ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੰਜਾਬ ਸਰਕਾਰ ਨੇ 'ਗੁਰਦੇਵ ਸਿੰਘ ਪਿੱਪਲੀ' ਨੂੰ ਰਾਇ ਸਿੱਖ ਵੈੱਲਫੇਅਰ ਬੋਰਡ ਜਲੰਧਰ ਦਾ ਚੇਅਰਮੈਨ ਬਣਾਇਆ

Ad Position 21
No active advertisement
ਅਜੀਤ ਡੈਸਕ 13-06-2026
ਲੋਹੀਆਂ ਖਾਸ, 12 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 'ਰਾਇ ਸਿੱਖ ਵੈਲਫੇਅਰ ਬੋਰਡ' ਦਾ ਗਠਨ ਕੀਤਾ ਗਿਆ ਹੈ | ਪੰਜਾਬ ਸਰਕਾਰ ਵੱਲੋਂ ਸੀਨੀਅਰ ਆਪ ਆਗੂ ਅਤੇ ਪਿੰਡ ਚੱਕ ਪਿੱਪਲੀ ਦੇ ਮੌਜੂਦਾ ਸਰਪੰਚ ਗੁਰਦੇਵ ਸਿੰਘ ਪਿੱਪਲੀ ਨੂੰ 'ਰਾਇ ਸਿੱਖ ਵੈਲਫੇਅਰ ਬੋਰਡ ਜਿਲ੍ਹਾ ਜਲੰਧਰ' ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਲਈ ਚੇਅਰਮੈਨ ਗੁਰਦੇਵ ਸਿੰਘ ਪਿੱਪਲੀ ਨੂੰ ਚੁਫੇਰਿਓਾ ਵਧਾਈਆਂ ਮਿਲ ਰਹੀਆਂ ਹਨ | ਵਧਾਈਆਂ ਦੇਣ ਵਾਲਿਆਂ ਅਤੇ ਸਵਾਗਤ ਕਰਨ ਵਾਲਿਆਂ 'ਚ ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸੰਗਠਨ ਇੰਚਾਰਜ ਅਤੇ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ, ਗੁਰਜੋਤ ਸਿੰਘ, ਦੀਪ ਬੱਲ, ਬਲਜੀਤ ਸਿੰਘ ਬਾਊਪੁਰ, ਸਲਿੰਦਰਪਾਲ ਸਿੰਘ ਸਟੂਡੀਓ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਸੋਮ ਨਾਥ, ਕੌਂਸਲਰ ਆਗੂ ਡਾ. ਵਿਜੈ ਕੁਮਾਰ, ਕੌਂਸਲਰ ਆਗੂ ਲੈਹਿੰਬਰ ਸਿੰਘ ਭੱਟੀ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਕੌਂਸਲਰ ਆਗੂ ਰਣਜੀਤ ਸਿੰਘ ਜੀਤੀ ਕੰਗ, ਸਾ. ਪ੍ਰਧਾਨ, ਸ਼ਬਾਜ਼ ਸਿੰਘ ਥਿੰਦ, ਸਾ. ਕੌਂਸਲਰ ਆਗੂ ਸੁਖਵਿੰਦਰ ਸਿੰਘ ਥਿੰਦ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਮਰੋਕ ਬਾਗਵਾਲੇ, ਮੋਤੀ ਕਾਲੀਆ ਸਮੇਤ ਵੱਡੀ ਗਿਣਤੀ 'ਚ ਆਪ ਵਰਕਰ ਸ਼ਾਮਿਲ ਹਨ | ਚੇਅਰਮੈਨ ਗੁਰਦੇਵ ਸਿੰਘ ਪਿੱਪਲੀ ਨੇ ਆਪ ਦੀ ਸੀਨੀਅਰ ਲੀਡਰਸ਼ਿਪ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ, ਮੀਂਹ ਤੇ ਤੂਫ਼ਾਨ ਝੱਖੜ ਨੇ ਤਹਿਸ ਨਹਿਸ ਕੀਤਾ ਆਲਾ ਦੁਆਲਾ ਅਗਲੀ ਖ਼ਬਰ ਲੋਹੀਆਂ ਪਾਵਰਕਾਮ ਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
Ad Position 24
No active advertisement