲਾਂ ਕੱਚਾ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਉਹ ਪੱਕਾ ਹੋਇਆ ਸੀ, ਅੱਜ ਰੋਜਾਨਾਂ ਦੀ ਤਰ੍ਹਾਂ ਆਪਣੀ ਡਿਊਟੀ 'ਤੇ ਗਿਆ ਸੀ | ਉਨ੍ਹਾਂ ਕਿਹਾ ਕਿ ਰਾਤ ਹਨੇਰੀ ਤੁਫਾਨ ਆਉਣ ਕਾਰਨ ਬਿਜਲੀ ਦੇ ਖੰਭੇ ਅਤੇ ਟਰਾਂਸਫ਼ਾਰਮਰ ਆਦਿ ਦਾ ਬਹੁਤ ਨੁਕਸਾਨ ਹੋਇਆ ਸੀ ਜਿਸ ਦੌਰਾਨ ਉਹ ਆਪਣੇ ਫੀਲਡ ਵਿੱਚ ਜਿਥੇ ਜਿਥੇ ਉਸਨੂੰ ਵਿਭਾਗ ਨੇ ਭੇਜਿਆ ਉਥੇ ੳਥੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ | ਉਨ੍ਹਾਂ ਕਿਹਾ ਕਿ ਮੇਰਾ ਬੇਟਾ ਉਂਕਾਰ ਸਿੰਘ ਬਿਜਲੀ ਠੀਕ ਕਰਨ ਲਈ ਖੰਭੇ ਉਪਰ ਚੜਿ੍ਹਆ ਹੋਇਆ ਸੀ, ਪਰ ਇਸ ਦÏਰਾਨ ਬਿਜਲੀ ਲਾਈਨ ਬੰਦ ਹੋਣ ਦੇ ਬਾਵਜੂਦ ਕੰਮ ਦÏਰਾਨ ਅਚਾਨਕ ਬਿਜਲੀ ਚਾਲੂ ਕਰ ਦਿੱਤੀ ਗਈ, ਜਿਸ ਕਾਰਨ ਨÏਜਵਾਨ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮÏਤ ਹੋ ਗਈ | ਉਨ੍ਹਾਂ ਦੋਸ਼ ਲਾਇਆ ਕਿ ਅਸੀਂ ਉਂਕਾਰ ਸਿੰਘ ਦੀ ਮਿ੍ਤਕ ਦੇਹ ਆਪਣੇ ਘਰ ਲੈ ਗਏ ਸੀ, ਪਰ ਉਥੇ ਕੁਝ ਕਰਮਚਾਰੀ ਗਏ ਜੋ ਇਹ ਕਹਿ ਰਹੇ ਸਨ ਕਿ ਉਂਕਾਰ ਸਿੰਘ ਦੀ ਤਾਂ ਇਥੇ ਡਿਊਟੀ ਨਹੀਂ ਲਗਾਈ ਗਈ ਸੀ, ਜਿਸ 'ਤੇ ਪਰਿਵਾਰ ਦਾ ਗੁੱਸਾ ਫੱਟਿਆ ਅਤੇ ਉਨ੍ਹਾਂ ਉਂਕਾਰ ਸਿੰਘ ਦੀ ਮਿ੍ਤਕ ਦੇਹ ਨੂੰ ਬਿਜਲੀ ਦਫ਼ਤਰ ਲੋਹੀਆਂ ਖਾਸ ਮੂਹਰੇ ਰੱਖ ਕੇ ਧਰਨਾ ਲਗਾ ਦਿੱਤਾ | ਉਧਰ ਜਿਥੇ ਪਰਿਵਾਰ ਨੇ ਬਿਜਲੀ ਵਿਭਾਗ 'ਤੇ ਅਣਗਹਿਲੀ ਵਰਤਣ ਦੇ ਇਲਜ਼ਾਮ ਲਾਏ ਹਨ¢ਉਥੇ ਹੋਰ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਸਮੇਤ ਹੋਰ ਜਥੇਬੰਦੀਆਂ ਨੇ ਵੀ ਸਹਿਯੋਗ ਕਰਦੇ ਹੋਏ ਧਰਨੇ 'ਚ ਬੈਠ ਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ | ਇਸ ਧਰਨੇ ਮੌਕੇ ਪੁੱਜੇ ਵਿਭਾਗ ਦੇ ਐਕਸੀਅਨ ਇੰਰਦਜੀਤ ਸਿੰਘ ਅਤੇ ਐੱਸ.ਡੀ.ਓ. ਸ਼੍ਰੀ ਰਾਮ ਨੇ ਧਰਨਾ ਦੇ ਰਹੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦੁਆਇਆ ਕਿ ਵਿਭਾਗ ਮਿ੍ਤਕ ਮੁਲਾਜ਼ਮ ਉਂਕਾਰ ਸਿੰਘ ਨੂੰ 25 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦੇਵੇਗਾ ਅਤੇ ਜਾਂਚ ਤੋਂ ਬਾਅਦ ਦੋਸ਼ੀ ਪਾਏ ਗਏ ਲੋਕਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ | ਦੱਸਣਯੋਗ ਹੈ ਕਿ ਉਂਕਾਰ ਸਿੰਘ (30) ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਅਜੇ ਕੁਵਾਰਾ ਸੀ |