01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਝੋਨੇ ਦੀ ਲਵਾਈ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 14-06-2026

ਲਾਂਬੜਾ, 13 ਜੂਨ (ਗੁਰਮੇਲ ਸਿੰਘ)-ਪੰਜਾਬ ਸਰਕਾਰ ਝੋਨੇ ਦੀ ਲਵਾਈ ਨਿਰਧਾਰਤ ਸਮਾਂ ਸਾਰਣੀ ਜਾਰੀ ਕੀਤੇ ਜਾਣ ਤੋਂ ਬਾਅਦ ਜਲੰਧਰ ਜ਼ਿਲ੍ਹੇ ਸਮੇਤ ਦੁਆਬਾ ਖੇਤਰ ਚੇ ਝੋਨੇ ਦੀ ਲਵਾਈ ਦਾ ਕੰਮ ਪੂਰੇ ਜੋਰਾਂ ਤੇ ਸ਼ੁਰੂ ਹੋ ਗਿਆ ਹੈ¢ ਖੇਤਾਂ 'ਚ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸਵੇਰ ਤੋਂ ਸ਼ਾਮ ਤੱਕ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ¢ ਲਾਂਬੜਾ ਅਤੇ ਆਸ ਪਾਸ ਦੇ ਪਿੰਡਾਂ ਚ ਵੱਡੀ ਗਿਣਤੀ ਚੇ ਕਿਸਾਨ ਆਪਣੇ ਖੇਤਾਂ ਝੋਨਾ ਲਾਉਣ ਚੇ ਰੁਜੇ ਹੋਏ ਹਨ¢ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਜਲੰਧਰ ਜ਼ਿਲ੍ਹੇ 'ਚ ਹਰ ਸਾਲ ਕਰੀਬ 1.65 ਤੋ 1.75 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਆਉਂਦਾ ਹੈ¢ ਪਿਛਲੇ ਸਾਲ ਜ਼ਿਲੇ ਵਿੱਚ ਲਗਭਗ ਇੱਕ ਪੁਆਇੰਟ 1.70 ਲੱਖ ਹੈਕਟੇਅਰ ਰਕਬੇ ਚੇ ਝੋਨੇ ਦੀ ਕਾਸਟ ਕੀਤੀ ਗਈ ਸੀ¢ ਜਦਕਿ ਇਸ ਸਾਲ ਵੀ ਕਰੀਬ 1.70 ਲੱਖ ਹੈਕਰ ਰਕਬੇ ਚੇ ਝੋਨਾ ਲਾਏ ਜਾਣ ਦਾ ਅਨੁਮਾਨ ਹੈ¢ ਜਲੰਧਰ ਪੰਜਾਬ ਦੇ ਉਨਾਂ ਪ੍ਰਮੁੱਖ ਜਿਲ੍ਹਆਂ ਚੋ ਇੱਕ ਹੈ¢ ਜਿੱਥੇ ਝੋਨੇ ਦੀ ਵੱਡੇ ਪੱਧਰ ਤੇ ਕਾਸਤ ਹੁੰਦੀ ਹੈ ¢ਕਿਸਾਨਾਂ ਨੂੰ ਸਿੰਚਾਈ ਲਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਇਸੇ ਲਈ ਪੰਜਾਬ ਸਰਕਾਰ ਵੱਲੋਂ ਖੇਤੀ ਮੋਟਰਾਂ ਲਈ ਰੋਜ਼ਾਨਾ ਘੱਟੋ ਘੱਟ 8 ਘੰਟੇ ਬਿਜਲੀ ਸਪਲਾਈ ਦੇਣ ਦੇ ਪ੍ਰਬੰਧ ਕੀਤੇ ਗਏ ਹਨ¢ ਇਸ ਤੋਂ ਇਲਾਵਾ ਸਿੰਚਾਈ ਵਿਭਾਗ ਵੱਲੋਂ ਨਹਿਰਾਂ ਅਤੇ ਰਜਵਾਹਿਆਂ ਵਿੱਚ ਵੀ ਪਾਣੀ ਛੱਡਿਆ ਗਿਆ ਹੈ ਤਾਂ ਜੋ ਟਿਊਬਲਾਂ ਤੇ ਨਿਰਭਰਤਾ ਘਟੇ ਅਤੇ ਕਿਸਾਨਾਂ ਨੂੰ ਲੁੜੀਂਦਾ ਪਾਣੀ ਸਮੇਂ ਸਿਰ ਮਿਲ ਸਕੇ ¢ ਖੇਤੀ ਮਾਹਿਰ ਅਕਸਰ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਪਾਣੀ ਦੀ ਬਚਤ ਲਈ ਵਿਗਿਆਨਿਕ ਤਕਰੀਕਿਆਂ ਨੂੰ ਅਪਣਾਉਣ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਝੋਨੇ ਦੀਆਂ ਕਿਸਮਾਂ ਦੀ ਬਜਾਈ ਅਤੇ ਲਵਾਈ ਕਰਨ ਸਮੇਂ ਸਿਰ ਲਵਾਈ ਅਤੇ ਉਚਿਤ ਸਚਾਈ ਨਾਲ ਝੋਨੇ ਦੀ ਫਸਲ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ¢

Ad Position 22
No active advertisement
ਪਿਛਲੀ ਖ਼ਬਰ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ ਗੁਰਦੁਆਰਾ ਦੀਵਾਨ ਅਸਥਾਨ ਦਾ ਗੁਰਮਤਿ ਕੈਂਪ <br/> ਅਗਲੀ ਖ਼ਬਰ ਆਊਟਸੋਰਸ ਕਾਮੇ 16 ਨੂੰ ਹੜਤਾਲ ਤੇ 17 ਨੂੰ ਪਟਿਆਲਾ ਵਿਖੇ ਦੇਣਗੇ ਪੱਕਾ ਧਰਨਾ
Ad Position 24