01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ ਗੁਰਦੁਆਰਾ ਦੀਵਾਨ ਅਸਥਾਨ ਦਾ ਗੁਰਮਤਿ ਕੈਂਪ <br/>

Ad Position 21
No active advertisement
ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ ਦੇ ਨਾਲ ਪ੍ਰਬੰਧਕ | ਤਸਵੀਰ : ਮੁਨੀਸ਼ <br/> 14-06-2026
ਜਲੰਧਰ, 13 ਜੂਨ (ਐੱਮ. ਐੱਸ. ਲੋਹੀਆ) - ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ ਵਿਖੇ 1 ਜੂਨ ਤੋਂ 13 ਜੂਨ ਤੱਕ ਲਗਾਏ ਗਏ ਗੁਰਮਤਿ ਕੈਂਪ ਚੜ੍ਹਦੀਕਲਾ ਨਾਲ ਸੰਪੂਰਨ ਹੋ ਗਏ ਹਨ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਇਹ ਕੈਂਪ ਨੌਜਵਾਨ ਸਭਾ ਗੁਰਦੁਆਰਾ ਦੀਵਾਨ ਅਸਥਾਨ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ, ਜਿਸ 'ਚ 140 ਦੇ ਕਰੀਬ ਬੱਚਿਆਂ ਨੇ ਦਸਤਾਰ, ਹਰਮੋਨੀਅਮ, ਤਬਲਾ ਅਤੇ ਗੁਰਸਿੱਖੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕੀਤੀ | ਗੁਰ ਇਤਿਹਾਸ ਦੀ ਜਾਣਕਾਰੀ ਦੇਣ 'ਚ ਸਿੱਖ ਪ੍ਰਚਾਰਕਾਂ ਭਾਈ ਰਣਜੀਤ ਸਿੰਘ (ਜਲੰਧਰ ਵਾਲੇ), ਬੀਬੀ ਜਸਜੀਤ ਕੌਰ ਅਤੇ ਭਾਈ ਸੁਖਜੀਤ ਸਿੰਘ (ਕਪੂਰਥਲਾ ਵਾਲਿਆਂ) ਨੇ ਅਹਿਮ ਭੂਮਿਕਾ ਨਿਭਾਈ | ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਤਬਲਾ ਅਤੇ ਹਰਮੋਨੀਅਮ ਸਿਖਲਾਈ ਦੀ ਸੇਵਾ ਨਿਭਾਈ | ਨੌਜਵਾਨ ਸਭਾ ਦੇ ਮੇਂਬਰਾਂ ਨੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਅਤੇ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰਹਿਣ, ਵੱਧ ਤੋਂ ਵੱਧ ਪੜ੍ਹਾਈ ਕਰਨ, ਆਪਣੇ ਮਾਪਿਆਂ ਪ੍ਰਤੀ ਸਤਿਕਾਰ, ਗੁਰੂ ਘਰਾਂ 'ਚ ਸ਼ਰਧਾ ਭਾਵਨਾ ਨਾਲ ਸੇਵਾ ਕਰਨ ਅਤੇ ਮਾਂ ਬੋਲੀ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ | ਕੈਂਪ ਦੀ ਸਮਾਪਤੀ 'ਤੇ ਬੱਚਿਆਂ ਨੂੰ ਸਹੀ ਜਵਾਬ ਦੇਣ ਤੇ ਨਕਦ ਇਨਾਮ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ | ਇਸ ਮੌਕੇ ਨੌਜਵਾਨ ਸਭਾ ਦੇ ਮੁਖੀ ਜਸਕੀਰਤ ਸਿੰਘ ਜੱਸੀ, ਬਾਵਾ ਗਾਬਾ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਭਵਜੋਤ ਸਿੰਘ, ਪਰਮਿੰਦਰ ਸਿੰਘ, ਜਸਬੀਰ ਸਿੰਘ, ਹਰਪ੍ਰੀਤ ਸਿੰਘ, ਅਜਮੇਰ ਸਿੰਘ, ਜਸਦੀਪ, ਭਵਰਾਜ ਸਿੰਘ, ਹਰਮਨ ਮੱਕੜ ਨੇ ਚੜ੍ਹਦੀ ਕਲਾ ਨਾਲ ਸੇਵਾਵਾਂ ਨਿਭਾਈਆਂ ਅਤੇ ਸ਼ਾਮਲ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ ਨਿਸ਼ਾਨੇਬਾਜ਼ ਦੇਵ ਬੰਧੂ ਨੇ ਰਾਜ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ ਅਗਲੀ ਖ਼ਬਰ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ
Ad Position 24