01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੇਂਟ ਸੋਲਜਰ ਗਰੁੱਪ ਦੇ ਨਿਸ਼ਾਨੇਬਾਜ਼ ਦੇਵ ਬੰਧੂ ਨੇ ਰਾਜ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

Ad Position 21
No active advertisement
ਅਜੀਤ ਡੈਸਕ 14-06-2026
ਜਲੰਧਰ, 13 ਜੂਨ (ਪਵਨ ਖਰਬੰਦਾ)-ਸੇਂਟ ਸੋਲਜਰ ਲਾਅ ਕਾਲਜ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਅਤੇ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਦੇਵ ਬੰਧੂ ਨੇ 5ਵੀਂ ਹਰਿਆਣਾ ਸ਼ੂਟਿੰਗ ਪ੍ਰਤੀਯੋਗਿਤਾ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 300 ਵਿੱਚੋਂ 268 ਅੰਕ ਪ੍ਰਾਪਤ ਕੀਤੇ ਅਤੇ ਹਰਿਆਣਾ ਰਾਜ ਸ਼ੂਟਿੰਗ ਚੈਂਪੀਅਨਸ਼ਿਪ-2026 ਲਈ ਸਫਲਤਾਪੂਰਵਕ ਕੁਆਲੀਫਾਈ ਕੀਤਾ ¢ ਕਾਲਜ ਡਾਇਰੈਕਟਰ ਐੱਸ.ਸੀ. ਸ਼ਰਮਾ ਨੇ ਦੱਸਿਆ ਕਿ ਦੇਵ ਬੰਧੂ ਨੇ 25 ਮੀਟਰ ਪਿਸਟਲ (ਐਨ.ਆਰ.) ਜੂਨੀਅਰ ਮੈਨ ਇੰਡੀਵਿਜੁਅਲ ਅਤੇ 25 ਮੀਟਰ ਸਪੋਰਟਸ ਪਿਸਟਲ (ਐਨ.ਆਰ.) ਯੂਥ ਮੈਨ ਇੰਡੀਵਿਜੁਅਲ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਆਪਣੀ ਅਸਾਧਾਰਣ ਪ੍ਰਤਿਭਾ ਅਤੇ ਅਨੁਸ਼ਾਸਿਤ ਅਭਿਆਸ ਦਾ ਪ੍ਰਮਾਣ ਦਿੱਤਾ¢ ਉਨ੍ਹਾਂ ਦੀ ਇਸ ਉਪਲਬਧੀ ਨੇ ਨਾਂ ਸਿਰਫ਼ ਸੰਸਥਾ ਸਗੋਂ ਪੂਰੇ ਖੇਤਰ ਦਾ ਮਾਣ ਵਧਾਇਆ ਹੈ ¢ ਵਰਤਮਾਨ ਵਿੱਚ ਬੀ.ਕਾਮ ਐਲ.ਐਲ.ਬੀ. ਦੇ ਵਿਦਿਆਰਥੀ ਦੇਵ ਬੰਧੂ ਪਹਿਲਾਂ ਹੀ 10 ਮੀਟਰ ਏਅਰ ਪਿਸਟਲ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਹਨ ¢ ਹਾਲ ਹੀ ਵਿੱਚ ਉਨ੍ਹਾਂ ਨੇ ਇੰਟਰ-ਕਾਲਜ ਸ਼ੂਟਿੰਗ ਚੈਂਪੀਅਨਸ਼ਿਪ-2026 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਵੀ ਸੇਂਟ ਸੋਲਜਰ ਗਰੁੱਪ ਦਾ ਨਾਮ ਰੌਸ਼ਨ ਕੀਤਾ ਸੀ ¢ ਸ਼ੂਟਿੰਗ ਦੇ ਨਾਲ-ਨਾਲ ਦੇਵ ਬੰਧੂ ਫੁੱਟਬਾਲ, ਐਥਲੈਟਿਕਸ ਅਤੇ ਰੰਗਮੰਚ ਗਤੀਵਿਧੀਆਂ ਵਿੱਚ ਵੀ ਸਰਗਰਮ ਭਾਗੀਦਾਰੀ ਨਿਭਾਉਂਦੇ ਹਨ, ਜੋ ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਨੂੰ ਦਰਸਾਉਂਦੀ ਹੈ ¢ ਜੂਨ ਮਹੀਨੇ ਵਿੱਚ ਆਯੋਜਿਤ ਹੋਣ ਵਾਲੀ ਹਰਿਆਣਾ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਹੁਣ ਦੇਵ ਬੰਧੂ ਨੂੰ ਰਾਜ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ¢ ਉਨ੍ਹਾਂ ਦੀ ਇਸ ਸਫਲਤਾ 'ਤੇ ਸੇਂਟ ਸੋਲਜਰ ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਨਿਰੰਤਰ ਮਿਹਨਤ ਅਤੇ ਸਮਰਪਣ ਨਾਲ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ¢ ਦੇਵ ਬੰਧੂ ਦੀ ਇਹ ਉਪਲਬਧੀ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਦਿ੍ੜ੍ਹ ਸੰਕਲਪ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ¢
Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਮਾਰਕੀਟ 'ਚ ਮੰਦੇ ਕਾਰਨ ਐਸੋਸੀਏਸ਼ਨ ਵਲੋਂ ਗਰਮੀਆਂ ਦੀਆਂ ਛੁੱਟੀਆਂ ਨਾ ਕਰਨ ਦਾ ਫ਼ੈਸਲਾ <br/> ਅਗਲੀ ਖ਼ਬਰ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ ਗੁਰਦੁਆਰਾ ਦੀਵਾਨ ਅਸਥਾਨ ਦਾ ਗੁਰਮਤਿ ਕੈਂਪ <br/>
Ad Position 24