ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਹਨੇਰੀ, ਮੀਂਹ ਤੇ ਤੂਫ਼ਾਨ ਝੱਖੜ ਨੇ ਤਹਿਸ ਨਹਿਸ ਕੀਤਾ ਆਲਾ ਦੁਆਲਾ

Ad Position 21
No active advertisement
ਅਜੀਤ ਡੈਸਕ 13-06-2026
ਲੋਹੀਆਂ ਖਾਸ, 12 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੰਘੀ ਦੇਰ ਸ਼ਾਮ ਤੋਂ ਰਾਤ ਤੱਕ ਆਈ ਤੇਜ ਹਨੇਰੀ, ਮੋਹਲੇਧਾਰ ਮੀਂਹ ਅਤੇ ਤੂਫ਼ਾਨ ਝੱਖੜ ਨੇ ਲੋਹੀਆਂ ਅਤੇ ਆਸਪਾਸ ਦੇ ਇਲਾਕੇ 'ਚ ਕਈ ਤਰ੍ਹਾਂ ਦਾ ਨੁਕਸਾਨ ਕੀਤਾ | ਇਸ ਝੱਖੜ ਨੇ ਜਿੱਥੇ ਕਈ ਵੱਡੇ ਦਰੱਖਤ, ਸ਼ੈੱਡ, ਟੀਨ ਦੀਆਂ ਛੱਤਾਂ, ਬਿਜਲੀ ਦੇ ਖੰਬੇ, ਦੁਕਾਨਾਂ ਦੇ ਬੋਰਡ ਆਦਿ ਦੀ ਭਾਰੀ ਤਬਾਹੀ ਮਚਾਈ ਹੈ, ਉਥੇ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਤੇ ਸਬਜੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ | ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਵਗ ਰਹੀ ਲੋਅ ਤੋਂ ਭਾਵੇਂ ਇਸ ਮੋਹਲੇਧਾਰ ਮੀਂਹ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ, ਪਰ ਇਸ ਮੀਂਹ ਤੋਂ ਪਹਿਲਾਂ ਆਈ ਤੇਜ ਹਨੇਰੀ ਅਤੇ ਤੂਫ਼ਾਨ ਝੱਖੜ ਨੇ ਨੁਕਸਾਨ ਵੱਧ ਕੀਤਾ ਦੱਸਿਆ ਜਾਂਦਾ ਹੈ | ਇਲਾਕੇ ਦੇ ਪਿੰਡ ਸਿੱਧੂਪੁਰ, ਨਵਾਂ ਪਿੰਡ ਖਾਲੇਵਾਲ, ਨਵਾਂ ਪਿੰਡ ਦੋਨੇਵਾਲ, ਫੁੱਲ, ਘੁੱਦੂਵਾਲ, ਟੁਰਨਾ, ਅਲੀਵਾਲ, ਕੰਗ ਖੁਰਦ, ਕੰਗ ਕਲਾਂ, ਕੋਟਲੀ ਕੰਬੋਜ, ਮੁਰਾਜਵਾਲਾ, ਜਲਾਲਪੁਰ ਕਲਾਂ, ਜਲਾਲਪੁਰ ਖੁਰਦ, ਗੱਟਾ ਮੁੰਡੀ ਕਾਸੂ, ਗੱਟੀ ਰਾਏਪੁਰ, ਗੱਟੀ ਪੀਰ ਬਖਸ਼, ਜਾਣੀਆਂ, ਮੁੰਡੀ ਚੋਹਲੀਆਂ, ਨੱਲ੍ਹ, ਵਾੜਾ ਜੋਧ ਸਿੰਘ, ਨਸੀਰ ਪੁਰ, ਮੰਡਾਲਾ, ਗਿੱਦੜ ਪਿੰਡੀ, ਕਾਲੂ ਮੁੰਡੀ, ਕੁਤਬੀਵਾਲ, ਯੂਸਫ਼ਪੁਰ ਦਾਰੇਵਾਲ, ਬਸਤੀ ਬੰਨ ਦਾਰੇਵਾਲ, ਆਲੇਵਾਲ ਸਮੇਤ ਸਾਰੇ ਪਿੰਡਾਂ ਤੋਂ ਕਈ ਤਰ੍ਹਾਂ ਦੇ ਨੁਕਸਾਨ ਦੀਆਂ ਖਬਰਾਂ ਹਨ | ਇਲਾਕੇ 'ਚ ਵੱਡੇ ਦਰੱਖਤ ਡਿੱਗਣ ਨਾਲ ਕਈ ਸੜਕਾਂ ਕਈ ਘੰਟੇ ਜਾਮ ਰਹੀਆਂ |
Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਜੰਗ ਖ਼ਤਮ ਹੋਈ, ਸਮਝੌਤਾ ਜਲਦੀ-ਟਰੰਪ ਅਗਲੀ ਖ਼ਬਰ ਪੰਜਾਬ ਸਰਕਾਰ ਨੇ 'ਗੁਰਦੇਵ ਸਿੰਘ ਪਿੱਪਲੀ' ਨੂੰ ਰਾਇ ਸਿੱਖ ਵੈੱਲਫੇਅਰ ਬੋਰਡ ਜਲੰਧਰ ਦਾ ਚੇਅਰਮੈਨ ਬਣਾਇਆ
Ad Position 24
No active advertisement